FacebookTwitterg+Mail

ਪਤਨੀ ਦੀ ਜਾਸੂਸੀ ਦੇ ਕੇਸ 'ਚ ਨਵਾਜ਼ੂਦੀਨ ਸਿਦੀਕੀ ਦਾ ਵਕੀਲ ਗ੍ਰਿਫਤਾਰ

nawazuddin siddiqui
17 March, 2018 10:16:36 AM

ਮੁੰਬਈ (ਬਿਊਰੋ)— ਵਕੀਲ ਰਿਜਵਾਨ ਸਿਦੀਕੀ ਨੂੰ ਠਾਣੇ ਕ੍ਰਾਈਮ ਬ੍ਰਾਂਚ ਨੇ ਕਾਲ ਡਿਟੇਲ ਰਿਕਾਰਡ ਸਕੈਮ 'ਚ ਗ੍ਰਿਫਤਾਰ ਕਰ ਲਿਆ ਹੈ। ਇਸ ਸਕੈਮ ਵਿਚ ਐਕਟਰ ਨਵਾਜ਼ੂਦੀਨ ਸਿਦੀਕੀ ਦੀ ਪਤਨੀ ਦੀ ਜਾਸੂਸੀ ਦੀ ਗੱਲ ਵੀ ਸਾਹਮਣੇ ਆਈ ਸੀ। ਨਿਜਵਾਨ 'ਤੇ ਦੋਸ਼ ਹੈ ਕਿ ਉਸ ਨੇ ਨਵਾਜ਼ੂਦੀਨ ਸਿਦੀਕੀ ਦੇ ਕਹਿਣ 'ਤੇ ਪਤਨੀ ਦੇ ਫੋਨ ਦਾ ਸੀ.ਡੀ.ਆਰ. ਕੱਢਿਆ। ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਨੇ ਸੀ.ਡੀ.ਆਰ. ਕੇਸ 'ਚ ਪੁਲਸ ਨੇ 3 ਹਫਤੇ ਪਹਿਲਾਂ ਅਭਿਨੇਤਾ ਨਵਾਜ਼ੂਦੀਨ ਸਿਦੀਕੀ, ਉਸ ਦੀ ਪਤਨੀ ਅਤੇ ਵਕੀਲ ਨੂੰ ਨੋਟਿਸ ਭੇਜਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਵੱਲੋਂ ਪੁਲਸ ਦੇ ਸਾਹਮਣੇ ਬਿਆਨ ਦਰਜ ਨਹੀਂ ਕਰਾਇਆ ਗਿਆ ਹੈ। ਇਸ ਦੇ ਚਲਦੇ ਉਨ੍ਹਾਂ ਦੇ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ, ਠਾਣੇ ਪੁਲਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕਾਲ ਡਿਟੇਲ ਰਿਕਾਰਡ (ਸੀ.ਡੀ.ਆਰ) ਗੜਬੜੀ ਮਾਮਲੇ ਵਿਚ ਜਾਂਚ ਦੇ ਸਿਲਸਿਲੇ ਵਿਚ ਉਨ੍ਹਾਂ ਨੇ ਐਕਟਰ ਨਵਾਜ਼ੂਦੀਨ ਸਿਦੀਕੀ, ਉਨ੍ਹਾਂ ਦੀ ਪਤਨੀ ਅਤੇ ਇਕ ਵਕੀਲ ਨੂੰ ਸੰਮਨ ਜਾਰੀ ਕੀਤਾ ਸੀ। ਇਸ ਮਾਮਲੇ ਦਾ ਖੁਲਾਸਾ ਜਨਵਰੀ ਵਿਚ ਹੋਇਆ ਸੀ। ਇਸ ਤੋਂ ਬਾਅਦ ਤੋਂ ਨਵਾਜ਼ੂਦੀਨ ਪੁਲਸ ਦੇ ਨਿਸ਼ਾਨੇ 'ਤੇ ਹਨ।
ਸੂਤਰਾਂ ਮੁਤਾਬਕ ਕਾਲ ਰਿਕਾਰਡ ਮਤਲਬ ਸੀ.ਡੀ.ਆਰ. ਉਸ ਸਮੇਂ ਕੱਢੇ ਗਏ ਸਨ ਜਦੋਂ ਅੰਜਲੀ ਸਿਦੀਕੀ ਅਤੇ ਨਵਾਜ਼ੂਦੀਨ ਸਿਦੀਕੀ ਦੇ ਰਿਸ਼ਤੇ ਠੀਕ ਨਹੀਂ ਸਨ ਅਤੇ ਦੋਵੇਂ ਅਲੱਗ ਰਿਹਾ ਕਰਦੇ ਸਨ ਪਰ ਹੁਣ ਰਿਸ਼ਤੇ ਸੁਧਰ ਚੁੱਕੇ ਹਨ।
ਤੁਹਾਨੂੰ ਦੱਸ ਦਈਏ ਕਿ ਮੋਬਾਇਲ ਕੰਪਨੀਆਂ ਕੋਲ ਇਸਦਾ ਡਾਟਾ ਤਿਆਰ ਹੁੰਦਾ ਰਹਿੰਦਾ ਹੈ। ਹਰ ਦਿਨ, ਹਰ ਘੰਟੇ, ਹਰ ਮਿੰਟ ਦਾ ਡਾਟਾ, ਜਿਸ ਵਿਚ ਤੁਹਾਡੀ ਲੋਕੇਸ਼ਨ, ਕਿਸ ਨਾਲ ਗੱਲ ਕਰ ਰਹੇ ਹੋ। ਇਹ ਨਿੱਜੀ ਜਾਣਕਾਰੀ ਸੀ.ਡੀ.ਆਰ. ਦੇ ਰੂਪ ਵਿਚ ਹੁੰਦੀ ਹੈ ਜਿਸ ਨੂੰ ਖਰੀਦਣਾ ਅਤੇ ਵੇਚਣਾ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ।
ਕੁਝ ਦਿਨ ਪਹਿਲਾਂ ਹੀ ਸੀ.ਡੀ.ਆਰ. ਦੇ ਕੇਸ ਮਹਿਲਾ ਜਾਸੂਸ ਰਜਨੀ ਪੰਡਤ ਦੀ ਗ੍ਰਿਫਤਾਰੀ ਨਾਲ ਖੁੱਲ੍ਹਣਾ ਸ਼ੁਰੂ ਹੋਏ, ਹੁਣ ਤੱਕ ਮਾਮਲੇ ਵਿਚ 11 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਹੁਣ ਮਾਮਲੇ ਵਿਚ ਬਾਲੀਵੁੱਡ ਦੇ ਵੱਡੇ ਕਲਾਕਾਰ ਨਵਾਜ਼ੂਦੀਨ ਸਿਦੀਕੀ ਦਾ ਨਾਮ ਆਉਣ ਨਾਲ ਪੁਲਸ ਦੇ ਕੰਨ ਖੜ੍ਹੇ ਹੋ ਗਏ ਹਨ। ਇਸ ਨਾਲ ਨਵਾਜ ਦੀਆਂ ਮੁਸ਼ਕਲਾਂ ਵੱਧ ਵੀ ਸਕਦੀਆਂ ਹਨ।


Tags: Nawazuddin SiddiquiAnjali SiddiquiArrested

Edited By

Manju

Manju is News Editor at Jagbani.