FacebookTwitterg+Mail

B'day: ਫਿਲਮਾਂ 'ਚ ਆਉਣ ਤੋਂ ਪਹਿਲਾਂ ਚੌਕੀਂਦਾਰੀ ਦਾ ਕੰਮ ਕਰਦੇ ਸਨ ਨਵਾਜ਼ੂਦੀਨ, ਅੱਜ ਮੁੰਬਈ 'ਚ ਹੈ ਕਰੋੜਾਂ ਦਾ ਘਰ

nawazuddin siddiqui birthday special
19 May, 2018 12:49:52 PM

ਮੁੰਬਈ (ਬਿਊਰੋ)— 'ਗੈਂਗਸ ਆਫ ਵਾਸੇਪੁਰ' 'ਚ 'ਫੈਜ਼ਲ' ਦੇ ਕਿਰਦਾਰ ਨਾਲ ਸਾਰਿਆ ਦਾ ਦਿਲ ਜਿੱਤਣ ਵਾਲੇ ਨਵਾਜ਼ੂਦੀਨ ਨੂੰ ਅੱਜ ਕੌਣ ਨਹੀਂ ਜਾਣਦਾ? ਉਹ ਬਾਲੀਵੁੱਡ ਇੰਡਸਟਰੀ ਦਾ ਅੱਜ ਜਾਣਿਆ-ਪਛਾਣਿਆ ਨਾਂ ਹੈ। ਜੀਵਨ 'ਚ ਕਾਫੀ ਸੰਘਰਸ਼ ਕਰਨ ਤੋਂ ਬਾਅਦ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦਿਕੀ ਨੇ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ, ਜਿੱਥੇ ਉਨ੍ਹਾਂ ਦੀ ਗਿਣਤੀ ਬਿਹਤਰੀਨ ਐਕਟਰਜ਼ ਦੇ ਰੂਪ 'ਚ ਹੁੰਦੀ ਹੈ। ਨਵਾਜ਼ੂਦੀਨ ਦਾ ਜਨਮ 19 ਮਈ 1974 ਨੂੰ ਮੁਜੱਫਰਨਗਰ ਦੇ ਛੋਟੇ ਜਿਹੇ ਪਿੰਡ ਬੁਢਾਨਾ 'ਚ ਹੋਇਆ ਸੀ।

Punjabi Bollywood Tadka

ਉਨ੍ਹਾਂ ਦੇ ਜਨਮਦਿਨ 'ਤੇ ਅੱਜ ਅਸੀਂ ਜਾਣਾਗੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ। ਨਵਾਜ਼ ਦੇ ਪਰਿਵਾਰ 'ਚ 8 ਭਰਾ-ਭੈਣਾਂ ਸਨ। ਪਿਤਾ ਕਿਸਾਨ ਸਨ, ਜਿਸ ਕਾਰਨ ਘਰ ਦਾ ਖਰਚਾ ਬੇਹੱਦ ਮੁਸ਼ਕਿਲ ਨਾਲ ਹੁੰਦਾ ਸੀ। ਇਸੇ ਕਾਰਨ ਨਵਾਜ਼ ਛੋਟੀ ਉਮਰ 'ਚ ਹੀ ਨੌਕਰੀ ਕਰਨ ਲੱਗ ਪਏ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਦਿੱਲੀ ਆ ਗਏ।

Punjabi Bollywood Tadka

ਦਿੱਲੀ 'ਚ ਆਪਣਾ ਖਰਚਾ ਕੱਢਣ ਲਈ ਉਹ ਚੌਕੀਂਦਾਰੀ ਦੀ ਨੌਕਰੀ ਕਰਨ ਲੱਗੇ। ਹਾਲਾਂਕਿ ਹੁਣ ਮੁੰਬਈ 'ਚ ਉਨ੍ਹਾਂ ਦਾ ਖੁਦ ਦਾ ਘਰ ਹੈ। ਇਸ ਦੌਰਾਨ ਨਵਾਜ਼ ਕੁਝ ਵੱਡਾ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ 'ਚ ਐਡਮੀਸ਼ਨ ਲੈ ਲਿਆ। ਉਨ੍ਹਾਂ ਦਿਨਾਂ 'ਚ ਨਵਾਜ਼ ਕੋਲ੍ਹ ਰਹਿਣ ਲਈ ਘਰ ਨਹੀਂ ਸੀ। ਇਸ ਲਈ ਉਨ੍ਹਾਂ ਨੇ ਆਪਣੇ ਸੀਨੀਅਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਨਾਲ ਰੱਖ ਲੈਣ।

Punjabi Bollywood Tadka

ਇਸ ਦੇ ਬਦਲੇ 'ਚ ਉਹ ਆਪਣੇ ਸੀਨੀਅਰ ਲਈ ਖਾਣਾ ਬਣਾਉਂਦੇ ਸਨ। 1996 'ਚ ਨਵਾਜ਼ ਉੱਥੋਂ ਗ੍ਰੈਜੂਏਟ ਹੋ ਗਏ। ਇਸ ਤੋਂ ਬਾਅਦ ਨਵਾਜ਼ ਨੇ ਫਿਲਮਾਂ 'ਚ ਛੋਟੇ-ਮੋਟੇ ਰੋਲ ਕੀਤੇ, ਜਿਨ੍ਹਾਂ 'ਚ 'ਸਰਫਰੋਸ਼' ਅਤੇ 'ਸ਼ੂਲ' ਸੀ। 'ਸਰਫਰੋਸ਼' 'ਚ ਨਵਾਜ਼ ਨੇ ਇਕ ਸੂਚਨਾ ਦੇਣ ਵਾਲੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ ਅਤੇ 'ਸ਼ੂਲ' 'ਚ ਨਵਾਜ਼ ਨੇ ਇਕ ਵੇਟਰ ਦਾ ਰੋਲ ਨਿਭਾਇਆ ਸੀ।

Punjabi Bollywood Tadka

ਇਸ ਵਿਚਕਾਰ ਨਵਾਜ਼ੂਦੀਨ ਨੇ 'ਜੰਗਲ', 'ਮੁੰਨਾਭਾਈ ਐੱਮ. ਬੀ. ਬੀ. ਐੱਸ.' ਅਤੇ ਕੁਝ ਸ਼ਾਰਟ ਫਿਲਮਾਂ 'ਚ ਛੋਟੇ-ਮੋਟੇ ਰੋਲ ਕੀਤੇ। ਉਨ੍ਹਾਂ ਦੀ ਕਿਸਮਤ ਦਾ ਸਿਤਾਰਾ ਉਸ ਸਮੇਂ ਚਮਕਿਆ ਜਦੋਂ ਸਾਲ 2010 'ਚ 'ਪੀਪਲੀ ਲਾਈਵ' ਰਿਲੀਜ਼ ਹੋਈ। ਇਸ ਫਿਲਮ ਨਾਲ ਨਵਾਜ਼ ਫਿਲਮਕਾਰਾਂ ਦੀਆਂ ਨਜ਼ਰਾਂ 'ਚ ਆ ਗਏ ਸਨ। ਇਸ ਤੋਂ ਬਾਅਦ ਤਾਂ ਨਵਾਜ਼ ਕੋਲ ਫਿਲਮਾਂ ਦੀ ਲਾਈਨ ਹੀ ਲੱਗ ਗਈ।


Tags: Nawazuddin SiddiquiBirthdayGangs of WasseypurShoolSarfarosh

Edited By

Chanda Verma

Chanda Verma is News Editor at Jagbani.