FacebookTwitterg+Mail

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਆਉਣ ਵਾਲਾ ਹੈ ਨਵਾਂ ਮੋੜ

    1/2
26 October, 2016 09:55:46 AM
ਮੁੰਬਈ—ਸਟਾਰ ਪਲੱਸ ਦੇ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਜਲਦੀ ਹੀ ਨਵਾਂ ਮੋੜ ਆਉਣ ਵਾਲਾ ਹੈ। ਦਰਸ਼ਕ ਲੰਬੇ ਸਮੇਂ ਤੋਂ ਇਹ ਸੀਰੀਅਲ ਦੇਖ ਰਹੇ ਹਨ ਕਿ ਕਾਰਤਿਕ (ਮੋਹਸੀਨ ਖਾਨ) ਨਾਇਰਾ (ਸ਼ਿਵਾਂਗੀ ਜੋਸ਼ੀ) ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਈ ਤਰੀਕਿਆਂ ਤੋਂ ਕਰ ਚੁੱਕਾ ਹੈ ਪਰ ਹੁਣ ਤੱਕਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਆਉਣ ਵਾਲੇ ਅਪੀਸੋਡ 'ਚ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਇਹ ਦਰਸ਼ਾਉਣ ਦੀ ਕੋਸ਼ਿਸ਼ ਕਰੇਗੀ, ਕਿ ਉਹ ਵੀ ਉਨ੍ਹਾਂ ਨੂੰ ਹੀ ਪਿਆਰ ਕਰਦੀ ਹੈ। ਇਹ ਟ੍ਰੈਕ ਕਰਵਾ ਚੌਥ ਦੇ ਦੌਰਾਨ ਦਿਖਾਇਆ ਜਾਵੇਗਾ। ਕਰਵਾ ਚੌਥ ਦੇ ਦਿਨ ਕਾਰਤਿਕ ਸਿੰਘਾਨੀਆਂ ਘਰ ਜਾਵੇਗਾ। ਉਹ ਘਰ 'ਚ ਇਕ ਡੀਲ ਸਾਈਨ ਕਰਵਾਉਣ ਲਈ ਜਾਂਦਾ ਹੈ। ਉੱਥੇ ਉਹ ਉਨ੍ਹਾਂ ਨੂੰ ਡਾਂਸ ਕਰਦੇ ਹੋਏ ਦੇਖਦਾ ਹੈ। ਉਹ ਉਨ੍ਹਾਂ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹੋ ਜਾਵੇਗੀ ਅਤੇ ਉਹ ਉਨ੍ਹਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੇਗੀ, ਕਿ ਜਿਹੜੀ ਰਿੰਗ ਉਸ ਨੇ ਦਿੱਤੀ ਹੈ ਅਤੇ ਗਾਊਨ ਵੀ ਦਿੱਤਾ ਹੈ। ਉਸ ਨੇ ਉਹ ਹੀ ਪਾਇਆ ਹੈ ਉਹ ਉਸ ਦੇ ਆਲੇ-ਦੁਆਲੇ ਡਾਂਸ ਕਰਕੇ ਉਸ ਨੂੰ ਆਪਣੇ ਦਿਲ ਦੀ ਗੱਲ ਕਹਿਣਾ ਚਾਹੇਗੀ ਪਰ ਉਹ ਇੰਨ੍ਹਾਂ ਸਾਰੀਆਂ ਗੱਲਾਂ ਨੂੰ ਅਣਦੇਖਿਆ ਕਰ ਦੇਵੇਗਾ।
ਜ਼ਿਕਰਯੋਗ ਹੈ ਕਿ ਕਾਰਤਿਕ ਆਪਣਾ ਕੰਮ ਖਤਮ ਕਰਕੇ ਉੱਥੋਂ ਚੱਲੇ ਜਾਵੇਗਾ। ਉਹ ਘਰ ਤੋਂ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰਦੀ ਰਹੇਗੀ ਪਰ ਹੁਣ ਤੱਕ ਉਹ ਜਾ ਚੁੱਕਾ ਹੋਵੇਗਾ।ਉਨ੍ਹਾਂ ਨੇ ਉਸ ਦੇ ਲਗਾਤਾਰ ਇੰਨਕਾਰ ਤੋਂ ਬਾਅਦ ਦੂਰ ਦਿੱਲੀ ਜਾਣ ਦਾ ਫੈਸਲਾ ਕਰ ਲਿਆ ਹੈ। ਅਜਿਹੇ 'ਚ ਕੀ ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ 'ਚ ਸਫਲ ਹੋਵੇਗੀ। ਇਹ ਦੇਖਣਾ ਦਿਲਚਸਪ ਹੋਵੇਗਾ।

Tags: ਕਾਰਤਿਕਨਾਇਰਾਯੇ ਰਿਸ਼ਤਾ ਕਿਆ ਕਹਿਲਾਤਾ ਹੈKarthik Nairayeh rishta kya kehlata hai