FacebookTwitterg+Mail

ਫਿਲਮ ਸਮੀਖਿਆ : ਅਕੀਰਾ

movie review of akira
02 September, 2016 01:43:47 PM
ਮੁੰਬਈ— ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਦੀ ਫਿਲਮ 'ਅਕੀਰਾ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਸੋਨਾਕਸ਼ੀ ਸਿਨਹਾ ਤੋਂ ਇਲਾਵਾ ਕੋਂਕਣਾ ਸੇਨ ਸ਼ਰਮਾ ਅਤੇ ਅਨੁਰਾਗ ਕਸ਼ਯਪ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ। ਏ.ਆਰ. ਮੁਰੂਗੋਦਾਸ ਦੇ ਨਿਰਦੇਸ਼ਣ 'ਚ ਬਣੀ ਫਿਲਮ 'ਅਕੀਰਾ' ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਹ ਇਕ ਮਹਿਲਾ ਕੇਂਦ੍ਰਿਤ ਐਕਸ਼ਨ ਡਰਾਮਾ ਫਿਲਮ ਹੈ। ਇਹ ਤਮਿਲ ਫਿਲਮ ਦਾ ਹਿੰਦੀ ਰੀਮੇਕ ਹੈ।
ਕਹਾਣੀ
ਫਿਲਮ ਦੀ ਕਹਾਣੀ ਇਕ ਕਾਲਜ ਜਾਣ ਵਾਲੀ ਲੜਕੀ ਅਕੀਰਾ ( ਸੋਨਾਕਸ਼ੀ ਸਿਨਹਾ) ਦੀ ਹੈ, ਜੋ ਕਿ ਭ੍ਰਿਸ਼ਟਾਚਾਰ ਦੇ ਵਿਰੋਧ ਇਕੱਲੀ ਹੀ ਆਪਣੀ ਲੜਾਈ ਲੜਦੀ ਹੈ। ਫਿਲਮ 'ਚ ਸੋਨਾਕਸ਼ੀ ਨੇ ਦਮਦਾਰ ਐਕਸ਼ਨ ਦ੍ਰਿਸ਼ ਦਿੱਤੇ ਹਨ। ਸੋਨਾਕਸ਼ੀ ਨੇ ਬੜੀ ਹੀ ਸਫਾਈ ਨਾਲ ਸਾਰੇ ਐਕਸ਼ਨ ਸੀਨ ਅਤੇ ਸਟੰਟ ਕੀਤੇ ਹਨ ਪਰ ਜੇਕਰ ਗੱਲ ਕਰੀਏ ਕਹਾਣੀ ਦੀ ਤਾਂ ਇਸ 'ਚ ਕਈ ਟਵਿੱਸਟ ਹਨ, ਜੋ ਤੁਹਾਨੂੰ ਕੁਰਸੀ ਨਾਲ ਬੰਨ੍ਹੀ ਰੱਖਣਗੇ। ਅਕਸ਼ੈ ਕੁਮਾਰ ਦਾ ਇਸ ਫਿਲਮ 'ਚ ਕੈਮਿਓ ਰੋਲ ਕਾਫੀ ਦਿਲਚਸਪ ਹੈ।
ਸਕ੍ਰਿਪਟ
ਫਿਲਮ ਦੀ ਕਹਾਣੀ 'ਅਕੀਰਾ' ਹੈ, ਜੋ ਕਾਲਜ ਦੀ ਵਿਦਿਆਰਥੀ ਹੈ। ਆਪਣੇ ਵੱਖਰੇ ਸੁਭਾਅ ਕਾਰਨ ਅਕੀਰਾ ਨੂੰ ਦੂਜੇ ਵਿਦਿਆਰਥੀ ਨਾਲ ਮੇਲ-ਮਿਲਾਪ ਕਰਨ 'ਚ ਮੁਸ਼ਕਿਲ ਹੁੰਦੀ ਹੈ। ਉਸ ਦਾ ਸੁਭਾਅ ਆਪਣੀ ਮਾਂ ਅਤੇ ਭਰਾ ਲਈ ਚਿੰਤਾ ਦਾ ਕਾਰਨ ਬਣ ਜਾਂਦਾ ਹੈ, ਜਿਸ ਕਾਰਨ ਉਸ ਨੂੰ ਆਪਣੇ ਅੱਗੇ ਦੀ ਪੜ੍ਹਾਈ ਕਰਨ ਲਈ ਜੋਧਪੁਰ ਤੋਂ ਮੁੰਬਈ ਭੇਜ ਦਿੱਤਾ ਜਾਂਦਾ ਹੈ। ਮੁੰਬਈ 'ਚ ਅਕੀਰਾ ਹੋਸਟਲ 'ਚ ਰਹਿੰਦੀ ਹੈ, ਜਿੱਥੇ ਸ਼ੁਰੂ 'ਚ ਉਸਨੂੰ ਮੁਸੀਬਤ ਆਉਂਦੀ ਹੈ। ਅਕੀਰਾ ਅਚਾਨਕ ਹੀ ਇਕ ਕ੍ਰਾਈਮ ਪਲਾਟ 'ਚ ਫੱਸ ਜਾਂਦੀ ਹੈ। ਅਕੀਰਾ ਉਸ ਮੁਸੀਬਤਾਂ 'ਚ ਕਿਸ ਤਰ੍ਹਾਂ ਨਿਕਲਦੀ ਹੈ, ਇਹ 'ਤੇ ਤੁਹਾਨੂੰ ਸਿਨੇਮਾਘਰਾਂ 'ਚ ਜਾ ਕੇ ਹੀ ਪਤਾ ਚੱਲੇਗਾ।
ਸੰਗੀਤ
ਮਸ਼ਹੂਰ ਸੰਗੀਤਕਾਰ ਵਿਸ਼ਾਲ-ਸ਼ੇਖਰ ਨੇ ਇਸ ਫਿਲਮ 'ਚ ਆਪਣਾ ਦਮਦਾਰ ਸੰਗੀਤ ਦਿੱਤਾ ਹੈ ਪਰ ਗੀਤਾਂ ਦੀ ਲੰਬਾਈ ਫਿਲਮ 'ਚ ਕਾਫੀ ਵੱਧ ਹੈ।
ਨਿਰਦੇਸ਼ਣ-ਕਮਜ਼ੋਰ ਪੱਖ
ਫਿਲਮ ਦੀ ਕਹਾਣੀ ਕਾਫੀ ਕਮਜ਼ੋਰ ਹੈ ਪਰ ਏ.ਆਰ.ਮੁਰੂਗੋਦਾਸ ਨੇ ਇਸ ਨੂੰ ਦਿਲਚਸਪ ਬਣਾਉਣ ਦੀ ਕਾਫੀ ਕੋਸ਼ਿਸ਼ ਕੀਤੀ ਹੈ। ਫਿਲਮ ਦੇ ਭਰਪੂਰ ਐਕਸ਼ਨ ਦਰਸ਼ਕਾਂ ਨੂੰ ਫਿਲਮ ਨਾਲ ਜੋੜੇ ਰੱਖੇਗਾ। ਫਿਲਮ ਦੀ ਸਕ੍ਰਿਪਟ ਨੂੰ ਥੋੜ੍ਹਾ ਹੋਰ ਬਿਹਤਰੀਨ ਕੀਤਾ ਜਾ ਸਕਦਾ ਸੀ
ਇਸ ਫਿਲਮ 'ਚ ਸਾਰੇ ਸਿਤਾਰਿਆਂ ਨੇ ਵਧੀਆ ਐਕਟਿੰਗ ਕੀਤੀ ਹੈ। ਸੋਨਾਕਸ਼ੀ ਸਿਨਹਾ ਦੀ ਪੇਸ਼ਕਸ਼ ਵੀ ਕਾਫੀ ਦਮਦਾਰ ਹੈ। ਅਨੁਰਾਗ ਕਸ਼ਯਪ ਅਤੇ ਕੋਂਕਣਾ ਸੇਨ ਸ਼ਰਮਾ ਨੇ ਵੀ ਬਿਹਤਰੀਨ ਭੂਮਿਕਾ ਨਿਭਾਈ ਹੈ। ਫਿਲਮ 'ਚ ਐਕਸ਼ਨ ਦ੍ਰਿਸ਼ਾਂ ਨੂੰ ਕਾਫੀ ਵਧੀਏ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਗਏ ਹਨ। ਅਸੀਂ ਤਾਂ ਸਿਰਫ ਇਹੀ ਕਹਾਂਗੇ ਕਿ ਐਕਸ਼ਨ ਸੀਨ ਪਸੰਦ ਕਰਨ ਵਾਲੇ ਇਸ ਫਿਲਮ ਨੂੰ ਇਕ ਵਾਰ ਜ਼ਰੂਰ ਦੇਖਣ।

Tags: ਫਿਲਮ ਸਮੀਖਿਆਅਕੀਰਾਸੋਨਾਕਸ਼ੀmovie reviewakira