FacebookTwitterg+Mail

B'Day Spl : 750 ਰੁਪਏ 'ਚ ਹੋਇਆ ਸੀ ਨਾਨਾ ਪਾਟੇਕਰ ਦਾ ਵਿਆਹ

nana patekar
01 January, 2018 04:19:30 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗਜ ਅਭਿਨੇਤਾ ਨਾਨਾ ਪਾਟੇਕਰ ਅੱਜ 67 ਸਾਲ ਦੇ ਹੋ ਚੁੱਕੇ ਹਨ। 1 ਜਨਵਰੀ, 1951 ਨੂੰ ਮਹਾਰਾਸ਼ਟਰ 'ਚ ਜਨਮੇ ਨਾਨਾ ਪਾਟੇਕਰ ਦੀ ਜ਼ਿੰਦਗੀ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ। ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਥਿਏਟਰ ਆਰਟਿਸਟ ਨੀਲੂ ਊਫ ਨੀਲਕਾਂਤੀ ਨਾਲ ਵਿਆਹ ਦੌਰਾਨ ਸਿਰਫ 750 ਰੁਪਏ ਖਰਚ ਕੀਤੇ ਗਏ ਸਨ। ਆਪਣੇ ਵਿਆਹ ਦਾ ਇਹ ਕਿੱਸਾ ਖੁਦ ਨਾਨਾ ਪਾਟੇਕਰ ਨੇ ਇਕ ਇੰਟਰਵਿਊ ਦੌਰਾਨ ਸੁਣਾਇਆ ਸੀ।

Punjabi Bollywood Tadka
ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ, ''ਮੈਂ ਸੋਚਿਆ ਸੀ ਕਿ ਵਿਆਹ ਤਾਂ ਕਰਨਾ ਨਹੀਂ। ਇਸ ਲਈ ਥਿਏਟਰ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਕੁਝ ਪੈਸਾ ਕਮਾ ਲਵਾਂਗਾ ਤਾਂ ਕੋਈ ਲੜਕੀ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੋ ਜਾਵੇਗੀ। ਨੀਲੂ ਨਾਲ ਮੇਰੀ ਪਹਿਲੀ ਮੁਲਾਕਾਤ ਥਿਏਟਰ 'ਚ ਹੋਈ ਸੀ। ਉਹ ਬਹੁਤ ਵਧੀਆ ਅਦਾਕਾਰਾ ਅਤੇ ਲੇਖਿਕਾ ਹੈ। ਨੀਲੂ ਇਕ ਬੈਂਕ ਅਫਸਰ ਸੀ ਅਤੇ 2,500 ਰੁਪਏ ਮਹੀਨਾ ਕਮਾਉਂਦੀ ਸੀ ਅਤੇ ਉਸ ਸਮੇਂ ਮੈਨੂੰ ਪ੍ਰਤੀ ਸ਼ੋਅ 50 ਰੁਪਏ ਮਿਲ ਜਾਂਦੇ ਸਨ।

Punjabi Bollywood Tadka
ਨਾਨਾ ਪਾਟੇਕਰ ਨੇ ਅੱਗੇ ਦੱਸਿਆ ਕਿ 70 ਦੇ ਦਹਾਕੇ 'ਚ 200 ਰੁਪਏ 'ਚ ਰਾਸ਼ਨ ਆ ਜਾਂਦਾ ਸੀ। ਇਸ ਲਈ ਸਾਡੀ ਬਚਤ ਕਾਫੀ ਹੋ ਜਾਂਦੀ ਸੀ। ਅਸੀਂ ਵਿਆਹ 'ਤੇ 750 ਰੁਪਏ ਖਰਚ ਕੀਤੇ ਸਨ। ਸਾਡੇ ਕੋਲ ਕਰੀਬ 24 ਰੁਪਏ ਬਚੇ ਸਨ ਜਿਸ ਨਾਲ ਅਸੀਂ ਸਾਫਟਡਿੰ੍ਰਕ ਖਰੀਦੀ ਅਤੇ ਮਹਿਮਾਨਾਂ ਨੂੰ ਪਾਰਟੀ ਦਿੱਤੀ। ਵਿਆਹ ਤੋਂ ਬਾਅਦ ਇਕ ਰਾਤ ਲਈ ਅਸੀਂ ਪੁਣੇ ਗਏ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਿਸੇ ਕਰੀਬੀ ਦੋਸਤ ਨੇ ਹੋਟਲ ਬੁੱਕ ਕਰਵਾਇਆ ਸੀ।

Punjabi Bollywood Tadka
ਨਾਨਾ ਪਾਟੇਕਰ ਨੀਲੂ ਤੋਂ ਵੱਖ ਰਹਿੰਦੇ ਹਨ। ਹਾਲਾਕਿ ਉਨ੍ਹਾਂ ਦਾ ਤਲਾਕ ਨਹੀਂ ਹੋਇਆ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਅਸੀਂ ਹਰ ਰੋਜ ਮਿਲਦੇ ਹਾਂ ਅਤੇ ਇਕ ਦੂਜੇ ਦਾ ਖਿਆਲ ਰੱਖਦੇ ਹਾਂ। ਅਜਿਹੀਆਂ ਖਬਰਾਂ ਸਨ ਕਿ ਜਦੋਂ ਨਾਨਾ ਪਾਟੇਕਰ ਦਾ ਅਫੇਅਰ ਮਨੀਸ਼ਾ ਕੋਇਰਾਲਾ ਨਾਲ ਚੱਲ ਰਿਹਾ ਸੀ। ਜਦੋਂ ਇਸ ਗੱਲ ਦਾ ਪਤਾ ਨੀਲੂ ਨੂੰ ਲੱਗਾ ਤਾਂ ਉਹ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਹਾਲਾਕਿ ਨਾਨਾ ਅਜਿਹੀ ਕਿਸੇ ਵੀ ਗੱਲ ਤੋਂ ਮਨਾ ਕਰਦੇ ਹਨ।

Punjabi Bollywood Tadka
ਨਾਨਾ ਪਾਟੇਕਰ ਦਾ ਇਕ ਬੇਟਾ ਹੈ, ਜਿਸਦਾ ਨਾਂ ਮਲਹਾਰ ਹੈ। ਹਾਲਾਕਿ ਮਲਹਾਰ ਤੋਂ ਪਹਿਲਾਂ ਉਨ੍ਹਾਂ ਦੇ ਵੱਡੇ ਬੇਟੇ ਦਾ ਜਨਮ ਹੋਇਆ ਸੀ ਜਿਸਦੀ ਮੌਤ ਕੁਝ ਸਮੇਂ ਬਾਅਦ ਹੋ ਗਈ। ਇੰਟਰਵਿਊ ਦੌਰਾਨ ਨਾਨਾ ਨੇ ਦੱਸਿਆ ਸੀ ਕਿ ਮੇਰਾ 28 ਸਾਲ ਦੀ ਉਮਰ 'ਚ ਨੀਲੂ ਨਾਲ ਵਿਆਹ ਹੋਇਆ ਸੀ। ਜਦੋਂ 28 ਸਾਲ ਦਾ ਹੋਇਆ ਤਾਂ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਇਸ ਤੋਂ ਕਰੀਬ ਢਾਈ ਸਾਲ ਬਾਅਦ ਮੇਰੇ ਪਹਿਲੇ ਬੇਟੇ ਦੀ ਮੋਤ ਹੋ ਗਈ।


Tags: Nana Patekar Neelakanthi Patekar Birthday Marriage Interview Bollywood Actor