FacebookTwitterg+Mail

'ਮੁਬਾਰਕਾਂ' ਦੇ ਟਰੇਲਰ 'ਚ ਲੱਗਾ ਕਾਮੇਡੀ ਦਾ ਟਰਿੱਪਲ ਡੋਜ਼ (ਵੀਡੀਓ)

mubarakan official trailer
21 June, 2017 06:21:37 PM

ਮੁੰਬਈ— ਅਨਿਲ ਕਪੂਰ ਤੇ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਮੁਬਾਰਕਾਂ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਚਾਚਾ-ਭਤੀਜਾ ਕਿੰਨਾ ਧਮਾਲ ਮਚਾਉਣ ਵਾਲੇ ਹਨ, ਇਸ ਦਾ ਅੰਦਾਜ਼ਾ ਤੁਹਾਨੂੰ ਟਰੇਲਰ ਦੇਖ ਕੇ ਹੀ ਲੱਗ ਜਾਵੇਗਾ।

ਡਾਇਰੈਕਟਰ ਅਨੀਸ ਬਜ਼ਮੀ ਦੀ ਇਸ ਫਿਲਮ 'ਚ ਅਨਿਲ 'ਕਰਤਾਰ ਸਿੰਘ' ਤਾਂ ਅਰਜੁਨ ਕਪੂਰ 'ਕਰਨ' ਤੇ 'ਚਰਨ' ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਅਰਜੁਨ ਦਾ ਫਿਲਮ 'ਚ ਡਬਲ ਰੋਲ ਹੈ।
ਅਰਜੁਨ ਤੇ ਅਨਿਲ ਪਹਿਲੀ ਵਾਰ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਤੇ ਇਲਿਆਨਾ ਡੀਕਰੂਜ਼ ਵੀ ਮੁੱਖ ਭੂਮਿਕਾ 'ਚ ਹਨ। 'ਮੁਬਾਰਕਾਂ' 28 ਅਪ੍ਰੈਲ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Anil Kapoor Arjun Kapoor Ileana DCruz Athiya Shetty Mubarakan Trailer