FacebookTwitterg+Mail

'Femina' ਮੈਗਜ਼ੀਨ ਦੇ ਫੋਟੋਸ਼ੂਟ 'ਚ ਨਰਗਿਸ ਨੇ ਲਾਇਆ ਹੌਟਨੈੱਸ ਦਾ ਤੜਕਾ (ਦੇਖੋ ਤਸਵੀਰਾਂ)

    1/13
17 February, 2017 05:00:47 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਨਰਗਿਸ ਫਾਖਰੀ ਮੁੜ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਨਰਗਿਸ ਫਾਖਰੀ ਦੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਇਹ ਫੋਟੋਸ਼ੂਟ 'Femina' ਮੈਗਜ਼ੀਨ ਲਈ ਕਰਵਾਇਆ ਹੈ। ਫਰਵਰੀ ਮਹੀਨੇ ਦੇ ਮੁੱਦੇ ਲਈ ਉਨ੍ਹਾਂ ਨੇ ਬਹੁਤ ਹੀ ਬੋਲਡ ਫੋਟੋਸ਼ੂਟ ਕਰਵਾਇਆ ਹੈ। ਨਰਗਿਸ ਇਸ ਮੈਗਜ਼ੀਨ ਦੀ ਕਵਰ ਗਰਲ ਵੀ ਬਣੀ ਹੈ। ਉਨ੍ਹਾਂ ਨੇ ਮੈਗਜ਼ੀਨ ਦਾ ਕਵਰ ਅਤੇ ਕੁਝ ਹੋਰ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ, ਨਰਗਿਸ ਫਾਖਰੀ ਇਸ ਤੋਂ ਪਹਿਲਾਂ ਵੀ ਕਈ ਮੈਗਜ਼ੀਨਸ ਲਈ ਹੌਟ ਅਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਉਹ ਹਮੇਸ਼ਾ ਇੰਸਟਾਗ੍ਰਾਮ 'ਤੇ ਸਰਗਰਮ ਰਹਿੰਦੀ ਹੈ। ਨਰਗਿਸ ਆਪਣੇ ਬੋਲਡ ਅੰਦਾਜ਼ ਲਆ ਜਾਣੀ ਜਾਂਦੀ ਹੈ। ਨਰਗਿਸ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਰੌਕਸਟਾਰ' ਨਾਲ ਕੀਤੀ ਸੀ। ਉਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਉਸ ਦੇ ਇਸ ਫੋਟੋਸ਼ੂਟ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Tags: Nargis FakhriFemina magazineInstagramਮੈਗਜ਼ੀਨਨਰਗਿਸ ਫਾਖਰੀਇੰਸਟਾਗ੍ਰਾਮ