FacebookTwitterg+Mail

ਪਤੀ ਨੇ ਦਿੱਤੇ Kiss ਸੀਨਜ਼ ਤਾਂ ਨਾਰਾਜ਼ ਪਤਨੀ ਬੋਲੀ, 'ਇੰਨਾ ਕਰਨ ਦੀ ਜ਼ਰੂਰਤ ਨਹੀਂ ਸੀ' (ਦੇਖੋ ਤਸਵੀਰਾਂ)

    1/6
23 April, 2017 07:15:02 PM
ਮੁੰਬਈ— 90 ਦੇ ਦਹਾਕੇ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਨੀਲਮ ਇਨ੍ਹੀਂ ਦਿਨੀਂ ਪਤੀ ਸਮੀਰ ਸੋਨੀ ਤੋਂ ਨਾਰਾਜ਼ ਹੈ। ਉਸ ਦੀ ਇਸ ਨਾਰਾਜ਼ਗੀ ਦੀ ਵਜ੍ਹਾ ਸਮੀਰ ਵਲੋਂ ਵੈੱਬ ਸੀਰੀਜ਼ 'ਚ ਦਿੱਤੇ ਗਏ ਕਿਸਿੰਗ ਸੀਨਜ਼ ਹਨ। ਅਸਲ 'ਚ ਸਮੀਰ ਸੋਨੀ ਨੇ ਆਲਟ ਬਾਲਾਜੀ ਦੀ ਵੈੱਬ ਸੀਰੀਜ਼ 'ਬੇਵਫਾ ਸੀ ਵਫਾ' 'ਚ ਸਹਿ-ਅਭਿਨੇਤਰੀਆਂ ਦੀਪਾਨੀਤਾ ਸ਼ਰਮਾ ਤੇ ਅਦਿਤੀ ਵਾਸੂਦੇਵ ਨਾਲ ਕਈ ਇੰਟੀਮੇਟ ਸੀਨਜ਼ ਦਿੱਤੇ ਹਨ।
ਇਸ ਦੀ ਕਹਾਣੀ ਵਿਆਹ ਤੋਂ ਬਾਅਦ ਅਫੇਅਰ 'ਤੇ ਆਧਾਰਿਤ ਹੈ। ਇਹੀ ਵਜ੍ਹਾ ਹੈ ਕਿ ਫਿਲਮ 'ਚ ਕਈ ਇੰਟੀਮੇਟ ਸੀਨਜ਼ ਹਨ। ਹਾਲਾਂਕਿ ਨੀਲਮ ਫਿਲਮ ਦੇ ਕੁਝ ਸੀਨਜ਼ ਬਾਰੇ ਤਾਂ ਜਾਣਦੀ ਸੀ ਪਰ ਇਸ ਦਾ ਪ੍ਰੋਮੋ ਦੇਖਣ ਤੋਂ ਬਾਅਦ ਉਹ ਸਮੀਰ ਤੇ ਉਸ ਦੀਆਂ ਸਹਿ-ਅਭਿਨੇਤਰੀਆਂ ਵਿਚਾਲੇ ਇੰਟੀਮੇਟ ਸੀਨਜ਼ ਦੇਖ ਕੇ ਉਦਾਸ ਹੋ ਗਈ ਹੈ।
ਖਬਰਾਂ ਮੁਤਾਬਕ ਨੀਲਮ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ। ਉਸ ਨੇ ਸਮੀਰ ਨਾਲ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇੰਨਾ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਸੀ। ਹਾਲਾਂਕਿ ਸਮੀਰ ਨੇ ਨੀਲਮ ਦੀ ਨਾਰਾਜ਼ਗੀ ਨੂੰ ਦੇਖਦਿਆਂ ਫਿਲਮਕਾਰਾਂ ਨੂੰ ਕੁਝ ਸੀਨਜ਼ ਹਟਾਉਣ ਲਈ ਕਿਹਾ ਪਰ ਉਹ ਅਜਿਹਾ ਕਰਨ 'ਚ ਅਸਫਲ ਰਹੇ ਕਿਉਂਕਿ ਫਿਲਮ ਪਹਿਲਾਂ ਤੋਂ ਹੀ ਐਪ 'ਤੇ ਅਪਲੋਡ ਕੀਤੀ ਜਾ ਚੁੱਕੀ ਹੈ।

Tags: Neelam Husband Samir Soni ਨੀਲਮ ਸਮੀਰ ਸੋਨੀ