FacebookTwitterg+Mail

'ਨਾਗਿਨ 3' ਦਾ ਨਵਾਂ ਪ੍ਰੋਮੋ ਹੋਇਆ ਰਿਲੀਜ਼, ਵੱਡੇ ਰਾਜ਼ ਤੋਂ ਉੱਠੇਗਾ ਪਰਦਾ

naagin 3 new promo release
17 May, 2018 11:14:27 AM

ਮੁੰਬਈ (ਬਿਊਰੋ)— ਏਕਤਾ ਕਪੂਰ ਆਪਣੇ ਸੁਪਰਹਿੱਟ ਸ਼ੋਅ 'ਨਾਗਿਨ' ਦੀ ਤੀਜੇ ਭਾਗ 'ਨਾਗਿਨ 3' ਕਾਰਨ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ 'ਚ ਹੈ। ਸ਼ੋਅ ਦੇ ਪ੍ਰਸ਼ੰਸਕ ਵੀ ਸ਼ੋਅ ਦੇ ਨਵੇਂ ਸੀਜ਼ਨ ਨੂੰ ਦੇਖਣ ਲਈ ਬੇਕਰਾਰ ਹਨ। ਸ਼ੋਅ ਦਾ ਪ੍ਰੋਮੋ ਪਹਿਲਾ ਹੀ ਵਾਇਰਲ ਹੋ ਰਿਹਾ ਹੈ, ਜਿਸ 'ਚ ਰਜਤ ਟੋਕਸ, ਕਰਿਸ਼ਮਾ ਤੰਨਾ ਅਤੇ ਅਨੀਤਾ ਹਸਨੰਦਾਨੀ ਦਾ ਲੁੱਕ ਸਾਹਮਣੇ ਆਇਆ ਹੈ। ਹੁਣ ਸ਼ੋਅ ਦਾ ਇਕ ਹੋਰ ਪ੍ਰੋਮੋ ਲਾਂਚ ਕੀਤਾ ਗਿਆ ਹੈ, ਜਿਸ 'ਚ ਨਾਗਿਨ ਦਾ ਕਿਰਦਾਰ ਨਿਭਾਅ ਰਹੀ ਕਰਿਸ਼ਮਾ ਤੰਨਾ ਰੂਪ ਬਦਲ ਕੇ ਆਪਣੇ ਪ੍ਰੇਮੀ ਦੀ ਮੌਤ ਦਾ ਬਦਲਾ ਲੈਣ ਦੀ ਕਸਮ ਖਾਂਦੀ ਹੋਈ ਦਿਖਾਈ ਦੇ ਰਹੀ ਹੈ।

 

A post shared by Colors TV (@colorstv) on

ਸ਼ੋਅ ਦੇ ਪ੍ਰੋਮੋ ਨੂੰ ਕਲਰਜ਼ ਦੇ ਆਫੀਸ਼ੀਅਲ ਇੰਸਟਾਗਰਾਮ ਹੈਂਡਲ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ— ਨਿਆਂ ਦੀ ਪਿਆਸੀ, ਕਈ ਰੂਪ ਬਦਲ ਕੇ ਕਰੇਗੀ ਵਾਰ! #Naagin3 coming soon.
ਜ਼ਿਕਰਯੋਗ ਹੈ ਕਿ ਇਸ ਵਾਰ ਵੀ ਸੁਰਭੀ ਜਿਓਤੀ ਦੇ ਲੁੱਕ ਨੂੰ ਰਿਵੀਲ ਨਹੀਂ ਕੀਤਾ ਗਿਆ ਹੈ। ਉੱਥੇ ਸ਼ੋਅ ਦੇ ਪ੍ਰੋਮੋ ਨੂੰ ਦੇਖ ਕੇ ਹੁਣੇ ਤੋਂ ਹੀ ਇਸ ਦੀ ਕਹਾਣੀ ਦੀ ਤੁਲਨਾ ਫਿਲਮ 'ਨਾਗਿਨ' ਅਤੇ 'ਜਾਨੀ ਦੁਸ਼ਮਨ' ਨਾਲ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ 'ਨਾਗਿਨ 3' 2 ਜੂਨ ਤੋਂ ਕਲਰਜ਼ 'ਤੇ ਪ੍ਰਸਾਰਿਤ ਕੀਤਾ ਜਾਵੇਗਾ।


Tags: Naagin 3New PromoReleaseSurbhi JyotiKarishma TannaRajat TokasAnita Hassanandani

Edited By

Chanda Verma

Chanda Verma is News Editor at Jagbani.