FacebookTwitterg+Mail

'ਜੰਗਲ ਬੁੱਕ' ਤੋਂ ਬਾਅਦ ਦੀ ਕਹਾਣੀ ਪੇਸ਼ ਕਰਦੈ 'ਮੋਗਲੀ' (ਵੀਡੀਓ)

mowgli
23 May, 2018 06:58:10 PM

ਮੁੰਬਈ (ਬਿਊਰੋ)— ਵਾਰਨਰ ਬ੍ਰਦਰ ਨੇ ਆਪਣੀ ਫਿਲਮ 'ਮੋਗਲੀ' ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਟਰੇਲਰ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਕਹਾਣੀ ਮੋਗਲੀ ਦੇ ਜੰਗਲ 'ਚ ਰਹਿਣ ਦੀ ਹੈ। ਕਿਵੇਂ ਮੋਗਲੀ ਜੰਗਲ ਦੇ ਨਿਯਮਾਂ ਅਤੇ ਉੱਥੇ ਦੇ ਮਾਹੌਲ ਨੂੰ ਜਿੱਤ ਲੈਂਦਾ ਹੈ। 'ਦਿ ਜੰਗਲ ਬੁੱਕ' ਦੇ ਕਲਾਈਮੈਕਸ 'ਚ ਦਿਖਾਇਆ ਗਿਆ ਸੀ ਕਿ ਮੋਗਲੀ ਨੂੰ ਸ਼ੇਰਖਾਨ ਹਰਾ ਕੇ ਚਲਾਕੀ ਨਾਲ ਅੱਗ 'ਚ ਸੁੱਟ ਦਿੰਦਾ ਹੈ। ਇਸ ਸੀਨ ਨਾਲ ਹੀ ਫਿਲਮ ਖਤਮ ਹੋ ਜਾਂਦੀ ਹੈ ਪਰ ਮੋਗਲੀ ਦਾ ਟਰੇਲਰ ਇਸ ਦੇ ਅੱਗੇ ਦੀ ਕਹਾਣੀ ਬਿਆਨ ਕਰਦਾ ਹੈ। ਫਿਲਮ 'ਚ ਮੋਗਲੀ ਦੇ ਕਿਰਦਾਰ 'ਚ ਰੋਹਨ ਚੰਦਰ ਨਜ਼ਰ ਆਵੇਗਾ।

19 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਕਾਫੀ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਨਿਤਿਨ ਸਾਹਨੀ ਨੇ ਮਿਊਜ਼ਿਕ ਦਿੱਤਾ ਹੈ। ਪਿਛਲੀਆਂ ਫਿਲਮਾਂ ਦੀ ਤਰ੍ਹਾਂ ਬਘੀਰਾ ਅਤੇ ਬੱਲੂ, ਮੋਗਲੀ ਦਾ ਹਰ ਮੌਕੇ ਸਾਥ ਦਿੰਦੇ ਹੋਏ ਨਜ਼ਰ ਆਉਣਗੇ। ਸ਼ੇਰਖਾਨ ਇਕ ਵਾਰ ਫਿਰ ਆਪਣੇ ਪੁਰਾਣੇ ਅੰਦਾਜ਼ 'ਚ ਨਵਾਂ ਟਵਿਸਟ ਲੈ ਕੇ ਆਵੇਗਾ ਪਰ ਇਸ ਵਾਰ ਫਿਲਮ 'ਚ ਨਵੇਂ ਕਿਰਦਾਰ ਦੇਖਣ ਨੂੰ ਮਿਲਣਗੇ।

ਦੱਸਣਯੋਗ ਹੈ ਕਿ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਦਿ ਜੰਗਲ ਬੁੱਕ' 'ਚ ਮੋਗਲੀ ਦੇ ਬਚਪਨ ਦੀ ਕਹਾਣੀ ਦਿਖਾਈ ਗਈ ਸੀ। ਉਸ 'ਚ ਦਿਖਾਇਆ ਗਿਆ ਸੀ ਕਿ ਕਿਵੇਂ ਮੋਗਲੀ ਜੰਗਲ ਦਾ ਹਿੱਸਾ ਬਣ ਜਾਂਦਾ ਹੈ। ਬਘੀਰਾ ਅਤੇ ਬੱਲੂ ਉਸਦੇ ਦੋਸਤ ਬਣ ਜਾਂਦੇ ਹਨ ਪਰ ਉਸ ਤੋਂ ਬਾਅਦ ਸ਼ੇਰਖਾਨ ਆਪਣਾ ਬਦਲਾ ਲੈਣਾ ਚਾਹੁੰਦਾ ਹੈ। ਸ਼ੇਰਖਾਨ ਅਤੇ ਮੋਗਲੀ 'ਤੇ ਖਤਮ ਹੋਈ 'ਦਿ ਜੰਗਲ ਬੁੱਕ' ਤੋਂ ਬਾਅਦ ਮੋਗਲੀ ਇਕ ਨਵੀਂ ਕਹਾਣੀ ਸਾਹਮਣੇ ਲੈ ਕੇ ਆਇਆ ਹੈ।


Tags: Mowgli The Jungle Book Rohan Chand Trailer Bagheera Shere Khan Hollywood Film

Edited By

Kapil Kumar

Kapil Kumar is News Editor at Jagbani.