FacebookTwitterg+Mail

'ਮੁੰਨਾ ਮਾਈਕਲ' ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਕੀਤੀ ਇੰਨੀ ਕਮਾਈ

munna michael
22 July, 2017 07:45:05 PM

ਮੁੰਬਈ— ਨਿਰਦੇਸ਼ਕ ਸ਼ਬੀਰ ਖਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੁੰਨਾ ਮਾਈਕਲ' 21 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਅਤੇ ਨਵਾਜ਼ੂਦੀਨ ਸਿੱਦਿਕੀ ਅਹਿਮ ਕਿਰਦਾਰ 'ਚ ਨਜ਼ਰ ਆਏ ਹਨ। ਬਾਕਸ ਆਫਿਸ 'ਤੇ 'ਮੁੰਨਾ ਮਾਈਕਲ'  ਪਹਿਲੇ ਦਿਨ 6.65 ਕਰੋੜ ਦੀ ਕਮਾਈ ਕਰ ਚੁੱਕੀ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 


ਫਿਲਮ 'ਮੁੰਨਾ ਮਾਈਕਲ' 'ਚ ਪ੍ਰਸ਼ੰਸਕਾਂ ਨੂੰ ਟਾਈਗਰ ਦਾ ਜ਼ਬਰਦਸਤ ਡਾਂਸ ਦੇਖਣ ਨੂੰ ਮਿਲਿਆ ਹੈ। ਦੇਸ਼ਭਰ  'ਚ ਇਸ ਫਿਲਮ ਨੂੰ 3000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ 'ਚ ਟਾਈਗਰ ਤੋਂ ਇਲਾਵਾ ਨਿਧੀ ਅਗਰਵਾਲ ਅਹਿਮ ਕਿਰਦਾਰ 'ਚ ਨਜ਼ਰ ਆਈ ਹੈ। ਇਸ ਫਿਲਮ ਰਾਹੀ ਨਿਧੀ ਅਗਰਵਾਲ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ਮੁੰਨਾ ਨਾਂ ਦੇ ਲੜਕੇ ਦੇ ਇਰਧ-ਗਿਰਧ ਘੁੰਮਦੀ ਹੈ ਜੋ ਬੱਚਪਨ ਤੋਂ ਹੀ ਮਾਈਕਲ ਜੈਕਸਨ ਦਾ ਬਹੁਤ ਵੱਡਾ ਫੈਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰੇਗੀ।


Tags: Munna Michael Munna Michael Box Office Collection Tiger Shroff Nawazuddin Siddiqui ਮੁੰਨਾ ਮਾਈਕਲ ਟਾਈਗਰ ਸ਼ਰਾਫ