FacebookTwitterg+Mail

ਕਈ ਸਖਸ਼ੀਅਤਾਂ ਦੇ ਮਾਲਕ ਹਨ ਨਵ ਬਾਜਵਾ, 'ਕਿਰਦਾਰ-ਏ-ਸਰਦਾਰ' ਨਾਲ ਪੰਜਾਬੀ ਸਿਨੇਮਾ ਨੂੰ ਦੇਣਗੇ ਨਵੀਂ ਸੇਧ

nav bajwa happy birthday
26 September, 2017 01:50:14 PM

ਜਲੰਧਰ(ਬਿਊਰੋ)— ਸਾਲ 2007 'ਚ ਟੀ. ਵੀ. ਸ਼ੋਅ 'ਆਜਾ ਨੱਚ ਲੇ' ਨਾਲ ਪਛਾਣ ਬਣਾਉਣ ਵਾਲੇ ਮਸ਼ਹੂਰ ਪੰਜਾਬੀ ਅਭਿਨੇਤਾ ਨਵ ਬਾਜਵਾ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 26 ਸਤੰਬਰ 1989 ਨੂੰ ਪਟਿਆਲਾ 'ਚ ਹੋਇਆ। ਨਵ ਬਾਜਵਾ ਕਈ ਮਿਊਜ਼ਿਕ ਐਲਬਮ 'ਚ ਕੰਮ ਕਰ ਚੁੱਕੇ ਹਨ। ਨਵ ਬਾਜਵਾ ਸਿਰਫ ਅਦਾਕਾਰੀ ਹੀ ਨਹੀਂ ਜਾਣਦੇ ਸਗੋਂ ਉਹ ਇਕ ਲਾਇਸੈਂਸੀ ਪਾਇਲਟ ਵੀ ਹਨ।

Punjabi Bollywood Tadka

ਪਟਿਆਲਾ 'ਚ ਪੈਦਾ ਹੋਏ ਨਵ ਬਾਜਵਾ ਦੇ ਪਿਤਾ ਇੰਡੀਅਨ ਏਅਰ ਫੋਰਸ ਤੋਂ ਰਿਟਾਇਰ ਹੋਏ ਹਨ। ਪਹਿਲਾ ਡਾਂਸ ਕੰਪੀਟੀਸ਼ਨ ਜਿੱਤਿਆ ਤੇ ਬਾਅਦ ਸਾਲ 2012 'ਚ ਪੰਜਾਬੀ ਸਿਨੇਮਾ 'ਚ 'ਪਿਓਰ ਪੰਜਾਬੀ' ਫਿਲਮ ਨਾਲ ਡੈਬਿਊ ਕੀਤਾ। 2014 'ਚ ਆਈ ਫਿਲਮ 'ਫਤਿਹ' ਲਈ ਬੈਸਟ ਐਕਟਰ ਲਈ ਵੀ ਉਨ੍ਹਾਂ ਦਾ ਨਾਂ ਨੋਮੀਨੇਟ ਕੀਤਾ ਗਿਆ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕੀ ਉਹ ਰੇਡੀਓ 'ਚ ਆਰ. ਜੇ ਵਜੋਂ ਵੀ ਕੰਮ ਕਰ ਚੁੱਕੇ ਹਨ।

Punjabi Bollywood Tadka
ਭਾਰਤ ਦੇ ਵੱਖ-ਵੱਖ ਆਰਮੀ ਸਕੂਲਾਂ ਤੋਂ ਪੜਨ ਵਾਲੇ ਨਵ ਬਾਜਵਾ ਦੀ ਭੈਣ ਜਿਮਨਾਸਟਿਕ ਦੀ ਖਿਡਾਰਨ ਹੈ ਅਤੇ ਭਾਰਤ ਦੇ ਲਈ ਕਾਮਨ ਵੈਲਥ ਗੇਮਜ਼ 'ਚ 8 ਸਾਲ ਤੱਕ 8 ਗੋਲਡ ਮੈਡਲ ਹਾਸਿਲ ਕਰ ਚੁੱਕੀ ਹੈ। ਪਟਿਆਲਾ ਦੇ ਨਾਮੀ ਕਾਲੇਜ ਤੋਂ ਪਾਇਲਟ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਉਹ ਆਪਣੇ ਜਨੂੰਨ ਯਾਨੀ ਕਿ ਅਦਾਕਾਰੀ ਲਈ ਪੂਰੇ ਜੋਸ਼ ਨਾਲ ਤਿਆਰ ਹੋਏ।

Punjabi Bollywood Tadka
ਨਵ ਬਾਜਵਾ ਦਾ ਕਹਿਣਾ ਹੈ ਕਿ ਉਹ ਹਰ ਸਮੇਂ ਤਿਆਰ ਰਹਿੰਦੇ ਨੇ ਕੁਝ ਵੀ ਸਿੱਖਣ ਲਈ ਅਤੇ ਸ਼ਾਇਦ ਇਸੇ ਲਈ ਇਸ ਕਲਾਕਾਰ ਦੀ ਕੋਸ਼ਿਸ਼ ਉਨ੍ਹਾਂ ਦਾ ਵੱਖ-ਵੱਖ ਰੂਪ ਦਿਖਾ ਰਹੀ ਹੈ। ਘੱਟ ਲੋਕਾਂ ਨੂੰ ਹੀ ਪਤਾ ਹੈ ਉਨ੍ਹਾਂ ਦੀ ਪੰਜਾਬੀ ਸਿਨੇਮਾ ਦੇ ਰਿਅਲ ਹੀਰੋ ਹਨ ਜੋ ਆਪਣੇ ਆਪ ਨੂੰ ਰਹ ਸਮੇਂ ਕੁਝ ਨਵਾਂ ਕਰਨ ਲਈ ਤਿਆਰ ਰਖਦੇ ਨੇ ਤੇ ਕਹਿੰਦੇ ਨੇ ਕੀ ਲੋਕਾਂ ਨੂੰ ਵੀ ਕਦੇ ਹਾਰ ਨਹੀਂ ਮੰਨਣੀ ਚਾਹਿਦੀ ਹੈ ਤੇ ਹਮੇਸ਼ਾ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਲਈ ਜੋਸ਼ ਨੂੰ ਘੱਟ ਨਹੀਂ ਹੋਣ ਦੇਣਾ ਹੈ।

Punjabi Bollywood Tadka

ਦੱਸ ਦਈਏ ਕਿ ਨਵ ਬਾਜਵਾ ਖਏ। ਕੇ. ਐੱਸ. ਮੱਖਣ ਦੀ ਫਿਲਮ 'ਕਿਰਦਾਰ-ਏ-ਸਰਦਾਰ' 'ਚ ਨਜ਼ਰ ਆਉਣਗੇ। ਫਿਲਮ ਸਿੱਖ ਕੌਮ ਦੀ ਸ਼ਹਾਦਤ ਤੇ ਹੌਸਲੇ ਨੂੰ ਪਰਦੇ 'ਤੇ ਪੇਸ਼ ਕਰੇਗੀ।

Punjabi Bollywood Tadka

ਇਹ ਫ਼ਿਲਮ ਇਕ ਅਜਿਹੇ ਕਿਰਦਾਰ ਦੀ ਹੈ, ਜੋ ਸੰਸਾਰ ਭਰ 'ਚ ਆਪਣੀਆਂ ਕੁਰਬਾਨੀਆਂ, ਜਜ਼ਬੇ ਤੇ ਬਹਾਦਰੀ ਦਾ ਪ੍ਰਤੀਕ ਹੈ। ਫ਼ਿਲਮ ਇਕ ਆਮ ਬੌਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵਧਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nav BajwaHappy BirthdayAja Nach LePilot LicenseKirdar E Sardar KS Makhan