FacebookTwitterg+Mail

100 ਮਹਿਲਾ ਪੁਲਸ ਅਫਸਰਾਂ ਨਾਲ ਹੋਵੇਗੀ 'ਨਾਮ ਸ਼ਬਾਨਾ' ਦੀ ਪਹਿਲੀ ਸਕ੍ਰੀਨਿੰਗ

naam shabana special screening
26 March, 2017 09:34:11 PM
ਮੁੰਬਈ— ਨੀਰਜ ਪਾਂਡੇ ਦੀ ਟੀਮ 'ਬੇਬੀ' ਉਨ੍ਹਾਂ ਦੀ ਅਗਲੀ ਫਿਲਮ 'ਨਾਮ ਸ਼ਬਾਨਾ' ਦੀ ਪਹਿਲੀ ਸਕ੍ਰੀਨਿੰਗ ਦੇਖਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਹ ਸਕ੍ਰੀਨਿੰਗ ਉਨ੍ਹਾਂ ਲਈ ਬਹੁਤ ਖਾਸ ਹੈ ਕਿਉਂਕਿ ਉਹ ਇਹ ਸਕ੍ਰੀਨਿੰਗ ਦਿੱਲੀ ਦੀਆਂ 100 ਮਹਿਲਾ ਅਫਸਰਾਂ, ਦਿੱਲੀ ਪੁਲਸ ਕਮਿਸ਼ਨਰ ਤੇ ਸੰਯੁਕਤ ਪੁਲਸ ਕਮਿਸ਼ਨਰ ਨਾਲ ਦੇਖਣਗੇ।
ਭਾਰਤ ਦੀ ਪਹਿਲੀ ਸਪਿਨ ਆਫ ਫਿਲਮ 'ਨਾਮ ਸ਼ਬਾਨਾ' 'ਚ ਤਾਪਸੀ ਪਨੂੰ ਦਾ ਕਿਰਦਾਰ ਉਸ ਦੀ ਪਿਛਲੀ ਫਿਲਮ 'ਬੇਬੀ' 'ਤੇ ਆਧਾਰਿਤ ਹੈ। 'ਬੇਬੀ' ਫਿਲਮ 'ਚ ਦਿਖਾਏ ਕਿਰਦਾਰ ਅਕਸ਼ੇ ਕੁਮਾਰ, ਅਨੁਪਮ ਖੇਰ ਤੇ ਡੈਨੀ ਦੇਂਜੋਪਾ 'ਨਾਮ ਸ਼ਬਾਨਾ' 'ਚ ਦਮਦਾਰ ਕੈਮਿਓ ਕਰਦੇ ਨਜ਼ਰ ਆਉਣਗੇ।
ਫਿਲਮ 'ਚ ਤਾਪਸੀ ਭਾਵ ਸ਼ਬਾਨਾ ਖਾਨ ਦੀ ਸਖਤ ਮਿਹਨਤ ਤੇ ਸੰਘਰਸ਼ ਕਰਕੇ ਇਕ ਖੁਫੀਆ ਏਜੰਸੀ ਦਾ ਹਿੱਸਾ ਬਣਨ ਦੀ ਕਹਾਣੀ ਦਿਖਾਈ ਗਈ ਹੈ। 'ਨਾਮ ਸ਼ਬਾਨਾ' ਪ੍ਰੋਮੋ ਤੇ ਗੀਤਾਂ ਦੀ ਵਜ੍ਹਾ ਕਾਰਨ ਪਹਿਲਾਂ ਹੀ ਕਾਫੀ ਸੁਰਖੀਆਂ 'ਚ ਹੈ ਤੇ ਸਾਰੇ ਤਾਪਸੀ ਦੇ ਐਕਸ਼ਨ ਭਰਪੂਰ ਕਿਰਦਾਰ ਦੀ ਤਾਰੀਫ ਕਰ ਰਹੇ ਹਨ। ਫਿਲਮ ਨੂੰ ਸ਼ਿਵਮ ਨਾਇਰ ਨੇ ਡਾਇਰੈਕਟ ਕੀਤਾ ਹੈ ਤੇ ਇਹ ਫਿਲਮ 31 ਮਾਰਚ ਨੂੰ ਰਿਲੀਜ਼ ਹੋਵੇਗੀ।

Tags: Naam Shabana Taapsee Pannu Akshay Kumar ਨਾਮ ਸ਼ਬਾਨਾ ਤਾਪਸੀ ਪਨੂੰ