FacebookTwitterg+Mail

ਸਲਮਾਨ ਦੀ ਆਨਸਕ੍ਰੀਨ ਭੈਣ ਨਾਲ ਰਿਹਾ ਧਰਮਿੰਦਰ ਦੇ ਲਾਡਲੇ ਬੇਟੇ ਦਾ ਅਫੇਅਰ

neelam kothari and bobby deol
15 April, 2018 03:26:43 PM

ਮੁੰਬਈ(ਬਿਊਰੋ)— ਧਰਮਿੰਦਰ ਦੇ ਬੇਟੇ ਤੇ ਐਕਟਰ ਬੌਬੀ ਦਿਓਲ ਜਲਦ ਹੀ ਸਲਮਾਨ ਖਾਨ ਨਾਲ 'ਰੇਸ 3' 'ਚ ਨਜ਼ਰ ਆਉਣ ਵਾਲੇ ਹਨ। ਫਿਲਹਾਲ ਉਹ ਇਸ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਗੱਲ ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਕਰੀਏ ਤਾਂ ਉਨ੍ਹਾਂ ਨੇ ਨੌਨ ਫਿਲਮੀ ਬੈਕਗ੍ਰਾਊਂਡ ਨਾਲ ਸੰਬੰਧ ਰੱਖਣ ਵਾਲੀ ਤਾਨਿਆ ਦਿਓਲ ਨਾਲ ਵਿਆਹ ਕਰਵਾਇਆ ਹੈ।
Punjabi Bollywood Tadka
ਹਾਲਾਂਕਿ ਘੱਟ ਲੋਕ ਹੀ ਜਾਣਦੇ ਹਨ ਕਿ ਕਦੇ ਬੌਬੀ ਦਿਓਲ ਦਾ ਅਫੇਅਰ ਸਲਮਾਨ ਖਾਨ ਦੀ ਆਨਸਕ੍ਰੀਨ ਭੈਣ (ਹਮ ਸਾਥ ਸਾਥ ਹੈ) ਤੇ 80-90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਨੀਲਮ ਕੋਠਾਰੀ ਨਾਲ ਰਿਹਾ ਹੈ। ਸੂਤਰਾਂ ਮੁਤਾਬਕ ਬੌਬੀ ਦਿਓਲ ਤੇ ਨੀਲਮ ਕਰੀਬ 5 ਸਾਲ ਸੀਰੀਅਸ ਰਿਲੇਸ਼ਨਸ਼ਿਪ 'ਚ ਰਹੇ, ਹਾਲਾਂਕਿ ਇਸ ਦਾ ਰਿਸ਼ਤਾ ਵਿਆਹ ਤੱਕ ਨਾ ਪਹੁੰਚ ਸਕਿਆ।
Punjabi Bollywood Tadka
ਇਸ ਵਜ੍ਹਾ ਨਾਲ ਨਾ ਹੋ ਸਕਿਆ ਬੌਬੀ-ਨੀਲਮ ਦਾ ਵਿਆਹ
ਇਕ ਸਮਾਂ ਸੀ ਜਦੋਂ ਬੌਬੀ ਤੇ ਨੀਲਮ ਇਕ-ਦੂਜੇ ਲਈ ਸੀਰੀਅਸ ਸਨ। ਦੋਵੇਂ ਦੇ ਕਰੀਬੀ ਦੋਸਤ ਅੱਜ ਵੀ ਇਸ ਗੱਲ ਨੂੰ ਜਾਣਦੇ ਹਨ। ਦੋਵਾਂ ਦਾ ਅਫੇਅਰ ਵਿਆਹ ਤੱਕ ਨਾ ਪਹੁੰਚ ਦੀ ਵਜ੍ਹਾ ਬੌਬੀ ਦੇ ਪਿਤਾ ਧਰਮਿੰਦਰ ਮੰਨੇ ਜਾਂਦੇ ਹਨ।
Punjabi Bollywood Tadka
ਅਸਲ 'ਚ ਧਰਮਿੰਦਰ ਇਸ ਰਿਲੇਸ਼ਨਸ਼ਿਪ ਦੇ ਸਖਤ ਖਿਲਾਫ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਇਕ ਬੇਟਾ ਬਾਲੀਵੁੱਡ ਦੀ ਕਿਸੇ ਵੀ ਅਦਾਕਾਰਾ ਨਾਲ ਵਿਆਹ ਕਰੇ। ਇਸੇ ਵਜ੍ਹਾ ਕਾਰਨ ਦੋਵਾਂ ਦਾ ਬ੍ਰੇਕਅੱਪ ਹੋਵੇ।
Punjabi Bollywood Tadka
ਇੰਟਰਵਿਊ 'ਚ ਨੀਲਮ ਨੇ ਤੋੜੀ ਸੀ ਚੁੱਪੀ
ਨੀਲਮ ਨੇ ਸਟਾਰਡਸਟ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਆਪਣੇ ਬ੍ਰੇਕਅੱਪ ਤੇ ਬੌਬੀ ਨਾਲ ਰਹੇ ਅਫੇਅਰ 'ਤੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਦੱਸਿਆ ਕਿ ਦੋਵਾਂ ਦੇ ਵੱਖ ਹੋਣ ਦੀ ਵਜ੍ਹਾ ਸਾਡੇ 'ਚ ਕਿਸੇ ਤੀਜੇ ਦਾ ਆਉਣਾ ਸੀ। ਨੀਲਮ ਨੇ ਕਿਹਾ, ''ਹਾਂ ਇਹ ਸੱਚ ਹੈ ਕਿ ਬੌਬੀ ਤੇ ਮੈਂ ਵੱਖ ਹੋ ਗਏ ਹਾਂ।
Punjabi Bollywood Tadka
ਮੈਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਪਸੰਦ ਨਹੀਂ ਹੈ ਪਰ ਸਾਨੂੰ ਲੈ ਕੇ ਕਾਫੀ ਕਹਾਣੀਆਂ ਦੱਸੀਆਂ ਜਾ ਰਹੀਆਂ ਹਨ। ਇਸ ਲਈ ਮੈਂ ਇਸ ਵਿਸ਼ੇ 'ਤੇ ਗੱਲ ਕਰ ਰਹੀ ਹਾਂ।
Punjabi Bollywood Tadka
ਮੈਂ ਨਹੀਂ ਚਾਹੁੰਦੀ ਕਿ ਲੋਕ ਇਨ੍ਹਾਂ ਗੱਲਾਂ 'ਤੇ ਯਕੀਨ ਕਰਨ, ਜੋ ਬੇਬੁਨਿਆਦ ਹਨ। ਇਹ ਅਫਵਾਹ ਆਈ ਕਿ ਬ੍ਰੇਕਅੱਪ ਦੀ ਵਜ੍ਹਾ ਬੌਬੀ ਦਾ ਪੂਜਾ ਭੱਟ ਨਾਲ ਨਜ਼ਦੀਕੀਆ ਆਉਣਾ ਹੈ, ਤਾਂ ਮੈਂ ਦੱਸ ਦਿਆ ਕਿ ਇਹ ਸਭ ਝੂਠ ਹੈ।''
Punjabi Bollywood Tadka


Tags: Neelam KothariSalman KhanDharmendraBobby DeolHum Saath Saath Hain

Edited By

Sunita

Sunita is News Editor at Jagbani.