FacebookTwitterg+Mail

ਦੀਵਾਲੀ ਪਾਰਟੀ 'ਚ ਦਿਖਿਆ ਬਿੱਗ ਬੀ ਦੀ ਬੇਟੀ ਤੇ ਦੋਹਤੀ ਦਾ ਗਾਰਜੀਅਸ ਲੁੱਕ, ਇਹ ਸਿਤਾਰੇ ਵੀ ਦਿਖੇ

navya naveli at pre diwali party
15 October, 2017 01:49:33 PM

ਮੁੰਬਈ (ਬਿਊਰੋ)— ਹਾਲ ਹੀ 'ਚ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਆਪਣੇ ਘਰ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਰੱਖਿਆ ਸੀ। ਇਸ ਵਿਚਾਲੇ ਸੈਲੇਬ੍ਰਿਟੀ ਡਿਜ਼ਾਈਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਨੇ ਵੀ ਆਪਣੇ ਘਰ ਸ਼ਨੀਵਾਰ ਰਾਤ ਪ੍ਰੀ-ਫੈਸਟੀਵਲ ਪਾਰਟੀ ਰੱਖੀ, ਜਿਸ 'ਚ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ।
Punjabi Bollywood Tadka
ਪਾਰਟੀ 'ਚ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ, ਬੇਟੀ ਨੰਦਾ ਤੇ ਦੋਹਤੀ ਨਵਿਆ ਨਵੇਲੀ ਸ਼ਾਮਲ ਹੋਏ। ਇਸ ਦੌਰਾਨ ਸ਼ਵੇਤਾ ਵਾਈਟ ਕਲਰ ਦੇ ਡੀਪ ਨੈੱਕ ਬਲਾਊਜ਼ ਵਾਲੀ ਸਾੜ੍ਹੀ 'ਚ ਤਾਂ ਨਵਿਆ ਵਾਈਟ ਵਰਕ ਵਾਲੇ ਲਹਿੰਗੇ 'ਚ ਕਾਫੀ ਗਾਰਜੀਅਸ ਲੁੱਕ 'ਚ ਨਜ਼ਰ ਆਈ। ਪਾਰਟੀ 'ਚ ਅਭਿਸ਼ੇਕ ਲਾਈਟ ਫਿਰੋਜ਼ ਤੇ ਗੋਲਡਨ ਲਾਈਨ ਵਾਲੇ ਕੁਰਤੇ 'ਚ ਨਜ਼ਰ ਆਏ।
Punjabi Bollywood Tadka
ਪਾਰਟੀ 'ਚ ਅਕਸ਼ੇ ਕੁਮਾਰ ਦੀ ਪਤਨੀ ਤੇ ਅਭਿਨੇਤਰੀ ਟਵਿੰਕਲ ਖੰਨਾ ਵੀ ਨਜ਼ਰ ਆਈ। ਟਵਿੰਕਲ ਇਸ ਦੌਰਾਨ ਗੋਲਡਨ ਸਲਵਾਰ-ਕੁਰਤੇ 'ਚ ਦਿਖੀ। ਇਸ ਦੀਵਾਲੀ ਪ੍ਰੀ-ਸੈਲੀਬ੍ਰੇਸ਼ਨ 'ਚ ਸੋਨਾਲੀ ਬੇਂਦਰੇ, ਗਾਇਤਰੀ ਜੋਸ਼ੀ, ਕੋਰੀਓਗ੍ਰਾਫਰ ਫਰਾਹ ਖਾਨ, ਰਿਤਿਕ ਰੌਸ਼ਨ ਦੀ ਪਤਨੀ ਸੁਜ਼ੈਨ ਖਾਨ ਸਮੇਤ ਕਈ ਸਿਤਾਰੇ ਨਜ਼ਰ ਆਏ।
Punjabi Bollywood TadkaPunjabi Bollywood TadkaPunjabi Bollywood Tadka


Tags: Navya Naveli Shweta Nanda Amitabh Bachchan Abhishek Bachchan Abu Jaani Sandeep Khosla Diwali Party