FacebookTwitterg+Mail

ਬੀਮਾਰੀ ਨਾਲ ਜੂਝ ਰਹੀ ਨਰਗਿਸ ਵਿਆਹ ਦੇ ਸਵਾਲ 'ਤੇ ਇਹ ਕੀ ਬੋਲ ਬੈਠੀ

nargis fakhri
24 August, 2016 06:47:06 PM
ਮੁੰਬਈ— ਕਈ ਦਿਨਾਂ ਤੋਂ ਨਰਗਿਸ ਫਾਖਰੀ ਫਿਲਮਾਂ ਦੀ ਵਜ੍ਹਾ ਕਾਰਨ ਕੰਮ, ਨਿੱਜੀ ਜ਼ਿੰਦਗੀ 'ਚ ਮਚੀ ਉਥਲ-ਪੁਥਲ ਕਾਰਨ ਜ਼ਿਆਦਾ ਚਰਚਾ 'ਚ ਸੀ। ਆਪਣੀਆਂ ਦੋ ਫਿਲਮਾਂ ਦੀ ਪ੍ਰਮੋਸ਼ਨ ਵਿਚਾਲੇ ਛੱਡ ਕੇ ਨਰਗਿਸ ਵਿਦੇਸ਼ ਵੀ ਚਲੀ ਗਈ ਸੀ ਤੇ ਹੁਣ ਵਾਪਸ ਆ ਗਈ ਹੈ। ਨਰਗਿਸ ਦੇ ਦੇਸ਼ ਛੱਡਣ ਦੀ ਵਜ੍ਹਾ ਉਦੈ ਚੋਪੜਾ ਨੂੰ ਦੱਸਿਆ ਗਿਆ ਸੀ। ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਨੂੰ ਲੈ ਕੇ ਨਰਗਿਸ ਨੇ ਚੁੱਪੀ ਤੋੜਦਿਆਂ ਦੇਸ਼ ਛੱਡਣ ਦਾ ਅਸਲ ਕਾਰਨ ਦੱਸ ਦਿੱਤਾ ਹੈ।
ਨਰਗਿਸ ਕਹਿੰਦੀ ਹੈ, 'ਮੈਂ ਦੇਸ਼ ਛੱਡ ਕੇ ਇਸ ਲਈ ਗਈ ਕਿਉਂਕਿ ਮੈਂ ਬੀਮਾਰ ਸੀ। ਮੈਨੂੰ ਅਰਸੇਨਿਕ ਤੇ ਲੇਡ ਪੋਇਜ਼ਨਿੰਗ ਸੀ ਤੇ ਇਹ ਗੱਲ ਕਿਸੇ ਨੂੰ ਪਤਾ ਨਹੀਂ ਸੀ। ਡਾਕਟਰ ਨੇ ਜਦੋਂ ਮੇਰਾ ਚੈੱਕਅੱਪ ਕੀਤਾ ਤਾਂ ਉਨ੍ਹਾਂ ਨੇ ਮੇਰੀ ਬਾਡੀ 'ਚ ਅਰਸੇਨਿਕ ਤੇ ਲੇਡ ਪੋਇਜ਼ਨਿੰਗ ਦੀ ਸ਼ਿਕਾਇਤ ਦੱਸੀ। ਉਸ ਤੋਂ ਬਾਅਦ ਮੈਂ ਖੁਦ ਨੂੰ ਠੀਕ ਕਰਨ ਲਈ ਆਯੁਰਵੈਦ ਦਾ ਸਹਾਰਾ ਲਿਆ। ਇਸੇ ਸਿਲਸਿਲੇ 'ਚ ਮੈਂ ਦੇਸ਼ ਤੋਂ ਬਾਹਰ ਸੀ। ਹੁਣ ਮੈਂ ਪੂਰੀ ਤਰ੍ਹਾਂ ਨਾਲ ਕੁਝ ਠੀਕ ਹਾਂ ਤੇ ਉਦੈ ਚੋਪੜਾ ਦੀ ਵਜ੍ਹਾ ਕਾਰਨ ਮੈਂ ਦੇਸ਼ ਤੋਂ ਬਾਹਰ ਨਹੀਂ ਸੀ, ਅਸਲ 'ਚ ਇਹੀ ਸੀ।'
ਜਦੋਂ ਨਰਗਿਸ ਕੋਲੋਂ ਇਹ ਪੁੱਛਿਆ ਗਿਆ ਕਿ ਉਹ ਵਿਆਹ ਕਦੋਂ ਕਰੇਗੀ ਤਾਂ ਉਸ ਨੇ ਕਿਹਾ, 'ਮੈਂ ਵਿਆਹ 'ਚ ਵਿਸ਼ਵਾਸ ਨਹੀਂ ਰੱਖਦੀ। ਅੱਜ ਦੇ ਦੌਰ 'ਚ ਕਈ ਵਿਆਹ ਟੁੱਟ ਰਹੇ ਹਨ, ਕਈ ਵਿਆਹੁਤਾ ਲੋਕ ਆਪਣੇ ਸਾਥੀ ਨੂੰ ਧੋਖਾ ਦੇ ਰਹੇ ਹਨ। ਇਹ ਸਭ ਦੇਖ ਕੇ ਸੋਚ 'ਤੇ ਅਸਰ ਪੈਂਦਾ ਹੈ। ਵਿਆਹ ਕੁਝ ਨਹੀਂ ਸਿਰਫ ਇਕ ਲੇਬਲ ਹੈ। ਜਦੋਂ ਇਨਸਾਨ ਨੂੰ ਇਕ ਸਹਾਰੇ ਦੀ ਲੋੜ ਹੁੰਦੀ ਹੈ ਤਾਂ ਉਹ ਵਿਆਹ ਕਰਦਾ ਹੈ। ਮੈਨੂੰ ਆਪਣੀ ਜ਼ਿੰਦਗੀ 'ਚ ਕਿਸੇ ਹੋਰ ਦੀ ਲੋੜ ਨਹੀਂ ਹੈ। ਮੈਂ ਇਕ ਆਤਮ ਨਿਰਭਰ ਤੇ ਪੜ੍ਹੀ-ਲਿਖੀ ਮਹਿਲਾ ਹਾਂ। ਆਪਣੇ ਲਈ ਪੈਸੇ ਖੁਦ ਕਮਾਉਂਦੀ ਹਾਂ ਤੇ ਆਪਣੀ ਮਾਂ ਦਾ ਧਿਆਨ ਰੱਖਦੀ ਹਾਂ। ਮੈਂ ਸਿੰਗਲ ਹਾਂ ਤੇ ਜੋ ਦਿਲ ਚਾਹੇ, ਬਿਨਾਂ ਕਿਸੇ ਦੀ ਇਜਾਜ਼ਤ ਤੋਂ ਕਰਦੀ ਹਾਂ ਤੇ ਇਹੀ ਸਭ ਤੋਂ ਚੰਗੀ ਗੱਲ ਹੈ।'

Tags: ਨਰਗਿਸ ਫਾਖਰੀ ਵਿਆਹ Nargis Fakhri Marriage