FacebookTwitterg+Mail

'ਹੈਪੀ ਭਾਗ ਜਾਏਗੀ' 'ਚ ਮੇਰਾ ਕਿਰਦਾਰ ਬਿਲਕੁੱਲ ਵੱਖਰਾ ਹੈ : ਡਾਇਨਾ ਪੇਂਟੀ

my character is very different in happy bhag jayegi diana
17 August, 2016 02:04:24 PM

ਮੁੰਬਈ : ਬਾਲੀਵੁੱਡ ਅਭਿਨੇਤਰੀ ਡਾਇਨਾ ਪੇਂਟੀ ਨੇ ਆਪਣੀ ਆਉਣ ਵਾਲੀ ਫਿਲਮ 'ਹੈਪੀ ਭਾਗ ਜਾਏਗੀ' ਬਾਰੇ ਦੱੱਸਿਆ ਕਿ ਇਸ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਬਿਲਕੁੱਲ ਵੱਖਰਾ ਹੈ। ਉਨ੍ਹਾਂ ਕਿਹਾ ਕਿ ''ਫਿਲਮ 'ਚ ਮੇਰਾ ਕਿਰਦਾਰ ਇਕ ਬੜਬੋਲੀ ਲੜਕੀ ਦਾ ਹੈ , ਪਰ ਮੈਂ ਅਸਲ ਜ਼ਿੰਦਗੀ 'ਚ ਅਜਿਹੀ ਨਹੀਂ ਹਾਂ।''
ਉਨ੍ਹਾਂ ਅੱਗੇ ਕਿਹਾ, 'ਮੇਰੇ ਅਤੇ ਇਸ ਕਿਰਦਾਰ 'ਚ ਕੁਝ ਸਮਾਨਤਾਵਾਂ ਹਨ, ਜੋ ਇਹ ਹਨ—ਖੁਸ਼ੀਆਂ, ਸੁਤੰਤਰਤਾ ਅਤੇ ਬਹਾਦਰੀ। ਇਹ ਤਿੰਨੋਂ ਚੀਜ਼ਾ ਮੇਰੇ ਕੋਲ ਹਨ, ਜਿਸ ਲਈ ਮੈਂ ਇਸ ਕਿਰਦਾਰ ਨਾਲ ਜੁੜ ਸਕੀ ਹਾਂ।' ਸਾਲ 2012 ਦੀ ਆਈ ਫਿਲਮ 'ਕਾਕਟੇਲ' ਨਾਲ ਵੱਡੇ ਪਰਦੇ' ਤੋਂ ਕੈਰੀਅਰ ਦੀ ਸ਼ੁਰੂਆਤ ਕਰ ਚੁੱਕੀ ਡਾਇਨਾ ਇਸ ਫਿਲਮ 'ਚ ਹੈਪੀ ਦੇ ਰੂਪ 'ਚ ਨਜ਼ਰ ਆਵੇਗੀ , ਜੋ ਆਪਣੇ ਵਿਆਹ 'ਚੋਂ ਭੱਜ ਜਾਂਦੀ ਹੈ।
ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੇ ਇਸ ਕਿਰਦਾਰ ਲਈ ਕਿਵੇਂ ਤਿਆਰੀ ਕੀਤੀ ਤਾਂ ਉਨ੍ਹਾਂ ਦੱਸਿਆ, ''ਮੈਨੂੰ ਇਸ ਦਾ ਅਭਿਆਸ ਨਹੀਂ ਸੀ। ਮੈਂ ਸਕੂਲ ਤੋਂ ਭੱਜਦੀ ਸੀ। ਮੁਦੱਸਰ ਅਜੀਜ਼ ਇਸ ਫਿਲਮ ਦੇ ਨਿਰਦੇਸ਼ਕ ਅਤੇ ਆਨੰਦ ਐਲ. ਰਾਏ ਇਸ ਫਿਲਮ ਦੇ ਨਿਰਮਾਤਾ ਹਨ। ਇਹ ਫਿਲਮ 19 ਅਗਸਤ ਨੂੰ ਰਿਲੀਜ਼ ਹੋਵੇਗੀ, ਜਿਸ 'ਚ ਡਾਇਨਾ 'ਤੋਂ ਇਲਾਵਾ ਅਭੈ ਦਿਓਲ, ਅਲੀ ਫਜ਼ਲ, ਜਿੰਮੀ ਸ਼ੇਰਗਿੱਲ ਅਤੇ ਪਿਊਸ਼ ਮਿਸ਼ਰਾ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


Tags: ਡਾਇਨਾਹੈਪੀ ਭਾਗ ਜਾਏਗੀਕਿਰਦਾਰdianahappy bhag jayegicharacter