FacebookTwitterg+Mail

ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, ਕਪਿਲ ਸ਼ਰਮਾ ਸ਼ੋਅ 'ਚ ਅਸ਼ਲੀਲ ਟਿੱਪਣੀ ਕਰਨ ਦਾ ਲੱਗਾ ਦੋਸ਼

navjot singh sidhu
10 April, 2017 09:04:39 AM
ਚੰਡੀਗੜ੍ਹ— ਕ੍ਰਿਕਟਰ ਤੋਂ ਟੀ. ਵੀ. ਕਲਾਕਾਰ ਤੇ ਪਾਲੀਟੀਸ਼ੀਅਨ ਬਣੇ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ 'ਚ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਨਿੱਤ ਦਿਨ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਮੰਤਰੀ ਅਹੁਦਾ ਸੰਭਾਲਣ ਮਗਰੋਂ ਵੀ 'ਦਿ ਕਪਿਲ ਸ਼ਰਮਾ ਸ਼ੋਅ' 'ਚ ਭਾਗ ਲੈਣ 'ਤੇ ਅੜੇ ਰਹੇ ਸਿੱਧੂ ਨੂੰ ਹੁਣ ਇਸ ਮਾਮਲੇ 'ਚ ਹਾਈਕੋਰਟ ਦੀ ਸੁਣਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਹੁਣ ਇਸ ਸ਼ੋਅ 'ਚ ਆਪਣੇ ਡਾਇਲਾਗ ਕਾਰਨ ਸਿੱਧੂ ਮੁੜ ਤੋਂ ਵਿਵਾਦਾਂ 'ਚ ਘਿਰ ਗਏ ਹਨ।
ਜ਼ਿਕਰਯੋਗ ਹੈ ਕਿ ਸਥਾਨਕ ਸਮਾਜ ਸੇਵਕ ਤੇ ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਐੱਚ. ਸੀ. ਅਰੋੜਾ ਜਿਨ੍ਹਾਂ ਨੇ ਮੰਤਰੀ ਅਹੁਦੇ 'ਤੇ ਰਹਿੰਦੇ ਹੋਏ ਸਿੱਧੂ ਦੇ ਕਪਿਲ ਸ਼ਰਮਾ ਦੇ ਸ਼ੋਅ 'ਚ ਭਾਗ ਲੈਣ ਦੇ ਵਿਰੁੱਧ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ, ਨੇ ਹੁਣ ਸਿੱਧੂ ਤੇ ਕਪਿਲ ਸ਼ਰਮਾ 'ਤੇ ਉਕਤ ਸ਼ੋਅ ਦੌਰਾਨ ਅਸ਼ਲੀਲ, ਦੋ-ਅਰਥੀ ਤੇ ਮਾੜੇ ਸੰਵਾਦ ਬੋਲਣ ਦਾ ਦੋਸ਼ ਲਗਾਉਂਦੇ ਹੋਏ ਸੋਨੀ ਟੀ. ਵੀ., ਕਪਿਲ ਸ਼ਰਮਾ ਤੇ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਕ ਹਫਤੇ 'ਚ ਟੀ. ਵੀ. ਪ੍ਰੋਗਰਾਮ 'ਚ ਮਾਫੀ ਮੰਗਣ ਦੀ ਮੰਗ ਕੀਤੀ ਹੈ।

Tags: Navjot Singh SidhuThe Kapil Sharma Showkapil sharmaਨਵਜੋਤ ਸਿੰਘ ਸਿੱਧੂਦਿ ਕਪਿਲ ਸ਼ਰਮਾ ਸ਼ੋਅ