FacebookTwitterg+Mail

ਟਾਈਗਰ ਦੀ ਫਿਲਮ 'ਮੁੰਨਾ ਮਾਈਕਲ' ਦਾ ਜ਼ਬਰਦਸਤ ਟਰੇਲਰ ਰਿਲੀਜ਼ (ਵੀਡੀਓ)

munna michael trailer
05 June, 2017 04:46:02 PM

ਮੁੰਬਈ— ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ 'ਮੁੰਨਾ ਮਾਈਕਲ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। 'ਮੁੰਨਾ ਮਾਈਕਲ' ਭਾਰਤ ਦੀ ਪਹਿਲੀ ਐਕਸ਼ਨ-ਡਾਂਸ ਫਿਲਮ ਹੈ। ਇਸ ਫਿਲਮ 'ਚ ਟਾਈਗਰ ਮਾਈਕਲ ਜੈਕਸਨ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਉਣਗੇ। ਇਰੋਜ਼ ਦੇ ਟਵਿਟਰ ਹੈਂਡਲ 'ਤੇ ਫਿਲਮ ਦਾ ਟਰੇਲਰ ਟਵੀਟ ਕੀਤਾ ਗਿਆ।


ਟਰੇਲਰ ਦੀ ਸ਼ੁਰੂਆਤ ਮਾਈਕਲ ਨਾਲ ਹੁੰਦੀ ਹੈ। ਟਰੇਲਰ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਵਾਰ ਨਵਾਜ਼ੂਦੀਨ ਸਿੱਦਿਕੀ ਐਕਸ਼ਨ-ਮਿਊਜ਼ਿਕ ਫਿਲਮ 'ਚ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਨਵਾਜ਼ੂਦੀਨ ਵਿਲੇਨ ਬਣੇ ਹਨ। ਟਰੇਲਰ 'ਚ ਇਕ ਜਗ੍ਹਾ ਟਾਈਗਰ ਨਵਾਜ਼ੂਦੀਨ ਨੂੰ ਡਾਂਸ ਸਿਖਾਉਂਦੇ ਵੀ ਦਿਖ ਰਹੇ ਹਨ।
Click On The Link To See Trailer-
http://erosnow.com/movie/watch/1059960/munna-michael/6818234/exclusive-official-trailer
ਇਸ ਫਿਲਮ ਦਾ ਨਿਰਦੇਸ਼ਨ ਸੱਬੀਰ ਖਾਨ ਕਰ ਰਹੇ ਹਨ। ਫਿਲਮ 'ਚ ਟਾਈਗਰ, ਮਾਈਕਲ ਜੈਕਸਨ ਦੇ ਇਕ ਬਹੁਤ ਵੱਡੇ ਫੈਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਸ ਦਾ ਬਚਪਨ ਮੁੰਬਈ ਦੀਆਂ ਸੜਕਾਂ 'ਤੇ ਲੰਘਿਆ ਹੈ। ਇਸ ਫਿਲਮ 'ਚ ਟਾਈਗਰ ਨਾਲ ਨਿਧੀ ਅਗਰਵਾਲ ਡੈਬਿਊ ਕਰ ਰਹੀ ਹੈ। ਇਹ ਫਿਲਮ 21 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।


Tags: MunnaMichael Trailer Tiger Shroff Nawazuddin Siddiqui ਟਾਈਗਰ ਸ਼ਰਾਫ ਮੁੰਨਾ ਮਾਈਕਲ ਟਰੇਲਰ ਨਵਾਜ਼ੂਦੀਨ ਸਿੱਦਿਕੀ