FacebookTwitterg+Mail

ਯੁਵੀ ਦੀ ਮੌਤ ਤੋਂ ਬਾਅਦ 'ਬੇਲਾ' ਬਣੇਗੀ ਨਾਗਿਨ, ਸ਼ੋਅ ਹੋਵੇਗਾ ਹੋਰ ਵੀ ਰੋਮਾਂਚਕ

naagin 3
17 June, 2018 10:10:16 AM

ਮੁੰਬਈ(ਬਿਊਰੋ)— ਏਕਤਾ ਕਪੂਰ ਦਾ ਸਭ ਤੋਂ ਮਸ਼ਹੂਰ ਸ਼ੋਅ 'ਨਾਗਿਨ 3' ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਉੱਥੇ ਹੀ ਇਸ ਸ਼ੋਅ 'ਚ ਨਾਗਿਨ ਦੀ ਭੂਮਿਕਾ 'ਚ ਨਜ਼ਰ ਆ ਰਹੀ ਅਦਾਕਾਰਾ ਅਨੀਤਾ ਹੰਸਨਦਾਨੀ ਦੀਆਂ ਖੂਬ ਤਾਰੀਫਾਂ ਹੋ ਰਹੀਆਂ ਹਨ। ਉਨ੍ਹਾਂ ਨੂੰ ਨਾਗਿਨ ਦੀ ਭੂਮਿਕਾ 'ਚ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸ਼ੋਅ ਦੇ ਮੇਕਰਸ ਇਸ ਸ਼ੋਅ ਨੂੰ ਹੋਰ ਵੀ ਸੁਪਰਹਿੱਟ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਜੀ ਹਾਂ, ਦਰਸ਼ਕਾਂ ਦਾ ਹੋਰ ਉਤਸ਼ਾਹ ਵਧਾਉਣ ਲਈ ਉਨ੍ਹਾਂ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਨਿਤਾ ਯਾਨੀ ਵਿਸ਼ ਨਾਗਿਨ ਯੁਵੀ ਨੂੰ ਜਾਨੋਂ ਮਾਰਦੀ ਨਜ਼ਰ ਆ ਰਹੀ ਹੈ। ਧਿਆਨ ਯੋਗ ਹੈ ਕਿ ਅੱਜਕਲ ਸ਼ੋਅ 'ਚ ਅਦਾਕਾਰਾ ਸੁਰਭੀ ਜਯੋਤੀ ਮਤਲਬ ਕਿ ਬੇਲਾ ਅਤੇ ਯੁਵੀ ਦਾ ਵਿਆਹ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਜਦੋਂ ਯੁਵੀ ਬੇਲਾ ਕੋਲ ਆਵੇਗਾ ਤਾਂ ਉਹ ਇਕ ਮੁਸੀਬਤ 'ਚ ਫਸ ਜਾਵੇਗਾ।

 

A post shared by Colors TV (@colorstv) on


ਜਾਣਕਾਰੀ ਮੁਤਾਬਕ ਦੂਜੇ ਪਾਸੇ ਬੇਲਾ ਆਪਣੇ ਦੁਲਹੇ ਯੁਵੀ ਲਈ ਵਿਆਹ ਦੇ ਮੰਡਪ 'ਚ ਇੰਤਜ਼ਾਰ ਕਰ ਰਹੀ ਹੋਵੇਗੀ ਪਰ ਯੁਵੀ ਇਕ ਵੱਡੀ ਪਰੇਸ਼ਾਨੀ 'ਚ ਪਵੇਗਾ ਕਿਉਂਕਿ ਉਹ ਵਿਸ਼ ਦਾ ਪਿੱਛਾ ਕਰੇਗਾ ਅਤੇ ਅਖੀਰ 'ਚ ਉਸ ਹੱਥੋਂ ਮਾਰਿਆ ਜਾਵੇਗਾ। ਮਤਲਬ ਸਾਫ ਹੈ ਕਿ ਆਉਣ ਵਾਲਾ ਐਪੀਸੋਡ ਟੀ. ਆਰ. ਪੀ. ਦੇ ਮਾਮਲੇ 'ਚ ਬਹੁਤ ਵੱਡੀ ਟੀ. ਆਰ. ਪੀ. ਹਾਸਲ ਕਰ ਸਕਦਾ ਹੈ। ਇਨ੍ਹਾਂ ਹੀ ਨਹੀਂ ਸਗੋਂ ਹੁਣ ਹਾਲ ਹੀ 'ਚ ਸ਼ੋਅ ਨੂੰ ਲੈ ਕੇ ਇਕ ਹੋਰ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੇਲਾ ਦੀ ਭੂਮਿਕਾ 'ਚ ਨਜ਼ਰ ਆ ਰਹੀ ਅਦਾਕਾਰਾ ਸੁਰਭੀ ਜਯੋਤੀ ਵੀ ਨਾਗਿਨ ਦੀ ਭੂਮਿਕਾ 'ਚ ਦਿਖਾਈ ਦੇਵੇਗੀ, ਜਿਸ ਦੇ ਚੱਲਦੇ ਸ਼ੋਅ ਹੋਰ ਵੀ ਰੋਮਾਂਚਕ ਹੋ ਸਕਦਾ ਹੈ। ਸੂਤਰਾਂ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਬੇਲਾ ਆਪਣੇ ਭਰਾ ਨਾਗਰਾਜ ਵਿਕ੍ਰਾਂਤ (ਰਜਤ ਟੋਕਸ) ਹੱਤਿਆਰਿਆਂ ਦੀ ਜ਼ਿੰਦਗੀ ਨੂੰ ਖਤਮ ਕਰਨ ਲਈ ਇਕ ਇਨਸਾਨੀ ਰੂਪ ਲਵੇਂਗੀ।


Tags: Naagin 3Surbhi JyotiBellaAnita HassnandaniVishPearl V PuriAnkit Mohan

Edited By

Sunita

Sunita is News Editor at Jagbani.