FacebookTwitterg+Mail

ਜਦੋਂ ਕਪਿਲ ਦੇ ਸ਼ੋਅ 'ਚ ਮਹਿਮਾਨ ਵਜੋਂ ਪਤਨੀ ਨਾਲ ਪਹੁੰਚੇ ਨਵਜੋਤ ਸਿੰਘ ਸਿੱਧੂ, ਖੂਬ ਕੀਤੀ ਮਸਤੀ (PICS)

30 June, 2016 02:26:17 PM

ਮੁੰਬਈ : ਜੇਕਰ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਸ਼ਾਇਰੀ ਦੀ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਹੀ ਚੁੱਪ ਕਰਾ ਸਕਦੀ ਹੈ। ਅਸਲ 'ਚ ਕਾਮੇਡੀ ਦੇ ਬਾਦਸ਼ਾਹ ਕਪਿਲ ਦੇ ਸ਼ੋਅ 'ਦੀ ਕਪਿਲ ਸ਼ਰਮਾ ਸ਼ੋਅ' 'ਤੇ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਅਤੇ ਪੰਜਾਬ ਵਿਧਾਨ ਸਭਾ ਦੀ ਮੈਂਬਰ ਨਵਜੋਤ ਕੌਰ ਨਾਲ ਮਹਿਮਾਨ ਵਜੋਂ ਪਹੁੰਚੇ, ਜਿਸ ਦੌਰਾਨ ਇਨ੍ਹਾਂ ਸਾਰਿਆ ਨੇ ਖੂਬ ਮਸਤੀ ਕੀਤੀ। ਉਨ੍ਹਾਂ ਦੀਆਂ ਕੁਝ ਤਸਵੀਰਾਂ ਅਤੋ ਪ੍ਰੋਮੋ ਸਾਹਮਣੇ ਆਏ ਹਨ। ਇਸ ਮੌਕੇ ਨਵਜੋਤ ਕੌਰ ਦੀ ਗੱਲ 'ਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਬੇਹੱਦ ਪਿਆਰ ਨਾਲ ਕਿੱਸ ਕਰਦੇ ਨਜ਼ਰ ਆਏ। ਕਿੱਸ ਕਰਦਿਆਂ ਦੀ ਇਸ ਤਸਵੀਰ ਰਾਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਦੋਹਾਂ ਵਿਚਕਾਰ ਕਿੰਨਾ ਪਿਆਰ ਹੈ। ਸਿੱਧੂ ਨੇ ਕਿਹਾ, 'ਉਹ ਸਿਰਫ ਅਜਿਹੇ ਸ਼ੋਅ ਹੀ ਕਰਦੇ ਹਨ, ਜਿਨ੍ਹਾਂ ਨੂੰ ਪੂਰੇ ਪਰਿਵਾਰ 'ਚ ਬੈਠ ਕੇ ਦੇਖਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਆਪਣੀ ਸਿਆਸੀ ਵਚਨਬੱਧਤਾ ਕਾਰਨ 'ਬਿਗ ਬੌਸ' ਛੱਡ ਦਿੱਤਾ ਸੀ ਅਤੇ ਹੁਣ ਉਹ 'ਦੀ ਕਪਿਲ ਸ਼ਰਮਾ ਸ਼ੋਅ' 'ਚ ਆ ਰਹੇ ਹਨ। 'ਦੀ ਕਪਿਲ ਸ਼ਰਮਾ ਸ਼ੋਅ' ਹਰ ਹਫਤੇ ਕੋਈ ਨਾ ਕੋਈ ਹਸਤੀ ਆਈ ਹੀ ਰਹਿੰਦੀ ਹੈ।


Tags: ਕਪਿਲ ਸ਼ਰਮਾ ਸ਼ੋਅਪਹੁੰਚੀਨਵਜੋਤ ਕੌਰnavjot kaurreachedkapil sharma show