FacebookTwitterg+Mail

'ਨਾਗਿਣ 3' 'ਚ ਫਾਈਨਲ ਹੋਇਆ ਇਹ ਅਭਿਨੇਤਾ

naagin 3
10 January, 2018 11:20:39 AM

ਮੁੰਬਈ(ਬਿਊਰੋ)— ਏਕਤਾ ਕਪੂਰ ਦਾ ਸੀਰੀਅਲ 'ਨਾਗਿਣ 3' ਇਨ੍ਹੀਂ ਦਿਨੀ ਕਾਫੀ ਸੁਰਖੀਆਂ 'ਚ ਹੈ। ਇਸ ਸੀਰੀਅਲ ਦਾ ਹਾਲ ਹੀ ਵਿਚ ਕੁਝ ਸੈਕੇਂਡ ਦਾ ਟੀਜਰ ਸਾਹਮਣੇ ਆਇਆ ਸੀ ਜਿਸ ਨੂੰ ਲੋਕਾਂ ਨੇ ਬਹੁਤ ਇੰਪਰੈਸ ਕੀਤਾ। ਉਥੇ ਹੀ ਹੁਣ ਇਸ ਸ਼ੋਅ ਨੇ ਲੀਡ ਐਕਟਰ ਦੇ ਨਾਮ ਦਾ ਖੁਲਾਸਾ ਹੋ ਗਿਆ ਹੈ ਜੋ ਨਾਗਣ ਦੇ ਅਪੋਜਿਟ ਦਿਖਾਈ ਦੇਣਗੇ।

Punjabi Bollywood Tadka
ਖਬਰਾਂ ਦੀਆਂ ਮੰਨੀਏ ਤਾਂ 'ਨਾਗਣ 3' ਵਿਚ ਪਰਲ ਪੁਰੀ ਲੀਡ ਅਭਿਨੇਤਾ ਦੇ ਰੋਲ 'ਚ ਨਜ਼ਰ ਆਉਣਗੇ। ਜਿਸ 'ਚ ਉਨ੍ਹਾਂ ਨਾਲ ਸੁਰਭੀ ਜੋਤੀ, ਕ੍ਰਿਸ਼ਮਾ ਤੰਨਾ ਅਤੇ ਅਨੀਤਾ ਹੰਸਦਾਨੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਪਰਲ ਇਸ ਤੋਂ ਪਹਿਲਾਂ 'ਨਾਗਅਰਜੁਨ' ਸੀਰੀਅਲ 'ਚ ਦਿਖਾਈ ਦਿੱਤੇ ਸਨ।

Punjabi Bollywood Tadka
ਕਿਹਾ ਜਾ ਰਿਹਾ ਹੈ ਕਿ ਇਸ ਸੀਜ਼ਨ ਦੇ ਸਿਰਫ ਦੋ ਐਪੀਸੋਡ 'ਚ ਕ੍ਰਿਸ਼ਮਾ ਤੰਨਾ ਦਿਖਾਈ ਦੇਵੇਗੀ। ਸ਼ੋਅ ਦੀ ਸ਼ੁਰੂਆਤ 'ਚ ਕ੍ਰਿਸ਼ਮਾ ਦੀ ਮੌਤ ਦਿਖਾ ਦਿੱਤੀ ਜਾਵੇਗੀ ਉਥੇ ਹੀ ਉਹ ਦੂਜਾ ਜਨਮ ਲਵੇਂਗੀ ਜੋ ਕਿਰਦਾਰ ਸੁਰਭੀ ਨਿਭਾਏਗੀ। ਸੁਰਭੀ ਉਨ੍ਹਾਂ ਦੀ ਧੀ ਦਾ ਰੋਲ ਅਦਾ ਕਰੇਗੀ ਅਤੇ ਆਪਣੀ ਮਾਂ ਦੀ ਮੌਤ ਦਾ ਬਦਲਾ ਲਵੇਗੀ। ਅਨੀਤਾ ਦਾ ਕਿਰਦਾਰ ਅਦਾ ਖਾਨ ਦੀ ਤਰ੍ਹਾਂ ਹੀ ਹੋਵੇਗਾ।

Punjabi Bollywood Tadka
ਪਰਲ ਇਸ ਤੋਂ ਪਹਿਲਾਂ ਬਹੁਤ ਸਾਰੇ ਸੀਰੀਅਲਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੁਆਤ 'ਬਦਤਮੀਜ਼ ਦਿਲ' ਤੋਂ ਕੀਤੀ ਸੀ ਜਿਸ 'ਚ ਉਹ ਇੱਕ ਮਿਊਜੀਸ਼ੀਅਨ ਦੇ ਤੌਰ ਉੱਤੇ ਨਜ਼ਰ ਆਏ। ਇਹ ਸ਼ੋਅ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਪਰ ਰੇਟਿੰਗ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ ਜਿਸ ਤੋਂ ਬਾਅਦ ਇਸ ਸੀਰੀਅਲ ਨੂੰ ਵੈੱਬ ਸੀਰੀਜ਼ 'ਚ ਪਰਿਵਰਤਿਤ ਕਰ ਦਿੱਤਾ ਗਿਆ।

Punjabi Bollywood Tadka
ਇਹ ਸ਼ੋਅ ਫਰਵਰੀ 'ਚ ਆਨ ਏਅਰ ਹੋਵੇਗਾ। ਇਸ ਸ਼ੋਅ 'ਚ ਇਸ ਵਾਰ ਜ਼ਿਆਦਾਤਰ ਨਵੇਂ ਅਦਾਕਾਰ ਦਿਖਾਈ ਦੇਣਗੇ। ਪਹਿਲਾਂ ਦੋ ਸੀਜ਼ਨ 'ਚ ਲੀਡ ਰੋਲ ਨਿਭਾਉਣ ਵਾਲੀ ਮੌਨੀ ਰਾਏ ਨੇ ਇਸ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਇਸ ਗੱਲ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤਾ। ਮੌਨੀ ਤੋਂ ਇਲਾਵਾ ਅਦਾ ਖਾਨ ਵੀ ਇਸ ਸੀਜ਼ਨ 'ਚ ਨਹੀਂ ਦਿਖਾਈ ਦੇਵੇਗੀ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਇਹ ਨਵੇਂ ਚਿਹਰੇ ਨਾਗਿਣ ਸੀਰੀਅਲ ਨੂੰ ਓਨਾ ਮਸ਼ਹੂਰ ਬਣਾ ਪਾਵਾਂਗੇ ਜਾਂ ਫਿਰ ਨਹੀਂ।


Tags: Naagin 3Pearl V PuriSurbhi JyotiKarishma TannaAnita HassanandaniMouni Roy