FacebookTwitterg+Mail

ਸੋਚਿਆ ਨਹੀਂ ਸੀ, ਵਿਚਾਰ ਪ੍ਰਗਟਾਉਣ 'ਤੇ ਇੰਝ ਆਵੇਗਾ ਖਤਰਾ : ਨੰਦਿਤਾ ਦਾਸ

nandita das on aamir khan statement
01 December, 2015 04:59:37 PM
ਪਣਜੀ— ਦੇਸ਼ ਵਿਚ ਵਧਦੀ ਅਸਹਿਣਸ਼ੀਲਤਾ 'ਤੇ ਆਮਿਰ ਖਾਨ, ਸ਼ਾਹਰੁਖ ਖਾਨ ਵਰਗੇ ਲੋਕਪ੍ਰਿਯ ਕਲਾਕਾਰਾਂ ਦੇ ਬਿਆਨਾਂ 'ਤੇ ਉੱਠੇ ਵਿਵਾਦ ਵਿਚਾਲੇ ਨੰਦਿਤਾ ਦਾਸ ਨੇ ਵੀ ਦੇਸ਼ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਵਿਚਾਰ ਪ੍ਰਗਟਾਊ ਦੀ ਆਜ਼ਾਦੀ 'ਤੇ ਰੋਕ ਹੁਣ 'ਖਤਰਨਾਕ' ਮੋੜ ਲੈ ਰਹੀ ਹੈ ਅਤੇ ਇਸ ਦੇ ਖਿਲਾਫ ਆਵਾਜ਼ ਉਠਾਉਣਾ ਹੀ ਇਕੋ ਇਕ ਰਸਤਾ ਹੈ।
ਨੰਦਿਤਾ ਦਾ ਕਹਿਣਾ ਹੈ ਕਿ ਸਮੁੱਚੇ ਦੇਸ਼ ਨੂੰ ਇਕੱਠੇ ਮਿਲ ਕੇ ਮਚੇ ਹੰਗਾਮੇ ਵਿਚਾਲੇ ਗੁਆਚ ਰਹੇ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ। ਇਥੇ ਇਕ ਪ੍ਰੋਗਰਾਮ ਨਾਲ ਸਬੰਧਤ ਇੰਟਰਵਿਊ ਵਿਚ ਨੰਦਿਤਾ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਸ ਤੋਂ ਪਹਿਲਾਂ 'ਬੋਲਣ' ਦੀ ਸੁਤੰਤਰਤਾ 'ਤੇ ਕਦੀ ਇਸ ਤਰ੍ਹਾਂ ਦਾ ਖਤਰਾ ਆਇਆ ਹੋਵੇ। ਇਸ ਤੋਂ ਡਰਨ ਦੀ ਥਾਂ ਇਸ ਦਾ ਮੁਕਾਬਲਾ ਕਰਨ ਦੀ ਲੋੜ ਹੈ।

Tags: ਆਮਿਰ ਖਾਨ ਨੰਦਿਤਾ ਦਾਸ Aamir Khan Nandita Das