FacebookTwitterg+Mail

Movie Review : 'ਮੁੰਨਾ ਮਾਈਕਲ'

munna michael review
21 July, 2017 05:38:21 PM

ਮੁੰਬਈ— ਨਿਰਦੇਸ਼ਕ ਸ਼ਬੀਰ ਖਾਨ ਦੀ ਫਿਲਮ 'ਮੁੰਨਾ ਮਾਈਕਲ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ 'ਚ ਟਾਈਗਰ ਸ਼ਰਾਫ ਤੋਂ ਇਲਾਵਾ ਨਵਾਜ਼ੂਦੀਨ ਸਿੱਦਿਕੀ, ਨਿਧੀ ਅਗਰਵਾਲ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
ਕਹਾਣੀ
ਫਿਲਮ ਦੀ ਕਹਾਣੀ ਮੁੰਨਾ (ਟਾਈਗਰ ਸ਼ਰਾਫ) ਦੀ ਹੈ ਪਰ ਇਸ ਦੀ ਸ਼ੁਰੂਆਤ ਮਾਈਕਲ ਯਾਨੀ ਰੋਨਿਤ ਰਾਏ ਨਾਲ ਹੁੰਦੀ ਹੈ ਜੋ ਕਿ ਇਕ ਬੈਕ ਸਟੇਜ਼ ਡਾਂਸਰ ਹੈ ਪਰ ਬੁੱਢੇ ਹੋਣ ਦੀ ਵਜ੍ਹਾ ਕਰਕੇ ਉਸਨੂੰ ਸ਼ੋਅ ਤੋਂ ਰਿਜੈਕਟ ਕਰ ਦਿੱਤਾ ਜਾਂਦ ਹੈ। ਫਿਰ ਇਕ ਦਿਨ ਕੂੜੇ ਦੇ ਡੱਬੇ 'ਚ ਇਕ ਬੱਚਾ (ਟਾਈਗਰ ਸ਼ਰਾਫ) ਮਿਲਦਾ ਹੈ ਜਿਸਦਾ ਨਾਂ ਉਹ ਮੁੰਨਾ ਮਾਈਕਲ ਰੱਖਦਾ ਹੈ, ਮੁੰਨਾ ਵੀ ਆਪਣੇ ਪਾਪਾ ਦੀ ਤਰ੍ਹਾਂ ਡਾਂਸਰ ਬਣਦਾ ਹੈ ਅਤੇ ਡਾਂਸਿੰਗ ਦੇ ਚਲਦੇ ਮੁੰਨਾ ਮੁੰਬਈ ਤੋਂ ਦਿੱਲੀ ਸ਼ਿਫਟ ਹੋ ਜਾਂਦਾ ਹੈ। ਫਿਰ ਕਹਾਣੀ 'ਚ ਗੈਂਗਸਟਰ ਮਹਿੰਦਰ ਫੌਜੀ (ਨਵਾਜ਼ੂਦੀਨ ਸਿੱਦਿਕੀ) ਦੀ ਐਂਟਰੀ ਹੁੰਦੀ ਹੈ ਜੋ ਕਿ ਡੋਲੀ (ਨਿਧੀ ਅਗਰਵਾਲ) ਨੂੰ ਪਿਆਰ ਕਰਦਾ ਹੈ। ਇਸ ਲਈ ਮਹਿੰਦਰ ਡਾਂਸ ਸਿੱਖਣ ਲਈ ਮੁੰਨਾ ਨੂੰ ਮਿਲਦਾ ਹੈ ਪਰ ਕਹਾਣੀ 'ਚ ਉਸ ਸਮੇਂ ਮੋੜ ਆਉਂਦਾ ਹੈ ਜਦੋਂ ਅਚਾਨਕ ਡੋਲੀ ਦਿੱਲੀ ਛੱਡ ਜਾਂਦੀ ਹੈ। ਤਾਂ ਫਿਰ ਡੋਲੀ ਕਿੱਥੇ ਜਾਂਦੀ ਹੈ? ਉਹ ਨਵਾਜ਼ ਨੂੰ ਮਿਲੇਗੀ ਜਾਂ ਨਹੀਂ? ਮੁੰਨਾ ਡਾਂਸਰ ਬਣ ਪਾਵੇਗਾ ਜਾਂ ਨਹੀਂ? ਇਸਦਾ ਜਵਾਬ ਤੁਹਾਨੂੰ ਬਾਕੀ ਦੀ ਫਿਲਮ ਦੇਖਣ ਤੋਂ ਬਾਅਦ ਮਿਲੇਗਾ। ਫਿਲਮ ਦਾ ਡਾਇਰੈਕਸ਼ਨ ਕਾਫੀ ਵਧੀਆ ਹੈ ਅਤੇ ਇਕ ਸਾਧਾਰਨ ਕਹਾਣੀ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪਹਿਲੇ ਹਾਫ 'ਚ ਕਹਾਣੀ ਕਾਫੀ ਲੰਬੀ ਹੋ ਜਾਂਦੀ ਹੈ। ਫਿਲਮ 'ਚ ਹਰ ਕਿਰਦਾਰ ਦੀ ਪਰਫਾਰਮੈਂਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਟਾਈਗਰ ਦੇ ਐਕਸ਼ਨ ਅਵਤਾਰ ਦੇ ਨਾਲ ਉਨ੍ਹਾਂ ਦਾ ਡਾਂਸ ਦੇਖਣ ਨੂੰ ਮਿਲਿਆ ਹੈ। ਉੱਥੇ ਹੀ ਨਵਾਜ਼ ਕੁਝ ਵੱਖਰੇ ਕਿਰਦਾਰ 'ਚ ਦਿਖਾਈ ਦਿੱਤੇ ਹਨ। ਨਿਧੀ ਅਤੇ ਬਾਕੀ ਕੋ ਸਟਾਰ ਦਾ ਕੰਮ ਵੀ ਕਾਫੀ ਵਧੀਆ ਸੀ।
ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 35 ਕਰੋੜ ਦਾ ਹੈ ਅਤੇ ਇਹ ਫਿਲਮ 2500 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਬਿਜਨੈੱਸ ਕਰੇਗੀ।


Tags: Munna Michael Munna Michael review Hindi Film Tiger Shroof Nidhhi Agerwal ਮੁੰਨਾ ਮਾਈਕਲ ਟਾਈਗਰ ਸ਼ਰਾਫ