FacebookTwitterg+Mail

'ਜਬ ਜਬ ਫੂਲ ਖਿਲੇ' ਦੀ ਮਸ਼ਹੂਰ ਅਦਾਕਾਰਾ ਨੰਦਾ ਦੀਆਂ ਦੋਖੇ ਯਾਦਗਾਰ ਤਸਵੀਰਾਂ

    1/11
08 January, 2017 02:18:53 PM
ਮੁੰਬਈ—ਬਾਲੀਵੁੱਡ ਦੀ ਅਦਾਕਾਰਾ ਨੰਦਾ ਦਾ ਅੱਜ 78ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 8 ਜਨਵਰੀ, 1939 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਮਾਸਟਰ ਵਿਨਾਇਕ ਮਰਾਠੀ ਰੰਗਮੰਚ ਦੇ ਮਸ਼ਹੂਰ ਕਲਾਕਾਰ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਈ ਫਿਲਮਾਂ 'ਚ ਨਿਰਮਾਣ ਵੀ ਕੀਤਾ ਹੈ। ਨੰਦਾ ਨੇ 1956 'ਚ ਫਿਲਮ 'ਤੂਫਾਨ' ਅਤੇ 'ਦਿਆ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਨੰਦਾ ਨੇ 60, 70 ਸਾਲ ਅਤੇ 80 ਦੇ ਦਹਾਕੇ 'ਚ ਦੇਵ ਅਨੰਦ, ਸ਼ਸ਼ੀ ਕਪੂਰ, ਰਾਜੇਸ਼ ਖੰਨਾ ਸਮੇਤ ਕਈ ਵੱਡਿਆਂ ਕਲਾਕਾਰਾਂ ਨਾਲ ਯਾਦਗਾਰ ਫਿਲਮਾਂ ਕੀਤੀਆਂ। ਨੰਦਾ ਨੇ ਦੇਵ ਅਨੰਦ ਦੀ ਫਿਲਮ 'ਕਾਲਾ ਬਾਜ਼ਾਰ', 'ਹਮ ਦੋਨੋ', 'ਤਿੰਨ ਦੇਵੀਆਂ', ਅਭਿਨੇਤਾ ਸ਼ਸ਼ੀ ਕਪੂਰ ਨਾਲ 'ਨੀਂਦ ਹਮਾਰੀ ਖਵਾਬ ਤੁਮਾਰੇ', 'ਜਬ ਜਬ ਫੂਲ ਖਿਲੇ', 'ਰਾਜੇਸ਼ ਖੰਨਾ ਨਾਲ 'ਦਿ ਟ੍ਰੇਨ' ਸਮੇਤ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਨੰਦਾ ਜਦੋਂ ਛੋਟੀ ਸੀ ਉਸ ਸਮੇਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਪਰਿਵਾਰ 'ਚ ਆਰਥਿਕ ਸਮੱਸਿਆਵਾਂ ਦੇ ਚਲਦੇ ਨੰਦਾ ਨੇ ਫਿਲਮਾਂ 'ਚ ਕੰਮ ਕੀਤਾ। 25 ਮਾਰਚ, 2014 ਨੂੰ ਦਿਲ ਦਾ ਦੌਰਾ ਪੈਣ ਨਾਲ ਉਹ ਦੁਨੀਆ ਨੂੰ ਅਲਵਿਦਾ ਕਹਿ ਗਈ।

Tags: ਨੰਦਾਜਨਮਦਿਨਜਬ ਜਬ ਫੂਲ ਖਿਲੇNanda birthdayjab jab phul khile