FacebookTwitterg+Mail

ਆਖਿਰ ਨਾਨਾ ਪਾਟੇਕਰ ਸੰਜੇ ਦੱਤ ਨਾਲ ਕਿਉਂ ਨਹੀਂ ਕਰਨਾ ਚਾਹੁੰਦੇ ਕੰਮ, ਦੱਸੀ ਵਜ੍ਹਾ?

    1/9
03 January, 2017 11:47:57 AM
ਮੁੰਬਈ—ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਵਾਲੇ ਅਭਿਨੇਤਾ ਨਾਨਾ ਪਾਟੇਕਰ ਦਾ ਬੀਤੇ ਦਿਨ 1 ਜਨਵਰੀ ਨੂੰ 56 ਸਾਲਾਂ ਦੇ ਹੋਏ। ਮਰਾਠੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਨਾਨਾ ਦਾ ਅਸਲੀ ਨਾਂ ਵਿਸ਼ਵਨਾਥ ਪਾਟੇਕਰ ਹੈ ਪਰ ਫਿਲਮਾਂ 'ਚ ਨਾਨਾ ਪਾਟੇਕਰ ਇਸ ਨਾਂ ਨਾਲ ਜਾਣੇ ਜਾਂਦੇ ਹਨ। ਨਾਨਾ ਨੇ ਆਪਣੀ ਐਕਟਿੰਗ ਦੇ ਜ਼ੋਰ 'ਤੇ ਹੀ ਹਿੰਦੀ ਸਿਨੇਮਾ ਅਤੇ ਮਰਾਠੀ ਫਿਲਮੀ ਦੁਨੀਆ 'ਚ ਇਕ ਵੱਖਰੀ ਪਛਾਣ ਬਣਾਈ। ਉਨ੍ਹਾਂ ਦੇ ਪ੍ਰਸ਼ੰਸ਼ਕ ਉਨ੍ਹਾਂ ਦੇ ਫਿਲਮੀ ਪੇਸ਼ੇ ਤੋਂ ਤਾਂ ਜਾਣੂ ਹਨ ਪਰ ਉਨ੍ਹਾਂ ਦਾ ਨਿੱਜੀ ਜ਼ਿੰਦਗੀ ਇਸ ਤੋਂ ਕੁਝ ਹੱਟ ਕੇ ਹੈ।
ਸੰਜੇ ਦੱਤ ਦੇ 1993 ਸੀਰੀਅਲ ਬਲਾਸਟ ਵਾਲੇ ਕੇਸ ਤੋਂ ਬਾਅਦ ਨਾਨਾ ਪਾਟੇਕਰ ਨੇ ਇਕ ਅਹਿਮ ਫੈਸਲਾ ਲਿਆ ਸੀ, ਨਾਨਾ ਦੇ ਕਿਹਾ, ''ਮੈਂ ਸੰਜੇ ਨਾਲ ਆਪਣੀ ਪੂਰੀ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਅਤੇ ਨਾ ਹੀ ਭਵਿੱਖ 'ਚ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹਾਂ। ਸਾਲ 1993 'ਚ ਜੋ ਹੋਇਆ, ਮੈਨੂੰ ਉਸ ਦਾ ਬਹੁਤ ਦੁੱਖ ਹੋਇਆ। ਮੈਂ ਵਰਲੀ ਬੇਸਟ ਬਸ ਧਮਾਕੇ 'ਚ ਆਪਣਾ ਭਰਾ ਨੂੰ ਹਮੇਸ਼ਾ ਲਈ ਗੁਆਇਆ ਹੈ। ਮੇਰੀ ਪਤਨੀ ਦੀ ਵੀ ਉਸ ਬਸ 'ਚ ਹੀ ਮੌਤ ਹੋ ਜਾਂਦੀ ਜੇਕਰ ਉਸ ਨੇ ਦੂਜੀ ਬਸ ਨਾ ਲਈ ਹੁੰਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਦੇ ਲਈ ਸੰਜੇ ਦੱਸ ਜਿੰਮੇਵਾਰ ਹੈ ਪਰ ਉਹ ਕਿਤੇ ਨਾ ਕਿਤੇ ਇਸ ਹਾਦਸੇ 'ਚ ਸ਼ਾਮਲ ਹਨ। ਇਸ ਲਈ ਮੈਂ ਉਨ੍ਹਾਂ ਨਾਲ ਬਿਲਕੁਲ ਵੀ ਕੰਮ ਨਹੀਂ ਕਰਨਾ ਚਾਹੁੰਦਾ। ਇਹ ਮੈਂ ਨਿੱਜੀ ਤੌਰ 'ਤੇ ਨਹੀਂ ਕਹਿ ਰਿਹਾ ਅਤੇ ਨਾ ਹੀ ਇਹ ਹਿੰਦੂ-ਮੁਸਲਿਮ ਦਾ ਕੋਈ ਸਵਾਲ ਹੈ। ਮੈਂ ਸਾਰਿਆਂ ਧਰਮਾ ਨੂੰ ਬਰਾਬਰ ਮੰਨਦਾ ਹਾਂ ਅਤੇ ਇਹ ਫੈਸਲਾ ਮੈਂ ਉਨ੍ਹਾਂ ਲੋਕਾਂ ਲਈ ਕੀਤਾ, ਜੋਂ ਉਸ ਹਾਦਸੇ 'ਚ ਮਾਰੇ ਗਏ ਸਨ।''

Tags: ਨਾਨਾ ਪਾਟੇਕਰਸੰਜੇ ਦੱਤਬਾਲੀਵੁੱਡNana Patekar Sanjay Dutt Bollywood