FacebookTwitterg+Mail

'ਦਿ ਕਪਿਲ ਸ਼ਰਮਾ ਸ਼ੋਅ' ਨਾਲ ਚਲਦਾ ਹੈ ਸਿੱਧੂ ਦੇ ਘਰ ਦਾ ਗੁਜ਼ਾਰਾ, ਜਾਣੋ ਇਨ੍ਹਾਂ ਦੀ ਸਾਲਾਨਾ ਕਮਾਈ

    1/4
27 March, 2017 06:43:43 PM

ਮੁੰਬਈ— ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਟੀ. ਵੀ. ਸ਼ੋਅ 'ਚ ਕੰਮ ਕਰਨ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਖਬਰਾਂ ਮੁਤਾਬਕ ਸਿੱਧੂ ਨੇ ਸ਼ੋਅ ਛੱਡਨ ਦਾ ਫੈਸਲਾ ਕਰ ਲਿਆ ਸੀ ਪਰ ਉਨ੍ਹਾਂ ਇਹ ਸਾਫ ਕਹਿ ਦਿੱਤਾ ਕਿ ਇਸ ਸ਼ੋਅ ਕਰਕੇ ਹੀ ਉਨ੍ਹਾਂ ਘਰ ਚਲਦਾ ਹੈ। ਹੁਣ ਅਜਿਹੇ 'ਚ ਇਹ ਸਵਾਲ ਸਾਹਮਣੇ ਆ ਰਿਹਾ ਹੈ ਕਿ ਇਸ ਸ਼ੋਅ ਤੋਂ ਸਿੱਧੂ ਨੂੰ ਕਿੰਨੀ ਕਮਾਈ ਹੁੰਦੀ ਹੈ। ਚੁਨਾਵ ਆਯੋਗ ਦੇ ਮੁਤਾਬਕ ਸਿੱਧੂ ਕੋਲ 45.91 ਕਰੋੜ ਦੀ ਸੰਪਤੀ ਹੈ। ਉਨ੍ਹਾਂ ਕੋਲ 44 ਲੱਖ ਦੀਆਂ ਘੜੀਆਂ, 30 ਕਰੋੜ ਦੀ ਜਾਇਦਾਦ, ਦੋ ਲੈਂਡ ਕਰੁਜਰ, ਇਕ ਮਿਨੀ ਕੁਪਰ ਕਾਰ ਅਤੇ 15 ਲੱਖ ਦੇ ਗਹਿਣੇ ਅਤੇ ਅੰਗੁਠੀਆਂ ਹਨ। ਇਸ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ 2015-16 'ਚ ਉਨ੍ਹਾਂ ਦੀ ਸਾਲਾਨਾ ਆਮਦਨ ਲੱਗਭਗ 9 ਕਰੋੜ 66 ਲੱਖ ਰੁਪਏ ਸੀ।

ਜ਼ਿਕਰਯੋਗ ਹੈ ਕਿ ਸਿੱਧੂ ਨੂੰ ਇਕ ਸੰਸਦ ਦੇ ਤੌਰ 'ਤੇ ਹਰ ਮਹੀਨੇ 1 ਲੱਖ 4 ਹਜ਼ਾਰ ਮਿਲਦੇ ਹਨ। ਉਨ੍ਹਾਂ ਦੇ ਸਾਰੇ ਕਰਮਚਾਰੀਆਂ ਦੀ ਸੈਲਰੀ ਵੀ ਸਰਕਾਰ ਦਿੰਦੀ ਹੈ। ਇਸ ਤੋਂ ਇਲਾਵਾ ਲਗਜ਼ਰੀ ਕਾਰ, ਡਰਾਈਵਰ ਅਤੇ ਕਾਰ ਲਈ ਪੈਟਰੋਲ ਵੀ ਸਰਕਾਰ ਵੱਲੋਂ ਮਿਲਦੀ ਹੈ। ਅਜਿਹੇ 'ਚ ਬੀਤੇ ਸਾਲ 'ਚ ਸਰਕਾਰੀ ਸੋਰਸ ਨਾਲ ਸਿੱਧੂ ਦੀ ਕਮਾਈ ਲਗਭਗ 12 ਲੱਖ ਰੁਪਏ ਹੈ। ਅਜਿਹੇ 'ਚ ਨਵਜੋਤ ਸਿੰਘ ਸਿੱਧੂ ਸ਼ੋਅ ਛੱਡਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਖਰਚ ਕਪਿਲ ਦੇ ਸ਼ੋਅ 'ਤੇ ਨਿਰਭਰ ਕਰਦਾ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਦਾ ਸ਼ੋਅ 'ਚ ਸ਼ਾਮਿਲ ਹੋਣ ਦੀ ਅਨੁਮਤੀ ਨੂੰ ਲੈ ਕੇ ਕਾਨੂੰਨੀ ਮਾਹਿਰਾਂ ਦੀ ਸਲਾਹ ਮੰਗੀ ਹੈ। ਸਿੱਧੂ 'ਤੇ ਇਹ ਮੁੱਦਾ ਇਸ ਲਈ ਵੀ ਉਠਾਇਆ ਜਾ ਰਿਹਾ ਹੈ ਕਿ ਉਹ ਇਕ ਪੈਰ ਮੁੰਬਈ ਤੇ ਦੂਜਾ ਪੈਰ ਚੰਡੀਗੜ 'ਚ ਰੱਖ ਕੇ ਇਕ ਮੰਤਰੀ ਦੇ ਰੂਪ 'ਚ ਭੂਮਿਕਾ ਠੀਕ ਤਰ੍ਹਾਂ ਨਹੀਂ ਨਿਭਾਅ ਪਾ ਰਹੇ ਹਨ।


Tags: Navjot Singh Sidhu The Kapil Sharma Show Cabinet Minister Land Cruiser ਨਵਜੋਤ ਸਿੰਘ ਸਿੱਧੂ ਦਿ ਕਪਿਲ ਸ਼ਰਮਾ ਸ਼ੋਅ ਕੈਬਨਿਟ ਮੰਤਰੀ