FacebookTwitterg+Mail

ਨੰਦਿਤਾ-ਸੀਮਾ ਨੇ ਵੱਖ-ਵੱਖ ਰੱਖੀ ਸੀ ਓਮ ਪੁਰੀ ਦੀ ਸ਼ਰਧਾਂਜਲੀ, ਇਹ ਸਿਤਾਰੇ ਵੀ ਹੋਏ ਸ਼ਾਮਲ

    1/25
16 January, 2017 11:01:19 AM
ਮੁੰਬਈ— ਜੁਹੂ ਦੇ ਈਸਕਾਨ ਗੁਰਦੁਆਰੇ 'ਚ ਬਾਲੀਵੁੱਡ ਆਭਿਨੇਤਾ ਓਮ ਪੁਰੀ ਦਾ ਬੀਤੇ ਦਿਨੀਂ ਚੌਥਾ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨੰਦਿਤਾ ਪੁਰੀ ਅਤੇ ਬੇਟਾ ਈਸ਼ਾਨ ਮੌਜੂਦ ਸੀ। ਓਮ ਪੁਰੀ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਦੋਸਤ ਅਤੇ ਥਿਏਟਰ ਕਲਾਕਾਰ ਟੌਮ ਅਲਟਰ ਵੀ ਪਹੁੰਚੇ। ਓਮ ਪੁਰੀ ਦਾ ਦੇਹਾਂ 66 ਸਾਲ ਦੀ ਉਮਰ 'ਚ 6 ਜਨਵਰੀ ਨੂੰ ਹੋ ਗਿਆ ਸੀ। ਓਮ ਪੁਰੀ ਦੀ ਯਾਦ 'ਚ ਉਨ੍ਹਾਂ ਦੀ ਪਹਿਲੀ ਪਤਨੀ ਸੀਮਾ ਕਪੂਰ ਅਤੇ ਦੂਜੀ ਪਤਨੀ ਨੰਦਿਤਾ ਪੁਰੀ ਨੇ ਵੱਖ-ਵੱਖ ਪ੍ਰੇਅਰ ਮੀਟ ਰੱਖੀ ਸੀ। ਸੀਮਾ ਨੇ ਅੰਧੇਰੀ ਦੇ ਚਾਰ ਬੰਗਲਾ ਇਲਾਕੇ 'ਚ ਸਥਿਤ ਗੁਰਦੁਆਰੇ 'ਚ ਪ੍ਰੇਅਰ ਮੀਟ ਰੱਖੀ ਤਾਂ ਦੂਜੇ ਪਾਸੇ ਨੰਦਿਤਾ ਨੇ ਜੁਹੂ ਸਥਿਤ ਈਸਕਾਨ ਟੇਮਪਲ 'ਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ।
ਜ਼ਿਕਰਯੋਗ ਹੈ ਕਿ 100 ਤੋਂ ਜ਼ਿਆਦਾ ਹਿੰਦੀ ਅਤੇ 20 ਤੋਂ ਜ਼ਿਆਦਾ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੇ ਓਮ ਪੁਰੀ ਦੀ ਨਿਊਡ ਲਾਸ਼ ਉਨ੍ਹਾਂ ਦੇ ਫਲੈਟ 'ਚ ਰੋਸਈ ਦੇ ਕੋਲੋ ਮਿਲੀ ਸੀ। ਸ਼ੁਰੂਆਤੀ ਪੋਸਟਮਾਰਟਮ ਸੂਤਰਾਂ ਮੁਤਾਬਕ ਓਮ ਪੁਰੀ ਦੇ ਸਿਰ ਦੇ ਉਪਰਲੇ ਹਿੱਸੇ 'ਚ ਡੇਢ ਇੰਚ ਦਾ ਡੂੰਘਾ ਅਤੇ 4 ਸੈਂਟੀ ਮੀਟਰ ਲੰਬੇ ਜਖਮ ਦੇ ਨਿਸ਼ਾਨ ਬਾਰੇ ਦੱਸਿਆ ਸੀ ਅਤੇ ਨਾਲ ਹੀ ਉਨ੍ਹਾਂ ਦੇ ਸਰੀਰ 'ਚ ਅਲਕੋਹਲ ਅਤੇ ਪੇਨਕਿਲਰ ਵਰਗੀਆਂ ਦਵਾਈਆਂ ਦੇ ਟਰੇਸ ਮਿਲੇ ਸੀ। ਓਮਪੁਰੀ ਦੇ ਚੌਥੇ 'ਤੇ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ। ਇਨ੍ਹਾਂ ਸਿਤਾਰਿਆਂ 'ਚੋਂ ਅਮਿਤਾਬ ਬੱਚਨ, ਪ੍ਰੇਮ ਚੋਪੜਾ,ਟੌਮ ਅਲਟਰ, ਈਸ਼ਾਨ ਪੁਰੀ, ਸ਼ਾਬਨਾ ਆਜਾਮੀ, ਪ੍ਰਸੂਨ ਜੋਸ਼ੀ, ਪ੍ਰਤੀਕ ਬੱਬਰ,ਸੁਮੇਨਾ ਚੱਕਰਵਰਤੀ, ਕਬੀਰ ਬੇਦੀ, ਨਸੀਰੂਦੀਨ ਸ਼ਾਹ ਅਤੇ ਰਣਧੀਰ ਕਪੂਰ ਸਮੇਤ ਕਈ ਹੋ ਸਿਤਾਰੇ ਵੀ ਪਹੁੰਚੇ।

Tags: ਓਮ ਪੁਰੀਸ਼ਰਧਾਂਜਲੀOm Puri tributeਅਮਿਤਾਬ ਬੱਚਨAmitabh Bachchan