FacebookTwitterg+Mail

70 ਦੀ ਉਮਰ 'ਚ ਕੀ ਬੀਮਾਰ ਤੇ ਇੱਕਲੀ ਹੈ ਮੁਮਤਾਜ਼? ਵੀਡੀਓ ਰਾਹੀਂ ਸਾਹਮਣੇ ਆਇਆ ਸੱਚ

mumtaz share a video
01 May, 2018 01:41:44 PM

ਨਵੀਂ ਦਿੱਲੀ (ਬਿਊਰੋ)— ਸੋਸ਼ਲ ਮੀਡੀਆ 'ਤੇ ਪਿਛਲੇ ਦਿਨੀਂ ਮਸ਼ਹੂਰ ਅਭਿਨੇਤਰੀ ਮੁਮਤਾਜ਼ (70) ਦੀ ਮੌਤ ਦੀ ਅਫਵਾਹ ਉੱਡੀ ਸੀ। ਖਬਰ ਵਾਇਰਲ ਹੋਣ 'ਤੇ ਅਭਿਨੇਤਰੀ ਦੀ ਛੋਟੀ ਬੇਟੀ ਤਾਨਿਆ ਮਾਧਵਾਨੀ ਨੇ ਇਨ੍ਹਾਂ ਦਾ ਖੰਡਨ ਕਰਦੇ ਹੋਏ ਮਾਂ ਦੀ ਸਿਹਤ ਦੀ ਜਾਣਕਾਰੀ ਦਿੱਤੀ ਸੀ। ਅਜਿਹੀਆਂ ਵੀ ਅਫਵਾਹਾਂ ਉੱਡੀਆਂ ਸਨ ਕਿ ਮੁਮਤਾਜ਼ ਕਾਫੀ ਬੀਮਾਰ ਹੈ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਇੱਕਲਾ ਛੱਡ ਦਿੱਤਾ ਹੈ।

 

A post shared by Tanya Madhvani (@tanyamadhvani) on

ਇਨ੍ਹਾਂ ਖਬਰਾਂ ਦਾ ਖੰਡਨ ਹੁਣ ਖੁਦ ਮੁਮਤਾਜ਼ ਨੇ ਇਕ ਵੀਡੀਓ ਸਾਂਝੀ ਕਰ ਕੇ ਦਿੱਤਾ ਹੈ। ਤਾਨਿਆ ਨੇ ਮੁਮਤਾਜ਼ ਦੇ ਪ੍ਰਸ਼ੰਸਕਾਂ ਲਈ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਅਦਾਕਾਰਾ ਦੱਸ ਰਹੀ ਹੈ ਕਿ ਉਹ ਜ਼ਿੰਦਾ ਹੀ ਨਹੀਂ ਤੰਦਰੁਸਤ ਅਤੇ ਖੁਸ਼ ਹੈ। ਮੁਮਤਾਜ਼ ਦੀ ਬੇਟੀ ਤਾਨਿਆ ਨੇ ਇੰਸਟਾਗਰਾਮ 'ਤੇ ਇਕ ਵੀਡੀਓ ਜਾਰੀ ਕੀਤੀ ਹੈ।

Punjabi Bollywood Tadka

ਇਸ ਵੀਡੀਓ ਰਾਹੀਂ ਮੁਮਤਾਜ਼ ਦੱਸ ਰਹੀ ਹੈ ਕਿ, ''ਮੈਨੂੰ ਇਹ ਜਾਣ ਕੇ ਅਜੀਬ ਲੱਗਾ ਪਰ ਇਸ ਦੇ ਨਾਲ ਹੀ ਖੁਸ਼ੀ ਵੀ ਹੋਈ ਕਿ ਇੰਨੇ ਸਾਲਾਂ ਬਾਅਦ ਵੀ ਲੋਕ ਮੈਨੂੰ ਪਿਆਰ ਕਰਦੇ ਹਨ। ਤੁਸੀਂ ਪਰੇਸ਼ਾਨ ਨਾ ਹੋਵੇ ਮੈਂ ਬਹੁਤ ਖੁਸ਼ ਹਾਂ। ਮੇਰਾ ਪਰਿਵਾਰ ਮੈਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੇ ਹਨ। ਮੈਂ ਬੇਹੱਦ ਖੁਸ਼ ਹਾਂ ਅਤੇ ਇੱਕਲੀ ਤਾਂ ਬਿਲਕੁੱਲ ਵੀ ਨਹੀਂ ਹਾਂ ਜਿਵੇਂ ਅਖਬਾਰਾਂ 'ਚ ਆਇਆ ਸੀ।''


Tags: MumtazDeath HoaxVideoInstagramTanya Madhvani

Edited By

Chanda Verma

Chanda Verma is News Editor at Jagbani.