FacebookTwitterg+Mail

ਮੂਵੀ ਰਿਵਿਊ— ਵਿਦਿਆ ਬਾਲਨ ਲਈ ਦੇਖੋ 'ਕਹਾਣੀ -2'

    1/3
02 December, 2016 07:26:49 AM
ਮੁੰਬਈ—ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੀ ਫਿਲਮ 'ਕਹਾਨੀ-2' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ 'ਕਹਾਨੀ-2' ਦਾ ਪਹਿਲੀ ਫਿਲਮ 'ਕਹਾਨੀ' ਨਾਲ ਕੋਈ ਸੰਬੰਧ ਨਹੀਂ ਹੈ। ਬਸ ਖਾਸ ਇਹ ਹੈ ਕੀ ਫਿਲਮ ਦੇ ਨਿਰਦੇਸ਼ਕ ਸੁਜਾਏ ਘੋਸ਼ ਹਨ। ਫਿਲਮ 'ਚ ਮੁੱਖ ਕਲਾਕਾਰ ਵਿਦਿਆ ਬਾਲਨ ਅਤੇ ਅਰਜੁਨ ਰਾਮਪਾਲ ਹਨ। ਇਹ ਫਿਲਮ ਇਕ ਸਸਪੇਂਸ ਥ੍ਰਿਲਰ ਹੈ ਅਤੇ ਫਿਲਮ ਪ੍ਰਤੀ ਉਤਸੁਕਤਾ ਪੈਦਾ ਕਰਨ ਲਈ ਇਹ ਤਿੰਨ ਵਜ੍ਹਾ ਕਾਫੀ ਹੈ।
ਕਹਾਣੀ
- ਫਿਲਮ ਦੀ ਕਹਾਣੀ ਹੈ ਵਿਦਿਆ ਬਾਲਨ ਦੀ, ਜੋ ਕਲਕੱਤਾ ਦੇ ਛੋਟੇ ਸ਼ਹਿਰ ਚੰਦਨਪੁਰ 'ਚ ਰਹਿਣ ਵਾਲੀ ਹੈ। ਉਹ ਆਪਣੀ ਬੇਟੀ ਨਾਲ ਖੁਸ਼ੀ ਦੀ ਜ਼ਿੰਦਗੀ ਬੀਤੀ ਕਰ ਰਹੀ ਹੈ। ਉਸ ਦੀ ਬੇਟੀ ਤੁਰ ਨਹੀਂ ਸਕਦੀ ਪਰ ਫਿਰ ਵੀ ਉਹ ਆਪਸ 'ਚ ਖੁਸ਼ ਹਨ। ਉਸ ਦੀ ਆਪਣੀ ਬੇਟੀ ਪ੍ਰਤੀ ਇਹ ਇੱਛਾ ਹੈ ਕਿ ਉਹ ਆਪਣੀ ਬੇਟੀ ਦਾ ਇਲਾਜ਼ ਕਰਵਾ ਸਕੇ ਤਾਂ ਕਿ ਉਸ ਦੀ ਬੇਟੀ ਤੁਰਨ ਲੱਗ ਪਵੇ। ਉਹ ਆਪਣੀ ਬੇਟੀ ਨੂੰ ਅਮਰੀਕਾ ਲਿਜਾਉਣ ਦੀ ਤਿਆਰੀ ਕਰਦੀ ਹੈ ਤਾਂ ਉਸੇ ਸਮੇਂ ਮਿਨੀ ਬੇਟੀ ਅਗਵਾ ਹੋ ਜਾਂਦੀ ਹੈ। ਇਸ ਦੌਰਾਨ ਵਿਦਿਆ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਹ ਕੌਹਮਾ 'ਚ ਚਲੀ ਜਾਂਦੀ ਹੈ।
ਬਾਅਦ 'ਚ ਇੰਸਪੈਕਟਰ ਇੰਦਰਜੀਤ ਸਿੰਘ ਦੀ ਐਂਟਰੀ ਹੁੰਦੀ ਹੈ। ਇਸ ਵਿਚਕਾਰ ਵਿਦਿਆ ਬਾਲਨ ਅਤੇ ਦੁਰਗਾ ਰਾਣੀ ਦਾ ਖੁਲਾਸਾ ਹੁੰਦਾ ਹੈ। ਇਨ੍ਹਾਂ ਸਭ 'ਚ ਕਾਫੀ ਘਟਨਾਵਾਂ ਅਤੇ ਰਾਜ਼ ਖੁੱਲ੍ਹਦੇ ਹਨ। ਇਸ ਤੋਂ ਬਾਅਦ ਮਾਂ ਆਪਣੀ ਬੇਟੀ ਨੂੰ ਮਿਲ ਪਾਉਂਦੀ ਹੈ ਕਿ ਨਹੀਂ ਇਹ ਤਾਂ ਫਿਲਮ ਨੂੰ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ।
ਸਕ੍ਰੀਨਪਲੇਅ
- ਫਿਲਮ ਦੀ ਸ਼ੁਰੂਆਤ ਬੇਹੱਦ ਦਿਲਚਸਪ ਤਰੀਕੇ ਤੋਂ ਹੁੰਦੀ ਹੈ ਅਤੇ ਫਿਲਮ ਦੇ ਅੱਧ ਤੱਕ ਸਟੋਰੀ ਤੁਹਾਨੂੰ ਬੰਨ ਕੇ ਬਠਾਉਣ ਤੱਕ ਕਾਮਯਾਬ ਰਹਿੰਦੀ ਹੈ ਪਰ ਇੰਟਰਵਲ ਤੋਂ ਬਾਅਦ ਫਿਲਮ ਦੀ ਕਹਾਣੀ ਦੀ ਰਫਤਾਰ ਹੋਲੀ ਪੈ ਜਾਂਦੀ ਹੈ।
ਕੰਮਜੋਰ ਭਾਗ
- ਲੇਖਕ ਸੁਜਾਏ ਘੋਸ਼ ਅਤੇ ਸੁਰੇਸ਼ ਨਾਇਰ ਦਾ ਕਲਾਈਮੈਕਸ ਥੋੜਾ ਜਿਹਾ ਗੁੰਝਲਦਾਰ ਹੈ। ਇਹ ਇਕ ਸਸਪੇਂਸ ਥ੍ਰਿਲਰ ਹੈ। ਇਸ ਲਈ ਫਿਲਮ ਬਾਰੇ 'ਚ ਜ਼ਿਆਦਾ ਦੱਸਣਾ ਗਲਤ ਹੋਵੇਗਾ ਪਰ ਪਹਿਲੀ 'ਕਹਾਨੀ' ਦੀ ਤੁਲਨਾ 'ਚ 'ਕਹਾਨੀ-2' ਦਾ ਕਲਾਈਮੈਕਸ ਥੋੜ੍ਹਾ ਕਮਜੋਰ ਲੱਗਦਾ ਹੈ।
ਐਕਟਿੰਗ
- ਐਕਟਿੰਗ ਦੇ ਮਾਮਲੇ 'ਚ ਵਿਦਿਆ ਬਾਲਨ 'ਕਹਾਨੀ-2' ਦੀ ਜਾਨ ਹੈ। ਹਰ ਇਕ ਸੀਨ ਨੂੰ ਉਸ ਨੇ ਬਹੁਤ ਵਧੀਆ ਨਿਭਾਇਆ ਹੈ ਅਤੇ ਕੁਝ ਜਗ੍ਹਾ 'ਚ ਉਹ ਯਕੀਨ ਦਿਵਾ ਦਿੰਦੀ ਹੈ ਕਿ ਉਹ ਅਦਾਕਾਰਾ ਨਹੀਂ ਬਲਕਿ ਦੁਰਗਾ ਰਾਣੀ ਸਿੰਘ ਹੈ। ਅਰਜੁਨ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ। ਯੁਗਲ ਹੰਸਰਾਜ ਅਤੇ ਬਾਕੀ ਸਾਰੇ ਕਲਾਕਾਰ ਆਪਣੇ ਕਿਰਦਾਰਾਂ 'ਚ ਫਿੱਟ ਨਜ਼ਰ ਆਏ।
ਫਿਲਮ ਦਾ ਮਜ਼ਬੂਤ ਭਾਗ
- ਪਤਨ ਬਾਸੂ ਦੀ ਸਿਨੇਮੇਟੋਗ੍ਰਾਫੀ, ਸੁਬਰਤਾ ਬਾਰੀਕ ਦਾ ਪ੍ਰੋਡਕਸ਼ਨ ਡਿਜ਼ਾਈਨ ਅਤੇ ਬੈਕਗ੍ਰਾਊਂਡ ਮਿਊਜ਼ਿਕ ਲਾਜਵਾਬ ਹੈ। ਨਿਰਦੇਸ਼ਿਕ ਸੁਜਾਏ ਘੋਸ਼ ਇਕ ਵਾਰ ਫਿਰ ਕਲਕੱਤਾ ਅਤੇ ਕੇਲਿੰਗਪਾਂਗ ਨੂੰ ਕਹਾਣੀ 'ਚ ਕਿਰਦਾਰ ਬਣਾਉਣ ਲਈ ਸਫਲ ਰਹੇ ਹਨ। ਕੁਲ ਮਿਲਾ ਕੇ 'ਕਹਾਨੀ-2' ਪਹਿਲੀ 'ਕਹਾਨੀ' ਦੇ ਮੁਕਾਬਲੇ 'ਚ ਘੱਟ ਹੈ ਪਰ ਫਿਰ ਵੀ ਆਪਣੀ ਛਾਪ ਛੱਡਣ 'ਚ ਕਾਮਯਾਬ ਹੁੰਦੀ ਹੈ।

Tags: ਵਿਦਿਆ ਬਾਲਨਕਹਾਣੀ 2ਰਿਵਿਊVidya Balankahani 2 Review