FacebookTwitterg+Mail

'ਲਵ ਤੇ ਲੈਂਥ' ਨੇ ਬਿਗਾੜੀ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਦੀ ਫਾਰਮ

movie review of ms dhoni biopic
01 October, 2016 04:15:30 PM
ਮੁੰਬਈ— ਖਿਡਾਰੀ ਨੂੰ ਕਿਸ ਤਰ੍ਹਾਂ ਬਾਲੀਵੁੱਡ ਸਟਾਰ ਬਣਾਇਆ ਜਾਂਦਾ ਹੈ, ਇਹ ਹਿੰਦੀ ਸਿਨੇਮਾ ਜਗਤ ਹੀ ਜਾਣਦਾ ਹੈ। ਇਕ ਖਿਡਾਰੀ ਦਾ ਜੀਵਨ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦਾ ਹੈ। ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਆਧਾਰਿਤ ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ, ਕਿਆਰਾ ਆਡਵਾਨੀ, ਦਿਸ਼ਾ ਪਟਾਨੀ, ਅਨੁਪਮ ਖੇਰ ਤੇ ਭੂਮਿਕਾ ਚਾਵਲਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੀ ਸ਼ੁਰੂਆਤ ਝਾਰਖੰਡ ਦੇ ਰਾਂਚੀ ਤੋਂ ਹੋਈ ਹੈ। ਜਿਥੇ ਇਕ ਪਰਿਵਾਰ ਹੈ, ਜਿਸ ਦਾ ਮੁਖੀ ਅਨੁਪਮ ਖੇਰ ਹੈ। ਉਨ੍ਹਾਂ ਦਾ ਇਕ ਬੇਟਾ ਸੁਸ਼ਾਂਤ ਸਿੰਘ ਰਾਜਪੂਤ ਯਾਨੀ ਕਿ ਮਾਹੀ ਵੀ ਹੈ, ਜੋ ਖੇਡ 'ਚ ਦਿਲਚਸਪੀ ਰੱਖਦਾ ਹੈ ਪਰ ਪਿਤਾ ਚਾਹੁੰਦਾ ਹੈ ਕਿ ਉਹ ਸਰਕਾਰੀ ਨੌਕਰੀ ਲੈ ਕੇ ਸੈਟਲ ਹੋ ਜਾਵੇ। ਛੋਟੇ ਸ਼ਹਿਰ ਦੇ ਇਸ ਲੜਕੇ ਦੇ ਵੱਡੇ ਸੁਪਨੇ ਹਨ।
ਇਸ ਤਰ੍ਹਾਂ ਬਾਪ-ਬੇਟੇ 'ਚ ਮੱਧਵਰਗ ਪਰਿਵਾਰਾਂ ਵਿਚਕਾਰ ਹੋਣ ਵਾਲੀਆਂ ਸਾਰੀਆਂ ਗੱਲਾਂ ਨਜ਼ਰ ਆਉਂਦੀਆਂ ਹਨ। ਫਿਲਮ ਦਾ ਇਹ ਹਿੱਸਾ ਬਹੁਤ ਚੰਗਾ ਵੀ ਹੈ। ਇਸ ਤੋਂ ਬਾਅਦ ਧੋਨੀ ਦੇ ਕ੍ਰਿਕਟ ਦੇ ਸਫਰ ਨੂੰ ਦਿਖਾਇਆ ਗਿਆ ਹੈ। ਕਿਸ ਤਰ੍ਹਾਂ ਇਕ ਸਿਤਾਰੇ ਦੀ ਤਰੱਕੀ ਹੁੰਦੀ ਹੈ ਪਰ ਇਥੇ ਹੀ ਆ ਕੇ ਫਿਲਮ 'ਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਡਾਇਰੈਕਟਰ ਇੰਨੇ ਲੰਬੇ ਸਮੇਂ ਦਾ ਇਸਤੇਮਾਲ ਉਸ ਤਰ੍ਹਾਂ ਨਾਲ ਨਹੀਂ ਕਰ ਸਕੇ, ਜਿਸ ਨਾਲ ਇਹ ਫਿਲਮ ਯਾਦਗਾਰ ਬਣ ਸਕੇ। ਵੈਸੇ ਵੀ ਧੋਨੀ ਦੀ ਦਿਲਚਸਪੀ ਟੀਮ ਗੇਮ ਦੀ ਰਹੀ ਹੈ ਤੇ ਗੱਲ ਕਿਤੇ-ਕਿਤੇ ਗੁੰਮ ਨਜ਼ਰ ਆਉਂਦੀ ਹੈ। ਉਮੀਦ ਸੀ ਕਿ ਨੀਰਜ ਡਰੈਸਿੰਗ ਰੂਮ ਦੇ ਦਿਲਚਮਪ ਮਾਮਲੇ ਨੂੰ ਲੈ ਕੇ ਆਉਣਗੇ ਪਰ ਉਨ੍ਹਾਂ ਨੇ ਇਸ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਹੈ। ਫਿਲਮ 'ਚ ਕ੍ਰਿਕਟ ਖੇਡੇ ਜਾਣ ਦੇ ਦ੍ਰਿਸ਼ ਵਧੀਆ ਢੰਗ ਨਾਲ ਬਣਾਏ ਗਏ ਹਨ ਪਰ ਇੰਟਰਵਲ ਤੋਂ ਬਾਅਦ ਫਿਲਮ ਹੌਲੀ ਹੋ ਜਾਂਦੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਨੇ ਕਿਰਦਾਰ ਲਈ ਕਾਫੀ ਮਿਹਨਤ ਕੀਤੀ ਹੈ ਤੇ ਉਨ੍ਹਾਂ ਨੇ ਕ੍ਰਿਕਟ 'ਚ ਚੰਗੇ ਖਾਸੇ ਹੱਥ ਵੀ ਅਜ਼ਮਾਏ ਹਨ। ਉਨ੍ਹਾਂ ਨੇ ਧੋਨੀ ਦੇ ਕਿਰਦਾਰ ਤੇ ਉਸ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਿਆ ਹੈ। ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਬਹੁਤ ਹੀ ਕਮਾਲ ਦਾ ਹੈ। ਇਹ ਉਨ੍ਹਾਂ ਦਾ ਹੁਣ ਤੱਕ ਦਾ ਵਧੀਆ ਰੋਲ ਕਿਹਾ ਜਾ ਰਿਹਾ ਹੈ। ਅਨੁਪਮ ਖੇਰ ਨੇ ਧੋਨੀ ਦੇ ਪਿਤਾ ਦੀ ਭੂਮਿਕਾ 'ਚ ਠੀਕ-ਠਾਕ ਕੰਮ ਕੀਤਾ ਹੈ। ਭੁਮਿਕਾ ਚਾਵਲਾ ਨੇ ਆਪਣੀ ਭੂਮਿਕਾ ਨੂੰ ਚੰਗੇ ਤਰੀਕੇ ਨਾਲ ਨਿਭਾਇਆ ਹੈ। ਕਿਆਰਾ ਤੇ ਦਿਸ਼ਾ ਨੂੰ ਜਿੰਨਾ ਹੀ ਉਨ੍ਹਾਂ ਨੂੰ ਮਿਲਿਆ, ਉਨ੍ਹਾਂ ਨੇ ਠੀਕ ਹੀ ਕੀਤਾ ਹੈ। ਯੁਵਰਾਜ ਦੀ ਭੂਮਿਕਾ 'ਚ ਹੈਰੀ ਟੰਗੜੀ ਚੰਗੇ ਲੱਗੇ ਹਨ।
ਧੋਨੀ ਟੀਮ ਦੇ ਸਭ ਤੋਂ ਸਫਲ ਕਪਤਾਨ ਹਨ ਤੇ ਉਨ੍ਹਾਂ ਦੀ ਫੈਨ ਫੋਲੋਇੰਗ ਜ਼ਬਰਦਸਤ ਹੈ। ਫਿਲਮ ਦੀ ਲਾਗਤ ਲਗਭਗ 110 ਕਰੋੜ ਰੁਪਏ ਦੱਸੀ ਗਈ ਹੈ। ਇਸ ਹਾਲਤ 'ਚ ਫਿਲਮ ਨੂੰ ਬਾਕਸ ਆਫਿਸ 'ਤੇ ਦੌੜ ਲਗਾਉਣੀ ਪਵੇਗੀ ਤੇ ਫਿਲਮ ਪੂਰੀ ਤਰ੍ਹਾਂ ਧੋਨੀ ਦੇ ਨਾਮ 'ਤੇ ਹੀ ਆਧਾਰਿਤ ਹੈ ਕਿਉਂਕਿ ਸੁਸ਼ਾਂਤ ਸਿੰਘ ਰਾਜਪੂਤ ਇੰਨੀ ਵੱਡੀ ਰੇਸ ਦੇ ਖਿਡਾਰੀ ਨਹੀਂ ਹਨ। ਫਿਲਮ ਦਾ ਮਿਊਜ਼ਿਕ ਵੀ ਚੰਗਾ ਹੈ। ਧੋਨੀ ਦਾ ਜੀਵਨ ਸ਼ਾਨਦਾਰ ਹੈ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਧਿਆਨ ਦੇਣ ਤੇ ਫਿਲਮ ਦੀ ਲੰਬਾਈ ਜ਼ਰੂਰ ਦਰਸ਼ਕਾਂ ਨੂੰ ਤੰਗ ਕਰ ਸਕਦੀ ਹੈ। ਕੁਲ ਮਿਲਾ ਕੇ ਨੀਰਜ ਪਾਂਡੇ ਦਾ ਇਹ 'ਹੈਲੀਕਾਪਟਰ ਸ਼ਾਰਟ' ਧੱਕਾ ਲਗਾਉਣ ਵਾਲਾ ਤਾਂ ਨਜ਼ਰ ਨਹੀਂ ਆਉਂਦਾ ਹੈ।

Tags: ਮਹਿੰਦਰ ਸਿੰਘ ਧੋਨੀ ਸੁਸ਼ਾਂਤ ਸਿੰਘ ਰਾਜਪੂਤ MS Dhoni Sushant Singh Rajput