FacebookTwitterg+Mail

OMG: 'ਨਾਗਿਨ 2' ਦੇ ਅੰਤ 'ਤੇ ਵੱਡੇ ਸਸਪੈਂਸ ਨਾਲ ਲੱਗੀ ਮੋਹਰ, ਏਕਤਾ ਕਪੂਰ ਨੇ ਕੀਤਾ ਧਮਾਕੇਦਾਰ ਖੁਲਾਸਾ

naagin 3 coming soon
27 June, 2017 05:17:14 PM

ਮੁੰਬਈ— ਆਪਣੇ ਇਕ ਸੁਪਰਹਿੱਟ ਸੀਜ਼ਨ ਤੋਂ ਬਾਅਦ 'ਨਾਗਿਨ 2' ਨੇ ਪਿਛਲੇ ਸਾਲ ਦਸਤਕ ਦਿੱਤੀ ਅਤੇ ਇਸ ਮਹੀਨੇ ਏਕਤਾ ਕਪੂਰ ਨੇ 'ਨਾਗਿਨ 2' ਦੇ ਅੰਤ 'ਤੇ ਵੀ ਮੋਹਰ ਲਗਾ ਦਿੱਤੀ ਹੈ ਪਰ ਇਕ ਵੱਡੇ ਸਸਪੈਂਸ ਦੇ ਨਾਲ। ਅਜਿਹੀ ਖ਼ਬਰ ਹੈ ਕਿ ਨਾਗਿਨ ਦੀ ਕਹਾਣੀ ਪਾਰਟ 3 'ਚ ਵੀ ਜਾਰੀ ਰਹੇਗੀ। ਇਸ ਦੀ ਸਭ ਤੋਂ ਖਾਸ ਵਜ੍ਹਾ ਇਹ ਹੈ ਕਿ ਏਕਤਾ ਕਪੂਰ 'ਨਾਗਿਨ' ਦੀ ਲੋਕਪ੍ਰਿਯਤਾ ਨੂੰ ਗੁਆਉਣਾ ਨਹੀਂ ਚਾਹੁੰਦੀ ਹੈ।

Punjabi Bollywood Tadka

ਕਹਾਣੀ 'ਚ ਟਵਿੱਸਟ ਇਹ ਹੈ ਕਿ 'ਨਾਗਿਨ 2' ਦੀ ਕਹਾਣੀ ਖਤਮ ਹੋਵੇਗੀ। ਇਕ ਵਾਰ ਫਿਰ ਏਕਤਾ ਕਪੂਰ ਨੇ ਮੌਨੀ ਰਾਏ ਨੂੰ ਪਾਰਟ 3 ਨਾਲ ਜੋੜਣ ਦੀ ਪਲਾਨਿੰਗ ਕਰ ਲਈ ਹੈ। ਏਕਤਾ ਕਪੂਰ ਨੇ ਇਸ ਗੱਲ ਵੱਲ ਇਸ਼ਾਰਾ ਕਰ ਦਿੱਤਾ ਹੈ ਕਿ ਮੌਨੀ ਰਾਏ ਹੀ 'ਨਾਗਿਨ 3' ਦਾ ਹਿੱਸਾ ਹੋਵੇਗੀ। ਅਕਸ਼ੇ ਕੁਮਾਰ ਦੀ 'ਗੋਲਡ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਮੌਨੀ ਇਕ ਵਾਰ ਫਿਰ 'ਨਾਗਿਨ 3' ਦੀ ਸ਼ੂਟਿੰਗ ਸ਼ੁਰੂ ਕਰਨਗੇ।

Punjabi Bollywood Tadka

ਮੁਮਕਿਨ ਹੈ ਕਿ 'ਨਾਗਿਨ 3' ਦੀਵਾਲੀ 'ਚ ਫਿਰ ਤੋਂ ਸੀਜ਼ਨ 3 ਨਾਲ ਦਸਤਕ ਦੇ ਸਕਦਾ ਹੈ। 'ਨਾਗਿਨ 3' 'ਚ ਇਕ ਵਾਰ ਫਿਰ ਪਿਆਰ ਅਤੇ ਬਦਲੇ ਦੀ ਕਹਾਣੀ ਬੁਣੀ ਜਾਵੇਗੀ। ਉਂਝ ਮੌਨੀ ਦੀ ਗੱਲ ਕੀਤੀ ਜਾਵੇ ਤਾਂ ਅੱਜ-ਕੱਲ ਉਨ੍ਹਾਂ ਦੀ ਚਰਚਾ ਚਾਰੇ ਪਾਸੇ ਹੈ ਫਿਰ ਭਾਵੇਂ ਉਹ ਬਾਲੀਵੁੱਡ ਹੋਵੇਂ ਜਾਂ ਟਾਲੀਵੁੱਡ। ਪਰ ਕੀ ਤੁਹਾਨੂੰ ਪਤਾ ਹੈ ਕਿ ਮੌਨੀ ਦੀ ਇਸ ਸਫਲਤਾ ਦਾ ਸ਼੍ਰੇਅ ਏਕਤਾ ਕਪੂਰ ਨੂੰ ਜਾਂਦਾ ਹੈ ਅਤੇ ਸਿ ਲਈ ਏਕਤਾ ਨੂੰ ਟੀ ਵੀ ਦਾ ਕਰਨ ਜੌਹਰ ਵੀ ਕਿਹਾ ਜਾਂਦਾ ਹੈ।  

Punjabi Bollywood Tadka


Tags: Naagin 3Mouni royTV CelebrityEkta Kapoorਨਾਗਿਨ 2ਮੌਨੀ ਰਾਏ

Edited By

Chanda Verma

Chanda Verma is News Editor at Jagbani.