FacebookTwitterg+Mail

ਕਪਿਲ ਸ਼ਰਮਾ ਦੇ ਸ਼ੋਅ 'ਚ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਨਾਨੀ ਨੇ ਮਨਾਇਆ ਜਨਮਦਿਨ (ਦੇਖੋ ਤਸਵੀਰਾਂ)

    1/11
10 December, 2016 01:43:09 PM
ਨਵੀਂ ਦਿੱਲੀ— ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ' 'ਚ ਦਰਸ਼ਕਾਂ ਨੂੰ ਉਹ ਸਭ ਕੁਝ ਦੇਖਣ ਨੂੰ ਮਿਲਦਾ ਹੈ, ਜਿਸ ਨੂੰ ਦੇਖਣਾ ਸ਼ਾਇਦ ਹੀ ਸੰਭਵ ਹੋਵੇ। ਜਿਵੇਂ ਕਿ ਕਰਨ ਜੌਹਰ ਦਾ ਵਿਆਹ, ਰਿੰਕੂ ਭਾਬੀ ਦੀ ਮਸਤੀ ਅਤੇ ਨਾਨੀ ਦਾ ਦਰਸ਼ਕਾਂ ਲਈ ਪਿਆਰ। ਹਾਲੀਆ 'ਚ 'ਦਿ ਕਪਿਲ ਸ਼ਰਮਾ' ਸੈੱਟ 'ਤੇ ਨਾਨੀ (ਅਲੀ ਅਸਗਰ) ਦਾ ਜਨਮਦਿਨ ਮਨਾਇਆ ਗਿਆ ਹੈ। ਅਲੀ ਦੇ ਜਨਮਦਿਨ ਮੌਕੇ ਸੈੱਟ 'ਤੇ ਉਸ ਦਾ ਪਸੰਦੀਦਾ ਐਕਟਰ ਸੰਨੀ ਦਿਓਲ ਵੀ ਮੌਜੂਦ ਸੀ। ਅਲੀ ਅਸਗਰ ਨੇ ਨਾਨੀ ਦੇ ਕਿਰਦਾਰ 'ਚ ਹੀ ਕੇਕ ਕੱਟਿਆ ਅਤੇ ਸੰਨੀ ਨੇ ਉਸ ਦੇ ਚਿਹਰੇ 'ਤੇ ਕੇਕ ਲਾਇਆ। ਅਲੀ ਨੇ ਦੱਸਿਆ, ''ਮੈਂ ਸੰਨੀ ਦਿਓਲ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਇੰਡਸਟਰੀ 'ਚ ਕੁਝ ਹੀ ਐਕਟਰਸ ਹੈ, ਜੋ ਸੰਨੀ ਪਾਜੀ ਦੇ ਵਾਂਗ ਕਲਾਸੀ, ਰਾਇਲ ਅਤੇ ਡਿਗਨਿਫਾਇੰਡ ਹੈ। ਕਾਲਜ ਦੇ ਦਿਨਾਂ 'ਚ ਮੈਂ ਸੰਨੀ ਦੀਆਂ ਸਾਰੀਆਂ ਫਿਲਮਾਂ ਦੇਖਈਆਂ, ਭਾਵੇਂ ਅਰਜੁਨ ਹੋਵੇ ਜਾਂ ਡਕੈਤ ਹੋਵੇ। ਸੰਨੀ ਦਿਓਲ ਕਾਫੀ ਵਧੀਆ ਐਕਟਰ ਅਤੇ ਚੰਗਾ ਵਿਅਕਤੀ ਹੈ।''
ਜ਼ਿਕਰਯੋਗ ਹੈ ਕਿ ਸੰਨੀ ਦਿਓਲ ਕਪਿਲ ਸ਼ਰਮਾ ਦੇ ਸ਼ੋਅ 'ਚ ਆਪਣੇ ਭਰਾ ਬੌਬੀ ਦਿਓਲ ਅਤੇ ਸ੍ਰੇਅਸ਼ ਤਲਪੜੇ ਨਾਲ ਆਪਣੀ 'ਪੋਸਟਰ ਬੁਆਏਜ਼' ਨੂੰ ਪ੍ਰਮੋਟ ਕਰਨ ਆਇਆ ਸੀ। ਇਸ ਫਿਲਮ ਨਾਲ ਸ੍ਰੇਅਸ਼ ਡਾਇਰੈਕਸ਼ਨ ਦੁਨੀਆ 'ਚ ਡੈਬਿਊ ਕਰਨ ਜਾ ਰਿਹਾ ਹੈ। ਅਲੀ ਅਸਗਰ ਦਾ ਜਨਮਦਿਨ 7 ਦਸੰਬਰ ਨੂੰ ਸੀ ਪਰ ਉਸ ਦੇ ਜਨਮਦਿਨ ਦੀਆਂ ਕੁਝ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।

Tags: ਅਲੀ ਅਸਗਰਜਨਮਦਿਨਸੰਨੀ ਦਿਓਲਬੌਬੀ ਦਿਓਲ Ali Asghar birthday Sunny Deol Bobby Deolਕਪਿਲ ਸ਼ਰਮਾ ਸ਼ੋਅkapil sharma show