FacebookTwitterg+Mail

25 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸਿਮਰ ਗਿੱਲ ਦਾ ਗੀਤ 'ਨਾ ਭੁੱਕੀ ਨਾ ਸਮੈਕ' (ਵੀਡੀਓ)

na bhuki na smack crossed 25 lakh views on youtube
18 February, 2018 02:47:47 PM

ਜਲੰਧਰ (ਬਿਊਰੋ)— 13 ਫਰਵਰੀ ਨੂੰ ਰਿਲੀਜ਼ ਹੋਇਆ ਪੰਜਾਬੀ ਗਾਇਕ ਸਿਮਰ ਗਿੱਲ ਦਾ ਗੀਤ 'ਨਾ ਭੁੱਕੀ ਨਾ ਸਮੈਕ' ਯੂਟਿਊਬ 'ਤੇ 25 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 'ਨਾ ਭੁੱਕੀ ਨਾ ਸਮੈਕ' ਇਕ ਰੋਮਾਂਟਿਕ ਗੀਤ ਹੈ, ਜਿਹੜਾ ਵੈਲੇਨਟਾਈਨਸ ਵੀਕ ਵਿਚ ਰਿਲੀਜ਼ ਹੋਇਆ ਸੀ। ਗੀਤ 'ਚ ਨਸ਼ਿਆਂ ਨੂੰ ਛੱਡ ਕੇ ਪਿਆਰ ਦੀ ਗੱਲ ਕੀਤੀ ਗਈ ਹੈ। ਗਾਉਣ ਦੇ ਨਾਲ-ਨਾਲ ਸਿਮਰ ਗਿੱਲ ਨੇ ਇਸ ਗੀਤ ਦੇ ਬੋਲ ਵੀ ਖੁਦ ਲਿਖੇ ਹਨ, ਜਿਸ 'ਚ ਉਨ੍ਹਾਂ ਦਾ ਸਾਥ ਰੋਬਿਨ ਸਿੰਘ ਨੇ ਦਿੱਤਾ ਹੈ।

ਗੀਤ ਨੂੰ ਮਿਊਜ਼ਿਕ ਅਰਬਨ ਸਿੰਘ ਨੇ ਦਿੱਤਾ ਹੈ। ਵੀਡੀਓ ਮਿੱਠੂ ਗਰੇਵਾਲ ਤੇ ਵਰਿੰਦਰ ਸਿੱਧੂ ਵਲੋਂ ਬਣਾਈ ਗਈ ਹੈ, ਜਿਹੜੀ ਭਾਰਤੀ ਪਰਾਸ਼ਰ, ਸੁਨੈਨਾ ਠਾਕੁਰ ਤੇ ਅਚਿੰਤ ਗੋਇਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਗੀਤ ਟਾਈਮ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿਮਰ ਗਿੱਲ ਦਾ ਗੀਤ 'ਪੈੱਗ ਪੌਣ ਵੇਲੇ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ।


Tags: Simar Gill Na Bhuki Na Smack Urban Singh Music Tym

Edited By

Rahul Singh

Rahul Singh is News Editor at Jagbani.