FacebookTwitterg+Mail

ਨੀਰੂ ਬਾਜਵਾ ਨੇ ਆਪਣੇ ਡਰੀਮ ਪ੍ਰਾਜੈਕਟ ਦਾ ਕੀਤਾ ਐਲਾਨ, ਇਹ ਹੋਵੇਗਾ ਟਾਈਟਲ (ਦੇਖੋ ਤਸਵੀਰਾਂ)

    1/6
11 January, 2017 04:42:53 PM
ਜਲੰਧਰ— ਪੰਜਾਬੀ ਅਭਿਨੇਤਰੀ ਤੇ ਹਾਲ ਹੀ 'ਚ ਪ੍ਰੋਡਿਊਸਰ ਤੇ ਨਿਰਦੇਸ਼ਕ ਬਣੀ ਨੀਰੂ ਬਾਜਵਾ ਨੇ ਆਪਣੇ ਡਰੀਮ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਨੀਰੂ ਫਿਲਮ 'ਚੰਨੋ' ਰਾਹੀਂ ਪ੍ਰੋਡਕਸ਼ਨ ਤੇ 'ਸਰਗੀ' ਫਿਲਮ ਰਾਹੀਂ ਨਿਰਦੇਸ਼ਕ ਵਜੋਂ ਆਪਣਾ ਸਫਰ ਸ਼ੁਰੂ ਕਰ ਚੁਕੀ ਹੈ। 'ਸਰਗੀ' 'ਚ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ, ਜੱਸੀ ਗਿੱਲ ਤੇ ਬੱਬਲ ਰਾਏ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਨੀਰੂ ਦੇ ਡਰੀਮ ਪ੍ਰਾਜੈਕਟ ਦਾ ਨਾਂ 'ਸਿੰਘਣੀ' ਹੈ, ਜਿਸ 'ਚ ਨੀਰੂ ਬਾਜਵਾ ਖੁਦ ਮੁੱਖ ਭੂਮਿਕਾ ਨਿਭਾਅ ਰਹੀ ਹੈ। 'ਸਿੰਘਣੀ' ਦੀ ਫਰਸਟ ਲੁੱਕ ਸ਼ੇਅਰ ਕਰਦਿਆਂ ਨੀਰੂ ਨੇ ਲਿਖਿਆ, '🙏🏽 after Channo,Sargi... mera dream project... hamesha di tarha I dedicate this to my loving fans... wahe Guru meher kare... apni team Santosh Thite, Ankit Vijan, and Navdeep Singh nu thank you !'
ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਵੀ ਨੀਰੂ ਬਾਜਵਾ ਵਲੋਂ ਕੀਤਾ ਜਾ ਰਿਹਾ ਹੈ।

Tags: ਨੀਰੂ ਬਾਜਵਾ Neeru Bajwa ਸਿੰਘਣੀ Singhni