FacebookTwitterg+Mail

ਹਨੀਮੂਨ ਇੰਜੁਆਏ ਕਰ ਰਿਹਾ 'ਕਿਉਂਕਿ ਸਾਸ...' ਦਾ ਇਹ ਅਭਿਨੇਤਾ, ਸਾਹਮਣੇ ਆਈਆਂ ਤਸਵੀਰਾਂ

naman shaw
17 December, 2017 04:14:23 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੁ ਥੀ' ਦਾ ਅਭਿਨੇਤਾ ਨਮਨ ਸ਼ਾਹ ਇਨ੍ਹੀਂ ਦਿਨੀਂ ਆਪਣੀ ਪਤਨੀ ਨੇਹਾ ਸ਼ਰਮਾ ਨਾਲ ਸਿਕਮ 'ਚ ਹਨੀਮੂਨ ਇੰਜੁਆਏ ਕਰ ਰਹੇ ਹਨ। ਹਾਲ ਹੀ 'ਚ ਇਸ ਹਨੀਮੂਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸ ਦੇਈਏ ਨਮਨ ਅਤੇ ਨੇਹਾ ਨੇ 24 ਦਸੰਬਰ ਨੂੰ ਵਿਆਹ ਕੀਤਾ ਸੀ। ਨਮਨ ਨੇ ਹਨੀਮੂਨ ਦੀਆਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Ek tha Raja Ek thi Ran''।

Punjabi Bollywood Tadka
ਨਮਨ ਅਤੇ ਨੇਹਾ ਕਾਫੀ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਜਾਣਦੇ ਹਨ। ਦੋਵਾਂ ਦੀ ਮੁਲਾਕਾਤ ਟੀ. ਵੀ. ਸ਼ੋਅ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਦੋਸਤੀ ਹੋਈ। ਜਾਣਕਾਰੀ ਮੁਤਾਬਕ ਇਹ ਜੋੜਾ ਕਰੀਬ 8 ਸਾਲ ਤੱਕ ਡੇਟ ਕਰਦਾ ਰਿਹਾ ਸੀ। ਇਸ ਸਾਲ ਜੂਨ 'ਚ ਨਮਨ ਨੇ ਨੇਹਾ ਨਾਲ ਮੰਗਣੀ ਕੀਤੀ ਅਤੇ ਫਿਰ ਵਿਆਹ।

Punjabi Bollywood Tadka
ਦੱਸਣਯੋਗ ਹੈ ਕਿ ਨਮਨ ਨੇ ਕਰੀਅਰ ਦੀ ਸ਼ੁਰੂਆਤ 2004 'ਚ 'ਇੰਡੀਆਜ਼ ਬੈਸਟ ਸਿਨੇਸਟਾਰ' ਦੀ ਖੋਜ ਕੀਤੀ ਸੀ। ਇਸ ਤੋਂ ਬਾਅਦ ਨਮਨ 'ਕਮਸ ਸੇ' (2006), 'ਕਿਉਂਕਿ ਸਾਸ ਭੀ ਕਭੀ ਬਹੂ ਥੀ' (2006), 'ਕਸੌਟੀ ਜ਼ਿੰਦਗੀ ਕੀ' (2007), 'ਕਸਤੂਰੀ' (2008), 'ਕਹਿ ਨਾ ਸਕੇ' (2008), 'ਜੀਤ ਜਾਏਂਗੇ ਹਮ' (2009), 'ਟਸ਼ਨ ਏ ਇਸ਼ਕ (2016) ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਨਜ਼ਰ ਆ ਚੁੱਕੇ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Naman Shaw Neha Sharma Honeymoon Instagram Kyunki Saas Bhi Kabhi Bahu Thi TV Actor