FacebookTwitterg+Mail

ਕਿਹੜੀ ਗੱਲ ਨੇ ਨਵਾਜ਼ੂਦੀਨ ਨੂੰ ਹਵਾ 'ਚ ਉਡਣ ਲਈ ਕੀਤਾ ਮਜਬੂਰ?

nawazuddin siddiqui
27 August, 2016 08:42:22 PM
ਮੁੰਬਈ— ਆਪਣੀ ਸੰਜੀਦਾ ਭੂਮਿਕਾ ਤੇ ਦਮਦਾਰ ਅਦਾਕਾਰੀ ਲਈ ਪਛਾਣੇ ਜਾਣ ਵਾਲੇ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਆਪਣੀ ਛੇਤੀ ਹੀ ਰਿਲੀਜ਼ ਹੋਣ ਵਾਲੀ ਫਿਲਮ 'ਫ੍ਰੀਕੀ ਅਲੀ' 'ਚ ਕਾਫੀ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਫਿਲਮ ਦੇ ਪ੍ਰੋਮੋ ਨੂੰ ਮਿਲੇ ਹੁੰਗਾਰੇ ਕਾਰਨ ਨਵਾਜ਼ੂਦੀਨ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ 'ਤੇ ਹਨ। ਨਵਾਜ਼ੂਦੀਨ ਪਹਿਲੀ ਵਾਰ ਕਾਮੇਡੀ ਨਾਲ ਰੋਮਾਂਟਿਕ ਰੋਲ 'ਚ ਦਿਖਣਗੇ। ਨਵਾਜ਼ੂਦੀਨ ਦੀ ਇਸ ਫਿਲਮ 'ਚ ਐਮੀ ਜੈਕਸਨ ਵੀ ਨਜ਼ਰ ਆਵੇਗੀ। ਇੰਨਾ ਹੀ ਨਹੀਂ ਨਵਾਜ਼ੂਦੀਨ ਪਹਿਲੀ ਵਾਰ ਕਿਸੇ ਫਿਲਮ 'ਚ ਨੱਚਦੇ ਵੀ ਨਜ਼ਰ ਆਉਣਗੇ।
ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਨਵਾਜ਼ੂਦੀਨ ਨੇ ਦੱਸਿਆ, 'ਅਜੇ ਤਕ ਜਿਹੜੀਆਂ ਫਿਲਮਾਂ ਮੈਂ ਕੀਤੀਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਫਿਲਮਾਂ 'ਚ ਮੇਰੇ ਆਪੋਜ਼ਿਟ ਕੋਈ ਲੜਕੀ ਨਹੀਂ ਹੁੰਦੀ ਸੀ। ਮੈਨੂੰ ਪਹਿਲੀ ਵਾਰ ਅਜਿਹਾ ਮੌਕਾ ਮਿਲਿਆ ਹੈ। ਮੈਨੂੰ ਬਹੁਤ ਵਧੀਆ ਲੱਗਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਹਰ ਫਿਲਮ 'ਚ ਇਸੇ ਤਰ੍ਹਾਂ ਰੋਮਾਂਸ ਤੇ ਡਾਂਸ ਕਰਨ ਦਾ ਮੌਕਾ ਮਿਲੇ, ਮੈਂ ਇਸ ਸਮੇਂ ਹਵਾ 'ਚ ਉਡ ਰਿਹਾ ਹਾਂ।'
9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਫ੍ਰੀਕੀ ਅਲੀ' 'ਚ ਸਲਮਾਨ ਖਾਨ ਫਿਲਮਸ ਦੇ ਬੈਨਰ ਹੇਠ ਬਣ ਰਹੀ ਹੈ, ਜਿਸ 'ਚ ਨਵਾਜ਼ੂਦੀਨ ਮੁੱਖ ਭੂਮਿਕਾ 'ਚ ਹਨ। ਫਿਲਮ 'ਚ ਨਵਾਜ਼ੂਦੀਨ ਗੋਲਫ ਵਰਗੀ ਖੇਡ 'ਚ ਆਪਣਾ ਹੱਥ ਅਜ਼ਮਾਉਂਦੇ ਨਜ਼ਰ ਆਉਣਗੇ। ਫਿਲਮ 'ਚ ਉਨ੍ਹਾਂ ਦੇ ਨਾਲ ਅਰਬਾਜ਼ ਖਾਨ ਵੀ ਮਜ਼ੇਦਾਰ ਕਿਰਦਾਰ 'ਚ ਦਿਖਣਗੇ।

Tags: ਨਵਾਜ਼ੂਦੀਨ ਸਿੱਦਿਕੀ ਫ੍ਰੀਕੀ ਅਲੀ Nawazuddin Siddiqui Freaky Ali