FacebookTwitterg+Mail

ਉਡੀਕਾਂ ਖਤਮ: 'ਨਾਗਿਨ 3' ਨੇ ਦਰਸ਼ਕਾਂ ਦੇ ਦਿਲਾਂ 'ਚ ਦਿੱਤੀ ਦਸਤਕ

naagin 3 teaser out
05 January, 2018 05:30:54 PM

ਮੁੰਬਈ(ਬਿਊਰੋ)— ਕਲਰਜ਼ ਦੇ ਮਸ਼ਹੂਰ ਸੀਰੀਅਲਜ਼ 'ਚੋਂ ਇਕ 'ਨਾਗਿਨ' ਸੀਰੀਜ਼ ਦੇ ਦੂਜੇ ਸੀਜ਼ਨ ਦੇ ਖਤਮ ਹੁੰਦੇ ਹੀ ਇਸ ਦੇ ਤੀਜੇ ਸੀਜ਼ਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਅਸੀਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਇਸ ਵਾਰ ਏਕਤਾ ਕਪੂਰ ਆਪਣੇ ਇਸ ਹਿੱਟ ਸੀਰੀਜ਼ 'ਚ ਮੌਨੀ ਰਾਏ ਤੇ ਅਦਾ ਖਾਨ ਦੀ ਜਗ੍ਹਾ ਦੋ ਨਵੀਆਂ ਹਸੀਨਾਵਾਂ ਨੂੰ ਲੈ ਕੇ ਆ ਰਹੀ ਹੈ। ਇਸ ਖਬਰ ਨਾਲ ਦਰਸ਼ਕਾਂ 'ਚ ਸ਼ੋਅ ਦੇ ਪ੍ਰਤੀ ਹੋਰ ਵੀ ਉਤਸੁਕਤਾ ਜਾਗ ਗਈ ਸੀ। ਹੁਣ ਇਸ ਸ਼ੋਅ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਜੀ ਹਾਂ ਉਡੀਕਾਂ ਖਤਮ ਹੋ ਗਈਆਂ ਹਨ ਤੇ 'ਨਾਗਿਨ 3' ਦਾ ਪਹਿਲਾ ਟੀਜ਼ਰ ਸਾਹਮਣੇ ਆ ਚੁੱਕਾ ਹੈ। ਇਸ ਵਾਰ ਦਰਸ਼ਕਾਂ ਨੂੰ ਐਂਟਰਟੇਨ ਕਰਨ ਲਈ ਏਕਤਾ ਕਪੂਰ 'ਨਾਗਿਨ 3' 'ਚ ਐਂਟਰਟੇਨਮੈਂਟ ਦਾ ਫੁੱਲ ਡੋਜ਼ ਭਰ ਰਹੀ ਹੈ।

ਸ਼ੋਅ ਦੇ ਟੀਜ਼ਰ 'ਚ 2 ਸ਼ਖਸ ਇਕ ਖੂਬਸੂਰਤ ਔੌਰਤ ਨੂੰ ਖਿਚ ਕੇ ਸੁਨਸਾਨ ਜਗ੍ਹਾ 'ਤੇ ਲੈ ਜਾਂਦੇ ਹੋਏ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਇਸ ਖੂਬਸੂਰਤ ਔਰਤ ਨੂੰ ਢੇਰ ਸਾਰੇ ਸੱਪ ਘੇਰ ਲੈਂਦੇ ਹਨ। ਜਿਵੇਂ ਹੀ ਦੋਵੇਂ ਸ਼ਖਸ ਖੁਸ਼ੀ ਨਾਲ ਇਕ ਦੂਜੇ ਨਾਲ ਹੱਥ ਮਿਲਾਉਂਦੇ ਹਨ ਤਾਂ ਖੂਬਸੂਰਤ ਔਰਤ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਜਿਸ ਨੂੰ ਦੇਖਣਾ ਕਾਫੀ ਦਿਲਚਸਪ ਲੱਗ ਰਿਹਾ ਹੈ। ਉਂਝ ਰਿਪੋਰਟਸ ਮੁਤਾਬਕ ਸੰਜੀਦਾ ਸ਼ੇਖ, ਅਨੀਤਾ ਹਸਨੰਦਾਨੀ ਤੇ ਸੁਰਭੀ ਜਿਓਤੀ ਦਾ ਨਾਂ 'ਨਾਗਿਨ 3' ਲਈ ਸਭ ਤੋਂ ਅੱਗੇ ਚੱਲ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਟੀਜ਼ਰ ਆਉਣ ਤੋਂ ਬਾਅਦ ਹੁਣ ਜਲਦ ਹੀ ਪਤਾ ਚੱਲ ਜਾਵੇਗਾ ਕਿ 'ਨਾਗਿਨ 3' ਦੀ ਹਸੀਨਾ ਕੌਣ ਬਣਨ ਵਾਲੀ ਹੈ?


Tags: Naagin 3 Teaser ReleaseEkta Kapoorਨਾਗਿਨ 3ਏਕਤਾ ਕਪੂਰ ਮੌਨੀ ਰਾਏ