FacebookTwitterg+Mail

ਨਰਗਿਸ ਦੇ ਵਾਲਾਂ 'ਚ ਲੱਗੇ ਵੇਸਣ ਨੂੰ ਦੇਖ ਰਾਜ ਕਪੂਰ ਹਾਰ ਬੈਠੇ ਸੀ ਦਿਲ, ਬੈਡਰੂਮ ਦੇ ਸੱਚ ਨੇ ਕਰ ਦਿੱਤਾ ਸੀ ਵੱਖ

nargis birthday special
01 June, 2018 05:21:23 PM

ਮੁੰਬਈ (ਬਿਊਰੋ)— ਹਿੰਦੀ ਸਿਨੇਮਾ ਨੂੰ ਸ਼ੁਰੂਆਤੀ ਦੌਰ 'ਚ ਜਿਨ੍ਹਾਂ ਅਭਿਨੇਤਰੀਆਂ ਨੇ ਇਕ ਵੱਖਰੀ ਉਚਾਈ ਦਿੱਤੀ ਹੈ, ਉਨ੍ਹਾਂ 'ਚੋਂ ਇਕ ਨਾਂ ਉਸ ਦੌਰ ਦੀ ਖੂਬਸੂਰਤ ਅਦਾਕਾਰਾ ਨਰਗਿਸ ਦਾ ਵੀ ਹੈ। 1 ਜੂਨ 1929 ਨੂੰ ਜਨਮੀ ਨਰਗਿਸ ਨੇ ਭਾਵੇਂ ਸੁਨੀਲ ਦੱਤ ਨਾਲ ਵਿਆਹ ਕੀਤਾ ਹੋਵੇ ਪਰ ਉਨ੍ਹਾਂ ਦਾ ਰਾਜ ਕਪੂਰ ਨਾਲ ਚੱਲਿਆ ਅਫੇਅਰ ਬੇਹੱਦ ਚਰਚਾ 'ਚ ਰਿਹਾ ਸੀ। ਨਰਗਿਸ ਦੇ ਅਭਿਨੈ ਦਾ ਜਾਦੂ ਹੀ ਕੁਝ ਅਜਿਹਾ ਸੀ।

Punjabi Bollywood Tadka

ਸਾਲ 1968 'ਚ ਜਦੋਂ ਬੈਸਟ ਅਦਾਕਾਰਾ ਲਈ ਪਹਿਲੇ ਫਿਲਮਫੇਅਰ ਐਵਾਰਡ ਦੇਣ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਹੀ ਚੁਣਿਆ ਗਿਆ। ਨਰਗਿਸ ਨਾਲ ਰਾਜ ਕਪੂਰ ਨੇ 16 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਰਾਜ ਅਤੇ ਨਰਗਿਸ ਦੀ ਪਹਿਲੀ ਮੁਲਾਕਾਤ ਪੂਰੀ ਤਰ੍ਹਾਂ ਫਿਲਮੀ ਸੀ। ਸਾਲ 1948 'ਚ ਨਰਗਿਸ 20 ਸਾਲ ਦੀ ਸੀ ਅਤੇ ਉਹ 8 ਫਿਲਮਾਂ 'ਚ ਕੰਮ ਕਰ ਚੁੱਕੀ ਸੀ ਤਾਂ ਉੱਥੇ ਰਾਜ ਕਪੂਰ ਆਪਣੀ ਪਹਿਲੀ ਫਿਲਮ ਲਈ ਸਟੂਡੀਓ ਦੀ ਤਲਾਸ਼ ਕਰ ਰਹੇ ਸਨ।

Punjabi Bollywood Tadka

ਉਸ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਰਗਿਸ ਦੀ ਮਾਂ ਜਦਨਬਾਈ ਮਸ਼ਹੂਰ ਸਟੂਡੀਓ 'ਚ ਰੋਮੀਓ ਐਂਡ ਜੂਲੀਅਟ ਦੀ ਸ਼ੂਟਿੰਗ ਕਰ ਰਹੀ ਹੈ। ਰਾਜ ਕਪੂਰ ਉਸ ਸਟੂਡੀਓ 'ਚ ਮੌਜੂਦ ਸਹੂਲਤਾਂ ਦੇ ਬਾਰੇ 'ਚ ਜਾਣਨਾ ਚਾਹੁੰਦੇ ਸਨ। ਇਸ ਲਈ ਉਹ ਜਦਨਬਾਈ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਨਰਗਿਸ ਨੇ ਖੋਲ੍ਹਿਆ। ਨਰਗਿਸ ਉਸ ਸਮੇਂ ਪਕੌੜੇ ਬਣਾ ਰਹੀ ਸੀ, ਉਨ੍ਹਾਂ ਦੇ ਹੱਥਾਂ ਦੇ ਨਾਲ-ਨਾਲ ਉਨ੍ਹਾਂ ਦੇ ਵਾਲਾਂ 'ਤੇ ਵੀ ਵੇਸਣ ਲੱਗਾ ਹੋਇਆ ਸੀ।

Punjabi Bollywood Tadka

ਨਰਗਿਸ ਦੇ ਇਸ ਅੰਦਾਜ਼ ਨੂੰ ਦੇਖ ਰਾਜ ਕਪੂਰ ਉਨ੍ਹਾਂ 'ਤੇ ਆਪਣਾ ਦਿਲ ਹਾਰ ਬੈਠੇ, ਜਿਸ ਤੋਂ ਬਾਅਦ ਰਾਜ ਕਪੂਰ ਨੇ ਫਿਲਮ 'ਬੌਬੀ' 'ਚ ਅਜਿਹਾ ਹੀ ਹੂ-ਬ-ਹੂ ਸੀਨ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ 'ਤੇ ਫਿਲਮਾਇਆ। ਨਰਗਿਸ ਅਤੇ ਰਾਜ ਕਪੂਰ ਵਿਆਹ ਕਰਨਾ ਚਾਹੁੰਦੇ ਸਨ ਪਰ ਰਾਜ ਕਪੂਰ ਦੇ ਪਿਤਾ ਪ੍ਰਿਥਵੀਰਾਜ ਕਪੂਰ ਅਤੇ ਨਰਗਿਸ ਦੀ ਮਾਂ ਜਦਨਬਾਈ ਇਸ ਦੇ ਸਖਤ ਵਿਰੁੱਧ ਸਨ।

Punjabi Bollywood Tadka

ਸਮੇਂ ਦੇ ਨਾਲ-ਨਾਲ ਇਨ੍ਹਾਂ ਵਿਚਕਾਰ ਲੜਾਈਆਂ ਵੱਧਦੀਆਂ ਗਈਆਂ। ਇਕ ਦਿਨ ਇਨ੍ਹਾਂ ਦੋਹਾਂ ਨੇ ਇਕੱਠੇ ਬਾਹਰ ਜਾਣ ਦਾ ਫੈਸਲਾ ਬਣਾਇਆ। ਉਹ ਆਪਣੇ ਘਰ ਹੀ ਰਾਜ ਕਪੂਰ ਦਾ ਇੰਤਜ਼ਾਰ ਕਰਨ ਲੱਗੀ। ਜਦੋਂ ਰਾਜ ਨਹੀਂ ਆਏ ਤਾਂ ਨਰਗਿਸ ਨੂੰ ਚਿੰਤਾ ਸਤਾਉਣ ਲੱਗੀ ਅਤੇ ਉਹ ਉਨ੍ਹਾਂ ਨੂੰ ਲੱਭਦੀ ਹੋਈ ਉਨ੍ਹਾਂ ਦੇ ਘਰ ਪਹੁੰਚੀ। ਉੱਥੇ ਜਾ ਕੇ ਨਰਗਿਸ ਨੇ ਦੇਖਿਆ ਕਿ ਪਾਰਟੀ ਚੱਲ ਰਹੀ ਹੈ। ਪਾਰਟੀ 'ਚ ਵੀ ਰਾਜ ਨੂੰ ਨਾ ਦੇਖ ਕੇ ਨਰਗਿਸ ਪਰੇਸ਼ਾਨ ਹੋ ਗਈ।

Punjabi Bollywood Tadka

ਉਸੇ ਸਮੇਂ ਕਿਸੇ ਨੇ ਦੱਸਿਆ ਕਿ ਰਾਜ ਕਪੂਰ ਆਪਣੇ ਬੈਡਰੂਮ 'ਚ ਹੈ। ਨਰਗਿਸ ਦੇ ਕਦਮ ਜਲਦੀ ਨਾਲ ਬੈਡਰੂਮ ਵੱਲ ਮੋੜ ਲਏ। ਉੱਥੇ ਉਨ੍ਹਾਂ ਨੇ ਜੋ ਦੇਖਿਆ, ਉਹ ਹੈਰਾਨ ਕਰ ਦੇਣ ਵਾਲਾ ਸੀ। ਅਸਲ 'ਚ ਰਾਜ ਆਪਣੀ ਪਤਨੀ ਨਾਲ ਸੋਫੇ 'ਤੇ ਬੈਠੇ ਸਨ ਅਤੇ ਉਨ੍ਹਾਂ ਦੇ ਗਲੇ 'ਚ ਹਾਰ ਪਾ ਰਹੇ ਸਨ।

Punjabi Bollywood Tadka

ਬਸ ਉਸ ਦਿਨ ਨਰਗਿਸ ਨੇ ਫੈਸਲਾ ਕੀਤਾ ਕਿ ਉਹ ਹੁਣ ਰਾਜ ਤੋਂ ਕਦੇ ਨਹੀਂ ਮਿਲੇਗੀ ਕਿਉਂਕਿ ਜਿਸ ਰਿਸ਼ਤੇ ਦਾ ਕੋਈ ਭਵਿੱਖ ਨਾ ਹੋਵੇ, ਉਸ ਨੂੰ ਰੱਖ ਕੇ ਕੋਈ ਫਾਇਦਾ ਨਹੀਂ। ਆਖਿਰਕਾਰ 'ਚ ਨਰਗਿਸ ਨੇ ਸੁਨੀਲ ਦੱਤ ਨਾਲ ਅਤੇ ਰਾਜ ਕਪੂਰ ਨੇ ਕ੍ਰਿਸ਼ਣਾ ਕਪੂਰ ਨਾਲ ਵਿਆਹ ਕਰ ਲਿਆ।


Tags: Nargis Birthday Raj KapoorLove StorySuneel Dutt

Edited By

Chanda Verma

Chanda Verma is News Editor at Jagbani.