FacebookTwitterg+Mail

ਉਡੀਕਾਂ ਖ਼ਤਮ: ਦਿਵਿਆਂਕਾ-ਵਿਵੇਕ ਨੇ ਜਿੱਤਿਆ 'ਨੱਚ ਬਲੀਏ 8' ਦਾ ਖਿਤਾਬ, ਇੰਝ ਮਨਾਇਆ ਜਸ਼ਨ

nach baliye 8 winner divyanka tripathi and vivek dahiya
26 June, 2017 09:42:02 AM

ਮੁੰਬਈ— ਸ਼ੁਰੂ ਤੋਂ ਹੀ ਦੇਖਿਆ ਜਾਵੇ ਤਾਂ 'ਨੱਚ ਬਲੀਏ' ਦੇ ਮੰਚ 'ਤੇ ਉਹੀ ਕੱਪਲ ਟਿਕ ਪਾਏ ਹਨ, ਜੋ ਇੰਡਸਟਰੀ 'ਚ ਸਭ ਤੋਂ ਵੱਧ ਲੋਕਪ੍ਰਿਯ ਹਨ। ਇਸ ਸੀਜ਼ਨ 'ਚ ਸਾਰੇ ਦਮਦਾਰ ਜੋੜੀਆਂ 'ਚੋਂ ਅੰਤ ਤੱਕ ਸਿਰਫ ਵਿਵੇਕ ਦਾਹੀਆ- ਦਿਵਿਆਂਕਾ ਤ੍ਰਿਪਾਠੀ, ਮੋਹਿਤ ਸਹਿਗਲ-ਸਨਾਇਆ ਇਰਾਨੀ, ਸਨਮ-ਐਬੀਗੇਲ ਫਾਈਨਲ ਤੱਕ ਪਹੁੰਚੇ ਸਨ।

Punjabi Bollywood Tadka

ਜ਼ਿਕਰਯੋਗ ਹੈ ਕਿ ਉਂਝ ਦੇਖਿਆ ਜਾਵੇ ਤਾਂ ਲੋਕਪ੍ਰਿਯਤਾ ਦੇ ਹਿਸਾਬ ਨਾਲ ਵਿਵੇਕ-ਦਿਵਿਆਂਕਾ ਨੰਬਰ 1 'ਤੇ ਹੈ। ਉੱਥੇ ਡਾਂਸ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਸਨਮ ਅਤੇ ਐਬੀਗੇਲ ਦੀ ਜੋੜੀ ਟਾਪ ਦੀ ਦਾਅਵੇਦਾਰ ਰਹੀ।

 

Punjabi Bollywood Tadka

ਕੱਲ ਇਸ ਸ਼ੋਅ ਦਾ ਗ੍ਰੈਂਡ ਫਾਈਨਲ ਸੀ ਅਤੇ ਦਿਵਿਆਂਕਾ-ਵਿਵੇਕ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਉਹ ਇਸ ਵਾਰ 'ਨੱਚ ਬਲੀਏ 8' ਦੇ ਜੇਤੂ ਬਣੇ ਹਨ। ਗ੍ਰੈਂਡ ਫਿਨਾਲੇ ਤੋਂ ਪਹਿਲਾਂ ਇਨ੍ਹਾਂ ਵਿਚਕਾਰ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ।
 


ਜਾਣਕਾਰੀ ਮੁਤਾਬਕ ਇਨ੍ਹਾਂ ਸਾਰੀਆਂ ਜੋੜੀਆਂ ਦੀ ਗੱਲ ਕਰੀਏ ਤਾਂ ਦਿਵਿਆਂਕਾ ਅਤੇ ਵਿਵੇਕ ਦੀ ਜੋੜੀ ਹਮੇਸ਼ਾ ਨੰਬਰ 1 'ਤੇ ਰਹੀ। ਉੱਥੇ ਸਨਾਇਆ ਅਤੇ ਮੋਹਿਤ ਦੇ ਪ੍ਰਸ਼ੰਸਕਾਂ ਨੇ ਵੀ ਵਿਵੇਕ ਅਤੇ ਦਿਵਿਆਂਕਾ ਨੂੰ ਸਖਤ ਟੱਕਰ ਦਿੱਤੀ। ਇਨ੍ਹਾਂ ਸਾਰਿਆ ਵਿਚਕਾਰ ਦਿਵਿਆਂਕਾ ਅਤੇ ਵਿਵੇਕ ਨੇ 'ਨੱਚ' ਦਾ ਖਿਤਾਬ ਆਪਣੇ ਨਾਂ ਕਰ ਲਿਆ ਅਤੇ 'ਨੱਚ ਬਲੀਏ 8' ਦੀ ਬਣ ਗਈ ਵਿਨਰ ਜੋੜੀ।

 

 


Tags: TV CelebrityNach baliye 8WinnerDivyanka TripathiVivek Dahiyaਨੱਚ ਬਲੀਏ 8ਵਿਵੇਕ ਦਾਹੀਆਦਿਵਿਆਂਕਾ ਤ੍ਰਿਪਾਠੀ