FacebookTwitterg+Mail

'ਮੁਖਤਿਆਰ ਚੱਢਾ' ਨੇ 3 ਦਿਨਾਂ 'ਚ ਕਮਾਏ 6 ਕਰੋੜ ਰੁਪਏ (ਵੀਡੀਓ)

30 November, 2015 04:11:32 PM
ਜਲੰਧਰ- ਦੁਨੀਆ ਭਰ ਦੇ ਸਿਨੇਮਾਘਰਾਂ 'ਚ 27 ਨਵੰਬਰ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਮੁਖਤਿਆਰ ਚੱਢਾ' ਨੇ 3 ਦਿਨਾਂ 'ਚ 6 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੇ ਹੀਰੋ ਦਿਲਜੀਤ ਦੁਸਾਂਝ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਖੂਬ ਹਸਾਇਆ। ਤੁਹਾਨੂੰ ਦੱਸ ਦਈਏ ਕਿ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਦਿਲਜੀਤ ਦੇ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ।
ਹੁਣ ਫਿਲਮ ਦੇ ਰਿਲੀਜ਼ ਹੋਣ 'ਤੇ ਇਸ ਫਿਲਮ ਨੇ ਕਰੋੜਾਂ ਦੀ ਕਮਾਈ ਕਰ ਲਈ। ਸੂਤਰਾਂ ਮੁਤਾਬਕ ਪੰਜਾਬ 'ਚ ਜ਼ਿਆਦਾਤਰ ਸਿਨੇਮਾਘਰ ਇਕ ਹਫ਼ਤੇ ਲਈ ਹਾਊਸਫੁੱਲ ਹਨ। ਫਿਲਹਾਲ ਹੁਣ ਦੇਖਣਾ ਇਹ ਹੈ ਕਿ 'ਮੁਖਤਿਆਰ ਚੱਢਾ' ਬਾਕਸ ਆਫ਼ਿਸ 'ਤੇ ਹੋਰ ਕਿੰਨਾ ਧਮਾਲ ਮਚਾਉਂਦੀ ਹੈ।

Tags: ਦਿਲਜੀਤ ਦੁਸਾਂਝ ਮੁਖਤਿਆਰ ਚੱਢਾ Diljit Dosanjh Mukhtiar Chadha