FacebookTwitterg+Mail

ਬਹੁਤ ਪਹਿਲਾਂ ਤੋਂ ਬਾਲੀਵੁੱਡ ਵਿਚ ਕੰਮ ਕਰਨਾ ਚਾਹੁੰਦਾ ਸੀ : ਜੋਨਸ

    1/2
20 August, 2016 08:12:01 AM

ਮੁੰਬਈ— ਮਸ਼ਹੂਰ ਪ੍ਰੋਫੈਸ਼ਨਲ ਰੈਸਲਰ ਅਤੇ ਹਾਲੀਵੁੱਡ ਐਕਟਰ ਨਾਥਨ ਜੋਨਸ ਨੇ ਫਿਲਮ 'ਏ ਫਲਾਈਂਗ ਜੱਟ' 'ਚ ਜਿਸ ਖਲਨਾਇਕ ਦਾ ਕਿਰਦਾਰ ਨਿਭਾਇਆ ਹੈ, ਉਹ ਪ੍ਰਦੂਸ਼ਣ ਵਧਣ ਨਾਲ ਤਾਕਤਵਰ ਹੁੰਦਾ ਜਾਂਦਾ ਹੈ, ਜਦਕਿ ਨਾਇਕ ਦੀ ਤਾਕਤ ਸਵੱਛਤਾ ਵਧਣ ਨਾਲ ਵਧਦੀ ਹੈ। ਫਿਲਮ ਵਿਚ ਪ੍ਰਦੂਸ਼ਣ ਘੱਟ ਕਰਨ ਅਤੇ ਸਵੱਛਤਾ 'ਤੇ ਜ਼ੋਰ ਦੇਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ। ਜੋਨਸ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਹਾਲੀਵੁੱਡ ਤੋਂ ਬਾਲੀਵੁੱਡ ਵਿਚ ਡੈਬਿਊ ਕਿਹੋ ਜਿਹਾ ਰਿਹਾ, ਤਾਂ ਉਹ ਬੋਲੇ, '' ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਇਥੇ ਕੰਮ ਕਰ ਕੇ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਆਪਣੇ ਕਿਰਦਾਰ ਨੂੰ ਪੂਰੀ ਲਗਨ ਨਾਲ ਨਿਭਾਇਆ ਹੈ।'' ਜੋਨਸ ਨੇ ਅੱਗੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਬਾਲੀਵੁੱਡ ਫਿਲਮਾਂ ਵਿਚ ਐਕਸ਼ਨ ਸੀਨ ਕਰਨਾ ਚਾਹੁੰਦਾ ਸੀ ਅਤੇ ਇਹ ਮੌਕਾ ਉਸ ਨੂੰ ਹੁਣ ਜਾ ਕੇ ਮੌਕਾ ਮਿਲਿਆ।


Tags: ਜੋਨਸਬਾਲੀਵੁੱਡਕੰਮBollywoodJoneswork