FacebookTwitterg+Mail

ਕੀ ਕਪਿਲ ਸ਼ਰਮਾ ਦੇ ਗੇਮ ਸ਼ੋਅ ਦਾ ਹਿੱਸਾ ਬਣਨਗੇ ਨਵਜੋਤ ਸਿੰਘ ਸਿੱਧੂ? ਜਾਣੋ ਪੂਰੀ ਖਬਰ

navjot singh sidhu to join family time with kapil sharma
15 March, 2018 12:50:08 PM

ਨਵੀਂ ਦਿੱਲੀ(ਬਿਊਰੋ)— 25 ਮਾਰਚ ਤੋਂ ਕਾਮੇਡੀ ਕਿੰਗ ਕਪਿਲ ਸ਼ਰਮਾ ਦਰਸ਼ਕਾਂ ਨੂੰ ਫਿਰ ਹਸਾਉਣ ਆ ਰਹੇ ਹਨ। ਸੋਨੀ ਟੀ. ਵੀ. 'ਤੇ ਉਹ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਵਾਪਸੀ ਕਰ ਰਹੇ ਹਨ। ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਉਸ ਦੇ ਸ਼ੋਅ ਦਾ ਹਿੱਸਾ ਬਣ ਸਕਦੇ ਹਨ।
Punjabi Bollywood Tadka

ਮੀਡੀਆ ਮੁਤਾਬਕ, ਸਿੱਧੂ ਇਸ ਗੇਮ ਸ਼ੋਅ 'ਚ ਨਜ਼ਰ ਆ ਸਕਦੇ ਹਨ। ਜੇਕਰ ਡੇਟਸ ਦੀ ਔਖ ਨਾ ਹੋਈ ਤਾਂ ਉਹ ਸ਼ੋਅ ਦੀ ਕਾਸਟ ਦਾ ਹਿੱਸਾ ਬਣਨਗੇ। ਫਿਲਹਾਲ ਕਪਿਲ ਦੀ ਟੀਮ 'ਚ ਉਸ ਦੇ ਪੁਰਾਣੇ ਸਾਥੀਆਂ 'ਚੋਂ ਕੀਕੂ ਸ਼ਾਰਦਾ, ਚੰਦਨ ਪ੍ਰਭਾਕਰ ਦੇ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਦੂਜੇ ਪਾਸੇ ਸੁਨੀਲ ਗਰੋਵਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ।
Punjabi Bollywood Tadka
ਦੱਸ ਦੇਈਏ ਕਿ ਲਾਈਫ ਓਕੇ ਦੇ ਸ਼ੋਅ 'ਮੇ ਆਈ ਕਮ ਇੰਨ ਮੈਡਮ' 'ਚ ਆਪਣੀ ਖੂਬਸੂਰਤੀ ਲਈ ਛਾਈ ਅਦਾਕਾਰਾ ਨੇਹਾ ਪੇਂਡਸੇ ਕਪਿਲ ਦੇ ਸ਼ੋਅ ਨੂੰ ਹੋਸਟ ਕਰ ਸਕਦੀ ਹੈ। ਕਾਮੇਡੀ ਕਿੰਗ ਦੇ ਸ਼ੋਅ 'ਚ ਅਜੇ ਦੇਵਗਨ ਪਹਿਲੇ ਮਹਿਮਾਨ ਬਣਨਗੇ। ਉਹ ਇਸ ਸ਼ੋਅ 'ਚ ਆਪਣੀ ਆਉਣ ਵਾਲੀ ਫਿਲਮ 'ਰੇਡ' ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣਗੇ। ਹਾਲ ਹੀ 'ਚ ਅਜੇ ਦੇਵਗਨ ਨੇ ਸ਼ੋਅ ਲਈ ਇਕ ਪ੍ਰਮੋਸ਼ਨਲ ਵੀਡੀਓ ਕੀਤਾ ਸੀ, ਜਿਥੇ ਕਪਿਲ ਐਕਟਰ ਨੂੰ ਸ਼ੋਅ 'ਚ ਆਉਣ ਲਈ ਆਖ ਰਹੇ ਸਨ।
Punjabi Bollywood Tadka


Tags: Kapil SharmaNavjot Singh SidhuFamily Time with Kapil SharmaAjay DevgnKiku Sharda Chandan PrabhakarNeha Pendse

Edited By

Sunita

Sunita is News Editor at Jagbani.