FacebookTwitterg+Mail

ਫਿਲਮ 'ਐੱਮ.ਐੱਸ.ਧੋਨੀ:...' ਦੀ ਰਿਲੀਜ਼ ਤੋਂ ਪਹਿਲੇ ਸੁਸ਼ਾਂਤ ਨੂੰ ਲੈ ਕੇ ਖੁਲ੍ਹਿਆ ਰਾਜ਼!!

    1/7
28 September, 2016 05:23:33 PM
ਮੁੰਬਈ- ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਅਤੇ ਵਿਕੇਟਕੀਪਰ ਬੱਲੇਬਾਜ਼ ਦੇ ਜੀਵਨ ਦੀ ਅਣਸੁਣੀ ਕਹਾਣੀ ਠੀਕ 2 ਦਿਨ ਬਾਅਦ ਵੱਡੇ ਪਰਦੇ 'ਤੇ ਉਤਰ ਜਾਵੇਗੀ ਜਿਸ ਦਾ ਨਾਂ ਹੈ 'ਐੱਮ.ਐੱਸ.ਧੋਨੀ: ਦਿ ਅਨਟੋਲਡ ਸਟੋਰੀ'। ਕਪਤਾਨ ਧੋਨੀ ਨੂੰ ਲੈ ਕੇ ਬਣੀ ਇਸ ਫਿਲਮ 'ਚ ਧੋਨੀ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਨਿਭਾਉਣ ਜਾ ਰਹੇ ਹਨ ਜਿਸ ਨੂੰ ਲੈ ਕੇ ਖੁਦ ਕਪਤਾਨ ਧੋਨੀ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਖਬਰਾਂ ਮੁਤਾਬਕ ਕਪਤਾਨ ਧੋਨੀ ਨੇ ਖੁਦ ਫਿਲਮ ਦੇ ਡਾਇਰੈਕਟਰ ਨੀਰਜ ਪਾਂਡੇ ਤੋਂ ਆਪਣ ਕਿਰਦਾਰ ਨੂੰ ਨਿਭਾਉਣ ਲਈ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂ ਅੱਗੇ ਰੱਖਿਆ ਸੀ।
ਫਿਲਮ ਦੇ ਟਰੈਲਰ ਨੂੰ ਦੇਖਣ ਦੇ ਬਾਅਦ ਸਾਰਿਆਂ ਨੇ ਇਸ ਦੀ ਤਾਰੀਫ ਕੀਤੀ ਹੈ ਅਤੇ ਸੁਸ਼ਾਂਤ ਨੂੰ ਦੇਖ ਕੇ ਸਾਰਿਆਂ ਨੇ ਉਸ 'ਚ ਧੋਨੀ ਦੀ ਝਲਕ ਵੀ ਪਾਈ ਹੈ। ਕਪਤਾਨ ਧੋਨੀ ਨੇ ਫਿਲਮ 'ਕਾਈ ਪੋ ਚੋ' ਦੇਖਣ ਦੇ ਬਾਅਦ ਇਹ ਫੈਸਲਾ ਕੀਤਾ ਲਿਆ ਸੀ ਕਿ ਜੇਕਰ ਉਨ੍ਹਾਂ 'ਤੇ ਫਿਲਮ ਬਣੇਗੀ ਤਾਂ ਉਸ 'ਚ ਉਨ੍ਹਾਂ ਦੇ ਕਿਰਦਾਰ ਨਾਲ ਸੁਸ਼ਾਂਤ ਸਿੰਘ ਹੀ ਪੂਰਾ ਇਨਸਾਫ ਕਰਣਗੇ। ਫਿਲਮ ਲਈ ਜਦੋਂ ਅਦਾਕਾਰ ਨੂੰ ਸ਼ਾਰਟਲਿਸਟ ਕੀਤਾ ਜਾ ਰਿਹਾ ਸੀ ਤਾਂ ਖੁਦ ਧੋਨੀ ਨੇ ਸੁਸ਼ਾਂਤ ਦੇ ਨਾਂ ਦਾ ਸੁਝਾਅ ਦਿੱਤਾ ਸੀ।

Tags: ਐੱਮ ਐੱਸ ਧੋਨੀਸੁਸ਼ਾਂਤ ਸਿੰਘ ਰਾਜਪੂਤ ms dhoni sushant singhਨੀਰਜ ਪਾਂਡੇ ਕਾਈ ਪੋ ਚੋ

About The Author

Anuradha Sharma

Anuradha Sharma is News Editor at Jagbani.