FacebookTwitterg+Mail

'ਦਿਵੇਕ' ਦੇ ਸਿਰ ਸੱਜਿਆ 'ਨੱਚ ਬਲੀਏ 8' ਦਾ ਸਿਹਰਾ, ਇਨਾਮ ਵਜੋਂ ਮਿਲੇ ਇੰਨੇ ਲੱਖ

nach baliye 8 winner
26 June, 2017 12:46:56 PM

ਮੁੰਬਈ— ਟੀ ਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨੂੰ ਛੋਟੇ ਪਰਦੇ ਦੇ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ। ਪਹਿਲੇ ਜਿੱਥੇ ਉਨ੍ਹਾਂ ਦਾ ਸ਼ੋਅ 'ਯੇ ਹੈਂ ਮੁਹੱਬਤੇ' ਰੇਟਿੰਗਜ਼ 'ਚ ਟਾਪ ਕਰ ਰਿਹਾ ਹੈ ਉੱਥੇ ਹੁਣ ਉਨ੍ਹਾਂ ਦੇ ਨਾਂ 'ਨੱਚ ਬਲੀਏ ਸੀਜ਼ਨ-8' ਦਾ ਖਿਤਾਬ ਵੀ ਹੋ ਗਿਆ ਹੈ। ਦਿਵਿਆਂਕਾ ਨੇ ਇਸ ਮਸ਼ਹੂਰ ਰਿਐਲਿਟੀ ਸ਼ੋਅ ਨੂੰ ਆਪਣੇ ਪਤੀ ਅਤੇ ਟੀ ਵੀ ਅਦਾਕਾਰ ਵਿਵੇਕ ਦਾਹੀਆ ਦੇ ਨਾਲ ਮਿਲ ਕੇ ਜਿੱਤਿਆ ਹੈ। ਅਪ੍ਰੈਲ ਤੋਂ ਸ਼ੁਰੂ ਹੋਏ ਇਸ ਸ਼ੋਅ ਦੀ ਸ਼ੁਰੂਆਤ ਤੋਂ ਹੀ ਦਿਵਿਆਂਕਾ ਅਤੇ ਵਿਵੇਕ, ਜਿਨ੍ਹਾਂ ਨੂੰ ਦਰਸ਼ਕ ਪਿਆਰ ਨਾਲ ਦਿਵੇਕ ਵੀ ਕਹਿੰਦੇ ਹਨ, ਉਨ੍ਹਾਂ ਦੇ ਚਹੇਤੇ ਸਨ। ਹਾਲਾਂਕਿ ਫਿਨਾਲੇ ਤੋਂ ਪਹਿਲੇ ਉਨ੍ਹਾਂ 'ਤੇ ਸ਼ੋਅ ਦੇ ਨਤੀਜਿਆਂ ਨੂੰ ਫਿਕਸ ਕਰਨ ਦਾ ਦੋਸ਼ ਵੀ ਲੱਗਾ ਸੀ।

Punjabi Bollywood Tadka

ਜਿੱਤ ਦੇ ਨਾਲ-ਨਾਲ ਕੀ ਮਿਲਿਆ ਇਸ ਕੱਪਲ ਨੂੰ
'ਨੱਚ ਬਲੀਏ' ਦਾ ਫਿਨਾਲੇ ਦਿਵੇਕ ਨੇ ਐਬੀਗੇਲ ਪਾਂਡੇ-ਸਨਮ (ਫਰਸਟ ਰਨਰ ਅੱਪ) ਅਤੇ ਈਰਾਨੀ-ਮੋਹਿਤ ਸਹਿਗਲ ਵਰਗੀਆਂ ਜੋੜੀਆਂ ਨੂੰ ਪਿੱਛੇ ਛੱਡਦੇ ਹੋਏ ਜਿੱਤਿਆ। ਇਨਾਮ 'ਚ ਦਿਵਿਆਂਕਾ ਅਤੇ ਵਿਵੇਕ ਨੂੰ 35 ਲੱਖ ਦਾ ਕੈਸ਼ ਪ੍ਰਾਈਜ਼ ਮਿਲਿਆ। ਇਸ ਦੇ ਨਾਲ ਹੀ ਹੀਰੋ ਮੈਸਟ੍ਰੋ ਅਤੇ ਇਕ ਨਾਮੀ ਬ੍ਰੈਂਡ ਵਲੋਂ ਜਿਊਲਰੀ ਵੀ ਦਿਵਿਆਂਕਾ ਅਤੇ ਵਿਵੇਕ ਦੇ ਹਿੱਸੇ ਆਈ।

Punjabi Bollywood Tadka

ਫਾਈਨਲ 'ਚ ਆਏ ਸਨ ਰਣਬੀਰ-ਅਨੁਰਾਗ
'ਨੱਚ ਬਲੀਏ ਦੇ ਫਿਨਾਲੇ 'ਚ ਸ਼ੋਅ ਦੇ ਜੱਜ ਸੋਨਾਕਸ਼ੀ ਸਿਨਹਾ, ਟੈਰੇਂਸ ਲੁਈਸ ਅਤੇ ਮੋਹਿਤ ਸੂਰੀ ਨੇ ਵੀ ਪਰਫਾਰਮ ਕੀਤਾ, ਉੱਥੇ ਰਣਵੀਰ ਕਪੂਰ ਅਤੇ ਅਨੁਰਾਗ ਦੀ ਮੌਜੂਦਗੀ ਨੇ ਇਸ ਮੌਕੇ ਨੂੰ ਹੋਰ ਵੀ ਖਾਸ ਬਣਾ ਦਿੱਸਾ ਸੀ। ਇੱਥੇ ਦੱਸਣਯੋਗ ਹੈ ਕਿ ਇਹ ਦੋਵੇਂ ਇੱਥੇ ਜੱਗਾ-ਜਾਸੂਸ ਦੀ ਪ੍ਰਮੋਸ਼ਨ ਲਈ ਆਏ ਸਨ।

Punjabi Bollywood Tadka

ਉੱਥੇ ਪਿਛਲੇ ਸੀਜ਼ਨ ਦੇ ਜੇਤੂ ਰਹੀਆਂ ਜੋੜੀਆਂ ਨੇ ਵੀ 'ਨੱਚ ਬਲੀਏ' ਦੇ ਫਾਈਨਲਜ਼ ਸਟੇਜ਼ 'ਤੇ ਆ ਕੇ ਆਪਣੀ ਦਮਦਾਰ ਪਰਫਾਰਮੈਂਸ ਦਿੱਤੀ। ਜੈ ਭਾਨੂਸ਼ਾਲੀ-ਮਾਹੀ ਵਿਜ ਅਤੇ ਆਮਿਰ-ਸੰਜੀਦਾ ਸ਼ੇਖ ਨੇ ਆਪਣੇ ਡਾਂਸ ਨਾਲ ਸਾਰਿਆ ਨੂੰ ਪ੍ਰਭਾਵਿਤ ਕੀਤਾ।

Punjabi Bollywood Tadka


Tags: TV CelebrityNach baliye 8WinnerDivyanka TripathiVivek Dahiyaਦਿਵਿਆਂਕਾ ਤ੍ਰਿਪਾਠੀਨੱਚ ਬਲੀਏ ਸੀਜ਼ਨ-8