FacebookTwitterg+Mail

PICS: ਬਿੱਗ-ਬੀ ਦੀ ਦੋਹਤੀ ਨੇ ਇਸ ਮਿਸਟਰੀ ਬੁਆਏ ਨਾਲ ਦੇਖੀ ਫਿਲਮ, ਮੀਡੀਆ ਨੂੰ ਦੇਖ ਲੁਕਾਇਆ ਮੂੰਹ

navya naveli
27 June, 2017 03:06:07 PM

ਮੁੰਬਈ— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਹਾਲ ਹੀ 'ਚ ਮੁੰਬਈ ਦੇ ਵੱਡੇ ਥੀਏਟਰ ਦੇ ਬਾਹਰ ਨਜ਼ਰ ਆਈ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਇਕ ਦੋਸਤ ਵੀ ਸੀ ਪਰ ਇਸ ਮਿਸਟਰੀ ਬੁਆਏ ਦੀ ਪਛਾਣ ਅਜੇ ਤੱਕ ਨਹੀਂ ਹੋ ਪਾਈ ਹੈ। ਇਹ ਦੋਵੇਂ ਹੀ ਕੈਮਰਿਆਂ ਨੂੰ ਦੇਖ ਕੇ ਕੰਫਰਟੇਬਲ ਨਹੀਂ ਸਨ ਇਸ ਲਈ ਉਨ੍ਹਾਂ ਨੇ ਆਪਣੇ ਚਿਹਰੇ ਲੁੱਕਾ ਲਏ।

Punjabi Bollywood Tadka

ਉਂਝ ਨਵਿਆ ਨਵੇਲੀ ਨੰਦਾ ਦਾ ਬੈਕਗ੍ਰਾਊਂਡ ਅਜਿਹਾ ਹੈ ਕਿ ਕੈਮਰੇ ਦੀ ਨਜ਼ਰ ਹਮੇਸ਼ਾ ਉਨ੍ਹਾਂ 'ਤੇ ਰਹਿੰਦੀ ਹੈ ਪਰ ਉਹ ਅਜੇ ਤੱਕ ਇਨ੍ਹਾਂ ਤੋਂ ਸਹਿਜ ਨਹੀਂ ਹੋ ਸਕੀ ਹੈ। ਉਹ ਗੱਲ ਵੱਖਰੀ ਹੈ ਕਿ ਨਵਿਆ ਨਵੇਲੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਅਕਸਰ ਦੋਸਤਾਂ ਨਾਲ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

Punjabi Bollywood Tadka

ਲੰਡਨ ਤੋਂ ਪੜ੍ਹੀ ਨਵਿਆ ਨਵੇਲੀ ਦੀਆਂ ਕੁਝ ਤਸਵੀਰਾਂ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦੇ ਨਾਲ ਵੀ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਨਵਿਆ ਨਵੇਲੀ ਦੇ ਬਾਲੀਵੁੱਡ 'ਚ ਐਂਟਰੀ ਲੈਣ ਦੀ ਵੀ ਚਰਚਾ ਹੈ।

Punjabi Bollywood Tadka

ਹਾਲਾਂਕਿ ਬੱਚਨ ਜਾਂ ਨੰਦਾ ਪਰਿਵਾਰ ਵਲੋਂ ਅਜਿਹਾ ਕੋਈ ਇਸ਼ਾਰਾ ਨਹੀਂ ਹੋਇਆ ਹੈ ਪਰ ਸਟਾਰ ਕਿਡਜ਼ ਦੀ ਬਾਲੀਵੁੱਡ 'ਚ ਐਂਟਰੀ ਦੇਖਦੇ ਹੋਏ ਨਵਿਆ ਨਵੇਲੀ ਦੀ ਫਿਲਮ ਵਰਲਡ 'ਚ ਐਂਟਰੀ ਪੱਕੀ ਮੰਨੀ ਜਾ ਰਹੀ ਹੈ। ਉਂਝ ਬਾਲੀਵੁੱਡ 'ਚ ਉਨ੍ਹਾਂ ਦੀ ਐਂਟਰੀ ਤੋਂ ਪਹਿਲਾਂ ਲੋਕਾਂ ਨੂੰ ਇਹ ਜਾਣਨ ਦੀ ਉਤਸੁਕਤਾ ਹੈ ਕਿ ਨਵਿਆ ਦੇ ਨਾਲ ਉਨ੍ਹਾਂ ਦਾ ਇਹ ਦੋਸਤ ਆਖਿਰ ਕੌਣ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebrityAmitab BachchanNavya NaveliTheatre Picturesਅਮਿਤਾਭ ਬੱਚਨਨਵਿਆ ਨਵੇਲੀ