FacebookTwitterg+Mail

ਫਿਨਾਲੇ ਤੋਂ ਪਹਿਲਾਂ ਦਿਵਿਆਂਕਾ-ਵਿਵੇਕ 'ਤੇ ਲੱਗਾ 'ਨੱਚ ਬਲੀਏ' ਫਿਕਸ ਕਰਾਉਣ ਦਾ ਦੋਸ਼

nach baliye 8
24 June, 2017 04:11:18 PM

ਮੁੰਬਈ— 'ਨੱਚ ਬਲੀਏ 8' ਦਾ ਫਿਨਾਲੇ ਨੇੜੇ ਆ ਗਿਆ ਹੈ। ਸਟਾਰ ਪਲੱਸ 'ਤੇ ਪ੍ਰਸਾਰਿਤ ਹੋ ਰਿਹਾ ਇਹ ਡਾਂਸ ਰਿਐਲਿਟੀ ਸ਼ੋਅ ਲੋਕਾਂ ਵਿਚਕਾਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਾਰ ਤਾਂ ਇਸ ਸ਼ੋਅ 'ਚ ਆਡੀਅੰਸ ਦੀਆਂ ਕਈ ਫੇਵਰੇਟ ਜੋੜੀਆਂ ਨਜ਼ਰ ਆਈਆਂ ਪਰ ਜਿਨ੍ਹਾਂ ਤਿੰਨ ਜੋੜੀਆਂ ਨੇ ਫਾਈਨਲ 'ਚ ਜਗ੍ਹਾ ਬਣਾਈ ਹੈ, ਉਨ੍ਹਾਂ 'ਚੋਂ ਦਿਵੇਕ ਭਾਵ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਾਹੀਆ ਦਾ ਜੋੜੀ ਸਭ ਤੋਂ ਮਸ਼ਹੂਰ ਹੈ। ਪਿਛਲੇ ਦਿਨੀਂ ਦਿਵਿਆਂਕਾ ਦੇ ਇੰਸਟਾ ਅਕਾਊਂਟ 'ਤੇ ਕਈ ਲੋਕਾਂ ਨੇ ਸ਼ੋਅ ਨੂੰ ਫਿਕਸ ਕਰਨ ਦੇ ਦੋਸ਼ ਲਾਏ। ਕੁਝ ਲੋਕਾਂ ਦਾ ਕਹਿਣਾ ਸੀ ਕਿ ਦਿਵਿਆਂਕਾ ਨੇ ਸਟਾਰ ਪਲੱਸ ਨੂੰ ਧਮਕੀ ਦਿੱਤੀ ਹੈ ਕਿ ਨੱਚ ਬਲੀਏ ਦਾ ਜੇਤੂ ਬਣਾਇਆ ਜਾਵੇ ਨਹੀਂ ਤਾਂ ਉਹ ਸਟਾਰ ਪਲੱਸ ਦੇ ਸ਼ੋਅ 'ਯੇ ਹੈਂ ਮੁਹੱਬਤੇ' ਨੂੰ ਛੱਡ ਦੇਵੇਗੀ। 
ਜ਼ਿਕਰਯੋਗ ਹੈ ਕਿ ਟ੍ਰੋਲਰਜ਼ ਨੂੰ ਦਿਵਿਆਂਕਾ ਨੇ ਕਰਾਰਾ ਜਵਾਬ ਦਿੰਦੇ ਹੋਏ ਲਿਖਿਆ ਕਿ ਮੈਂ ਸ਼ੋਅ ਜਿੱਤਾ ਜਾਂ ਹਾਰਾਂ, ਕੋਈ ਫਰਕ ਨਹੀਂ ਪੈਂਦਾ ਪਰ ਮੈਂ ਹਾਰ ਨਹੀਂ ਮੰਨਦੀ।''
'ਨਚ ਬਲੀਏ' ਦਾ ਇਹ ਸੀਜ਼ਨ ਇਸ ਤੋਂ ਪਹਿਲੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੈ ਕੇ ਚਰਚਾ 'ਚ ਰਿਹਾ ਹੈ। ਦਿਵਿਆਂਕਾ ਅਤੇ ਸਨਾਇਆ ਈਰਾਨੀ ਦੇ ਪ੍ਰਸ਼ੰਸਕਾਂ ਵਿਚਕਾਰ ਇਕ ਆਨਲਾਈਨ ਯੁੱਧ ਸ਼ੁਰੂ ਕਰ ਦਿੱਤਾ ਸੀ, ਜਿਸ 'ਚ ਉਹ ਦੂਜੀ ਅਦਾਕਾਰਾ ਨੂੰ ਬੁਰਾ-ਭਲਾ ਕਹਿਣ ਤੋਂ ਪਿੱਛੇ ਨਹੀਂ ਹੱਟ ਰਹੀ।


Tags: divyanka tripathivivek dahiyanach baliye 8yeh hai mohabbateinਨੱਚ ਬਲੀਏ 8ਦਿਵਿਆਂਕਾ ਤ੍ਰਿਪਾਠੀ