FacebookTwitterg+Mail

Film Review : 'ਫੀਵਰ'

    1/6
06 August, 2016 02:22:33 PM

ਮੁੰਬਈ— ਬਾਲੀਵੁੱਡ ਨਿਰਦੇਸ਼ਕ ਰਾਜੇਸ਼ ਝਾਵੇਰੀ ਨੇ ਫਿਲਮ 'ਢੂੰਢਤੇ ਰਹਿ ਜਾਓਗੇ' ਅਤੇ 'ਕੁਝ ਤੋ ਹੈ' ਵਰਗੀਆਂ ਫਿਲਮਾਂ ਦੀ ਕਹਾਣੀ ਨੂੰ ਲਿਖਿਆ ਸੀ ਅਤ ਹੁਣੇ ਇਸ ਵਾਰ ਉਨ੍ਹਾਂ ਨੇ 'ਫੀਵਰ' ਫਿਲਮ ਦਾ ਨਿਰਦੇਸ਼ਨ ਕੀਤਾ ਹੈ।
ਕਹਾਣੀ— ਫਿਲਮ ਦੀ ਕਹਾਣੀ ਇਕ ਕਾਂਟ੍ਰੈਕਟ ਕਿਲਰ ਅਰਮਿਨ ਸਲੇਮ ਦੀ ਹੈ, ਜਿਸ ਦੀ ਇਕ ਦੁਰਘਟਨਾ ਕਾਰਨ ਯਾਦਾਸ਼ਤ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਉਸ ਨੂੰ ਸਿਰਫ ਆਪਣਾ ਨਾਂ ਅਤੇ ਉਸ ਲੜਕੀ ਕਾਵਿਆ ਚੌਧਰੀ ਦਾ ਨਾਂ ਯਾਦ ਰਹਿੰਦਾ ਹੈ, ਜੋ ਉਸ ਦੀ ਪਛਾਣ ਵਾਪਿਸ ਲਿਆਉਣ 'ਚ ਮਦਦ ਕਰ ਹੈ। ਅਰਮਿਨ ਦਾ ਦਿਮਾਗ ਕੁਝ ਹੋਰ ਸੋਚਦਾ ਹੈ ਅਤੇ ਉਸ ਦੇ ਕਦਮ ਦੂਜੇ ਪਾਸੇ ਜਾਣ ਲਈ ਵੱਧਦੇ ਹਨ। ਹੁਣ ਕਾਵਿਆ ਨੂੰ ਅਰਮਿਨ ਨਾਲ ਪਿਆਰ ਹੋ ਜਾਂਦਾ ਹੈ ਪਰ ਕਹਾਣੀ 'ਚ ਕੁਝ ਅਜਿਹੇ ਮੋੜ ਆਉਂਦੇ ਹਨ, ਜਿਸ ਕਾਰਨ ਸਭ ਕੁਝ ਬਦਲਣਾ ਸ਼ੁਰੂ ਜਾਂਦਾ ਹੈ। ਹੁਣ ਦੇਖਣਯੋਗ ਹੈ ਕਿ ਅਰਮਿਨ ਦੀ ਯਾਦਾਸ਼ਤ ਆਉਣ ਤੋਂ ਬਾਅਦ ਕਾਵਿਆ ਉਸ ਨੂੰ ਆਪਣਾ ਬਣਾ ਪਾਵੇਗੀ ਜਾਂ ਨਹੀਂ? ਇਸ ਦਾ ਪਤਾ ਤੁਹਾਨੂੰ ਫਿਲਮ ਦੇਖ ਕੇ ਹੀ ਚੱਲੇਗਾ।
ਸਕ੍ਰੀਪਟ— ਫਿਲਮ ਦੀ ਸਿਲਸਿਲੇਵਾਰ ਘਟਨਾਵਾਂ ਤੁਹਾਨੂੰ ਆਕਰਸ਼ਿਤ ਕਰਦੀਆਂ ਹਨ ਪਰ ਫਿਲਮ ਦੀ ਸਪੀਡ ਕਾਫੀ ਧੀਮੀ ਹੈ ਅਤੇ ਕਹਾਣੀ ਕਮਜ਼ੋਰ ਲੱਗਦੀ ਹੈ ਅਤੇ ਕਿਤੇ-ਕਿਤੇ ਬੋਰ ਵੀ ਕਰਦੀ ਹੈ। ਇਸ ਫਿਲਮ ਨੂੰ ਹੋਰ ਵੀ ਬਿਹਤਰ ਕੀਤਾ ਜਾ ਸਕਦਾ ਸੀ। ਸ਼ੂਟਿੰਗ ਲੋਕੇਸ਼ਨ ਕਮਾਲ ਦੇ ਹਨ ਪਰ ਫਿਲਮ ਦਾ ਦੂਜਾ ਭਾਗ ਨਿਰਾਸ਼ ਕਰਦਾ ਹੈ।
ਸੰਗੀਤ— ਫਿਲਮ ਦਾ ਸੰਗੀਤ ਵਧੀਆ ਹੈ, ਜੋ ਕਿ ਤੁਹਾਨੂੰ ਬੰਨ੍ਹੇ ਰੱਖੇਗਾ।
ਜੇਕਰ ਰਾਜੀਵ ਖੰਡੇਵਾਲ ਦੇ ਵੱਡੇ ਫੈਨ ਹੋ ਤਾਂ ਜ਼ਰੂਰ ਦੇਖੋ ਇਹ ਫਿਲਮ 'ਫੀਵਰ'।


Tags: ਮੂਵੀਸਮੀਖਿਆਫੀਵਰmoviereviewfever