FacebookTwitterg+Mail

Movie Review : ਦਿਲਚਸਪ ਕਹਾਣੀ ਲੱਗਦੀ ਹੈ 'ਪਿੰਕ'

movie review pink interesting
17 September, 2016 02:48:29 PM
ਮੁੰਬਈ— ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਦੀ ਫਿਲਮ 'ਪਿੰਕ' ਬੀਤੇ ਦਿਨ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਭਿਨੇਤਰੀ ਤਾਪਸੀ ਪੰਨੂੰ ਅਤੇ ਕੀਰਤੀ ਕੁਲਹਾੜ੍ਹੀ ਮੁੱਖ ਕਿਰਦਾਰ 'ਚ ਹਨ। ਇਨ੍ਹਾਂ ਤੋਂ ਇਲਾਵਾ ਇੰਡ੍ਰੀਆ ਤੇਰੀਆਂਗ, ਅੰਗਦ ਬੇਦੀ, ਪਿਯੂਸ਼ ਮਿਸ਼ਰਾ, ਵਿਜੈ ਵਰਮਾ ਵੀ ਨਜ਼ਰਆ ਰਹੇ ਹਨ। ਅਨੀਰੁੱਧ ਰਾਏ ਚੌਧਰੀ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਹਨ।
ਫਿਲਮ ਦੀ ਕਹਾਣੀ ਦਿੱਲੀ ਦੇ ਕਸਬੇ 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੀ ਮੀਨਲ (ਤਾਪਸੀ ਪੰਨੂੰ) ਫਲਕ ਜੋ ਕਿ (ਕਿਰਤੀ ਕੁਲਹਾੜੀ) ਅਤੇ ਇੰਡ੍ਰੀਆ (ਇੰਡ੍ਰੀਆ ਤਾਰੀਆਂਗ) ਦੀ ਹੈ। ਮਾਰਚ ਐਤਵਾਰ ਦੀ ਰਾਤ ਫਰੀਦਾਬਾਦ ਦੇ ਕੋਲ ਸਥਿਤ ਸੂਰਜਕੁੰਡ ਦੇ ਇਲਾਕੇ 'ਚ ਰਾਕ ਕਾਂਨਸਰਟ ਤੋਂ ਬਾਅਦ ਇਹ ਤਿੰਨੇ ਲੜਕੀਆਂ ਉਥੇਂ ਮੌਜ਼ੂਦ ਤਿੰਨ ਲੜਕਿਆਂ ਨਾਲ ਨਜ਼ਦੀਕ ਦੇ ਘਰ 'ਚ ਹੀ ਪਾਰਟੀ ਕਰਨ ਚਲੀਆਂ ਜਾਂਦੀਆਂ ਹਨ, ਜਿੱਥੇ ਕਿਸੇ ਕਾਰਨ ਝਗੜੇ ਤੋਂ ਬਾਅਦ ਅੰਗਦ ਬੇਦੀ ਦੀ ਅੱਖ ਦੇ ਕੋਲ ਡੂੰਘੀ ਸੱਟ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਤਿੰਨੋਂ ਲੜਕੇ ਮੀਨਲ ਦੇ ਪਿੱਛੇ ਪੈ ਜਾਂਦੇ ਹਨ ਅਤੇ ਇਸ ਦਾ ਨਤੀਜਾ ਇਨ੍ਹਾਂ ਤਿੰਨਾਂ ਲੜਕੀਆਂ ਨੂੰ ਭੁਗਤਨਾ ਪੈਂਦਾ ਹੈ।
ਇਸੇ ਕਾਰਨ ਮੀਨਲ 'ਤੇ ਕੇਸ ਦਰਜ ਹੋ ਜਾਂਦਾ ਹੈ। ਰਿਟਾਇਰਡ ਵਕੀਲ ਦੀਪਕ ਸਹਿਗਲ (ਅਮਿਤਾਭ ਬੱਚਨ) ਤਿੰਨਾਂ ਲੜਕੀਆਂ ਵੱਲੋਂ ਕੇਸ ਲੜਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਦੀਪਕ ਦੀ ਅਰਜੀ ਇਨ੍ਹਾਂ ਲੜਕੀਆਂ ਨੂੰ ਬਚਾ ਪਾਵੇਗੀ ਜਾਂ ਨਹੀਂ? ਇਹ ਸਭ ਜਾਣਨ ਲਈ ਤੁਹਾਨੂੰ ਸਿਨੇਮਾ ਘਰ ਜਾਣਾ ਪਵੇਗਾ।

Tags: ਮੂਵੀ ਰਿਵਿਊਪਿੰਕਦਿਲਚਸਪmovie reviewpinkinteresting