FacebookTwitterg+Mail

ਅਭਿਨੈ ਤੋਂ ਬਾਅਦ ਨਿਰਮਾਤਾ ਵਜੋਂ ਮੁਗਧਾ ਗੋਡਸੇ ਕਰੇਗੀ ਲਘੁ ਫਿਲਮਾਂ ਨਾਲ ਨਵੀਂ ਪਾਰੀ ਦੀ ਸ਼ੁਰੂਆਤ

mugdha godse
28 March, 2018 04:44:39 PM

ਮੁੰਬਈ(ਬਿਊਰੋ)— ਮੁਗਧਾ ਗੋਡਸੇ ਲੋਕਪ੍ਰਿਯ ਮਾਡਲ ਤੇ ਬਾਲੀਵੁੱਡ ਅਦਾਕਾਰਾ ਲਘੁ ਫਿਲਮ 'ਦ੍ਰਿਸ਼ਟੀ' ਨਾਲ ਨਿਰਮਾਤਾ ਬਣਨ ਜਾ ਰਹੀ ਹੈ, ਜੋ ਕਿ 30 ਮਾਰਚ ਤੋਂ 'Hungama Play' 'ਤੇ ਰਿਲੀਜ਼ ਕੀਤੀ ਜਾ ਰਹੀ ਹੈ। ਮੁਗਧਾ ਗੋਡਸੇ ਦਾ ਆਖਣਾ ਹੈ, ''ਮੈਂ ਇਕ ਸਾਲ ਪਹਿਲਾਂ ਇਸ ਕਹਾਣੀ 'ਤੇ ਕੰਮ ਕਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਸ਼ੁਰੂ ਤੋਂ ਅਸੀਂ ਇਕ ਵੈੱਬ ਸੀਰੀਜ਼ ਬਣਾਉਣਾ ਚਾਹੁੰਦੇ ਸਨ, ਹਾਲਾਂਕਿ ਬਾਅਦ 'ਚ ਸਾਨੂੰ ਲਘੁ ਫਿਲਮ ਨਾਲ ਆਉਣ ਦਾ ਫੈਸਲਾ ਲਿਆ। ਨਿਰਮਾਤਾ ਦੇ ਰੂਪ 'ਚ ਇਹ ਮੇਰੇ ਲਈ ਇਕ ਨਵੀਂ ਸ਼ੁਰੂਆਤ ਹੈ। ਚੰਗੀ ਪ੍ਰਤੀਕਿਰਿਆ ਆਉਣ 'ਤੇ ਅਸੀਂ ਇਸ ਦੇ ਕੁਝ ਹੋਰ ਐਪੀਸੋਡ ਲਿਆਉਣ ਦੀ ਯੋਜਨਾ ਬਣਾ ਸਕਦੇ ਹਾਂ। ਮੁਗਧਾ ਗੋਡਸੇ ਦਾ ਕਹਿਣਾ ਹੈ ਕਿ ਇਹ ਇਕ ਦਿਲਚਸਪ ਤੇ ਰਹੱਸਮਾਈ ਕਹਾਣੀ ਦੋ ਮਹਿਲਾਵਾਂ 'ਤੇ ਆਧਾਰਿਤ ਹੈ।'' ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਮੁਗਧਾ ਗੋਡਸੇ ਤੇ ਉਮੰਗ ਜੈਨ ਫਿਲਮ 'ਚ ਮੁੱਖ ਭੂਮਿਕਾ ਨਿਭਾਉਣਗੇ। 'ਦ੍ਰਿਸ਼ਟੀ' ਫਿਲਮ ਦਾ ਨਿਰਮਾਣ ਮੁਗਧਾ ਗੋਡਸੇ ਤੇ ਵਿਸ਼ਾਲਦੀਪ ਨਾਗਰਾ ਨੇ ਕੀਤਾ ਹੈ ਤੇ ਫਿਲਮ ਦਾ ਨਿਰਦੇਸ਼ਨ ਜੱਸ ਖਹਿਰਾ ਨੇ ਕੀਤਾ ਹੈ।


Tags: Mugdha GodseFashionKaagaz Ke FoolsHeroineBezubaan IshqHungama PlayDrishttiUmang JainVishaldeep Nagra

Edited By

Sunita

Sunita is News Editor at Jagbani.